15 ਦਿਨਾਂ ’ਚ ਲਿਖਤੀ ਮਾਫ਼ੀ ਮੰਗਣ ਲਈ ਕਿਹਾ
ਦੇਹਰਾਦੂਨ। ਐਲੋਪੈਥੀ ਤੇ ਡਾਕਟਰਾਂ ’ਤੇ ਵਿਵਾਦਿਤ ਬਿਆਨ ਦੇ ਕੇ ਰਾਮਦੇਵ ਬੁਰੀ ਤਰ੍ਹਾਂ ਫਸ ਗਏ ਹਨ ਉਨ੍ਹਾਂ ਦੀਆਂ ਮੁਸ਼ਕਲਾਂ ਹੁਣ ਹੋਰ ਵਧ ਗਈਆਂ ਹਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ ।
ਨੋਟਿਸ ’ਚ ਰਾਮਦੇਵ ਤੋਂ ਅਗਲੇ 15 ਦਿਨਾਂ ’ਚ ਉਨ੍ਹਾਂ ਦੇ ਬਿਆਨ ਦੇ ਖੰਡਨ ਦਾ ਵੀਡੀਓ ਤੇ ਲਿਖਤੀ ਮਾਫ਼ੀ ਮੰਗਣ ਲਈ ਕਿਹਾ ਹੈ ਜੇਕਰ ਰਾਮਦੇਵ 15 ਦਿਨਾਂ ਅੰਦਰ ਲਿਖਤੀ ਮਾਫ਼ੀ ਨਹੀਂ ਮੰਗਦੇ ਹਨ ਤਾਂ ਉਨ੍ਹਾਂ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਜਾਵੇਗੀ ਇਸ ਦੇ ਨਾਲ ਹੀ ਰਾਮਦੇਵ ਨੂੰ 72 ਘੰਟਿਆਂ ਅੰਦਰ ਕੋਰੋਨੀਲ ਕਿੱਟ ਦੇ ਭਰਮਾਊ ਇਸ਼ਤਿਹਾਰ ਨੂੰ ਸਾਰੀਆਂ ਥਾਵਾਂ ਤੋਂ ਹਟਾਉਣ ਲਈ ਕਿਹਾ ਗਿਆ ਹੈ ਜਿਸ ’ਚ ਇਹ ਦਾਵਾ ਕੀਤਾ ਗਿਆ ਹੈ ਕਿ ਕੋਰੋਨੀਲ ਕੋਵਿਡ ਵੈਕਸੀਨ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ’ਤੇ ਪ੍ਰਭਾਵੀ ਹੈ।
ਕੀ ਕਿਹਾ ਸੀ ਰਾਮਦੇਵ ਨੇ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬਾਬਾ ਰਾਮਦੇਵ ਨੇ ਬਿਆਨ ਦਿੱਤਾ ਸੀ ਕਿ ਐਲੋਪੈਥਿਕ ਦਵਾਈਆਂ ਖਾਣ ਨਾਲ ਲੱਖਾਂ ਵਿਅਕਤੀਆਂ ਦੀ ਮੌਤ ਹੋਈ ਹੈ ਉਨ੍ਹਾਂ ਐਲੋਪੈਥੀ ਨੂੰ ਸਟੁਪਿਡ ਤੇ ਦਿਵਾਲਿਆ ਸਾਇੰਸ ਕਹਿ ਦਿੱਤਾ ਸੀ ਇਸ ’ਤੇ ਵਿਵਾਦ ਵਧਣ ’ਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦੇ ਸਖਤ ਇਤਰਾਜ਼ ਤੋਂ ਬਾਅਦ ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ।