ਸਾਲ 2025 ’ਚ ਹੜ੍ਹਾਂ ’ਚ ਘਿਰੇ ਲੋਕਾਂ ਲਈ ਫਰਿਸ਼ਤਾ ਬਣ ਬਹੁੜੇ ਬਲਾਕ ਦੇ ਸੇਵਾਦਾਰ
Welfare Work: (ਰਾਜ ਸਿੰਗਲਾ) ਲਹਿਰਾਗਾਗਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਦੇ 170 ਕਾਰਜਾਂ ਨੂੰ ਬੜੇ ਜੋਸ਼ ਨਾਲ ਚਲਾ ਰਹੀ ਹੈ ਦੇਸ਼ ’ਚ ਕਿਸੇ ਤਰ੍ਹਾਂ ਦੀ ਕੋਈ ਵੀ ਆਫਤ ਆਵੇ ਤਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਸੇਵਾ ਲਈ ਤਤਪਰ ਰਹਿੰਦੇ ਹਨ। ਪਿਛਲੇ ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਵਰਗੀ ਸਥਿਤੀ ’ਚ ਬਲਾਕ ਲਹਿਰਾਗਾਗਾ ਦੇ ਸੇਵਾਦਾਰਾਂ ਨੇ ਬਿਨਾਂ ਕਿਸੇ ਸਵਾਰਥ ਤੋਂ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।
ਜਾਣਕਾਰੀ ਦਿੰਦਿਆਂ ਬਲਾਕ ਦੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਜਦੋਂ ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਲਦਾਲ ਵਿਖੇ 26 ਅਗਸਤ 2025 ਨੂੰ ਰਜਵਾਹੇ ’ਚ ਜਿਆਦਾ ਪਾਣੀ ਆਉਣ ਲਗਭਗ 40 ਫੁੱਟ ਪਾੜ ਪੈ ਗਿਆ ਸੀ, ਜਿਸ ਨਾਲ ਸਾਰਾ ਪਿੰਡ ਪਾਣੀ ਦੀ ਮਾਰ ਹੇਠਾਂ ਆ ਗਿਆ ਸੀ ਅਤੇ ਫਸਲਾਂ ਖਰਾਬ ਹੋ ਗਈਆਂ ਸਨ। ਉਸ ਸਮੇਂ ਬਲਾਕ ਲਹਿਰਾਗਾਗਾ ਦੇ ਅਣਥੱਕ ਸੇਵਾਦਾਰਾਂ ਵੱਲੋਂ ਦਿਨ ਰਾਤ ਦੀ ਮਿਹਨਤ ਦੇ ਨਾਲ ਉਸ ਪਾੜ ਦੀ ਪੂਰਤੀ ਕੀਤੀ ਗਈ। ਪਿੰਡ ਦੀ ਪੰਚਾਇਤ ਤੇ ਮੋਹਤਵਰਾਂ ਨੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਹਨਾਂ ਦੀ ਬਦੌਲਤ ਪਿੰਡ ’ਚ ਨੁਕਸਾਨ ਹੋਣ ਤੋਂ ਬਚਾਅ ਰਿਹਾ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਡੇਰਾ ਸੱਚਾ ਸੌਦਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੀ।
ਬਲਾਕ ਲਹਿਰਾਗਾਗਾ ਦੇ ਸੱਚੇ ਨਿਮਰ ਸੇਵਾਦਾਰ ਰਤਨ ਲਾਲ, ਗੁਰਵਿੰਦਰ ਸਿੰਘ, ਅਜਿੰਦਰ ਸਿੰਘ, ਜਗਦੀਸ਼ ਸਿੰਘ, ਭੈਣ ਬਲਜੀਤ ਕੌਰ, ਭੈਣ ਪਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਲਹਿਰਾਗਾਗਾ ਦੇ ਸੇਵਾਦਾਰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਜਦੋਂ ਵੀ ਕੋਈ ਮਾਨਵਤਾ ਭਲਾਈ ਕਾਰਜ ਦਾ ਮੌਕਾ ਮਿਲਦਾ ਹੈ ਸਾਧ-ਸੰਗਤ ਉਸ ਨੂੰ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਸਮਾਜ ਭਲਾਈ ਦੇ ਕਾਰਜਾਂ ਨੂੰ ਪਹਿਲ ਦੇਣਾ ਹੀ ਸਾਧ-ਸੰਗਤ ਦਾ ਮੁੱਖ ਮਕਸਦ ਹੈ ਡੇਰਾ ਸੱਚਾ ਸੌਦਾ ਇੱਕ ਇਹੋ ਜਿਹੀ ਸੰਸਥਾ ਹੈ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। Welfare Work
3 ਹਜ਼ਾਰ ਤੋਂ ਵੱਧ ਪੌਦੇ ਲਾਏ

ਵਾਤਾਵਰਨ ਨੂੰ ਸਾਫ ਰੱਖਣ ’ਚ ਵੀ ਬਲਾਕ ਦੀ ਸਾਧ-ਸੰਗਤ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸੇ ਤਹਿਤ ਹੀ 2025 ਵਿੱਚ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ 3 ਹਜ਼ਾਰ ਤੋਂ ਵੱਧ ਪੌਦੇ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ। ਘਰ ਦੀ ਕੱਚੀ ਛੱਤ ਦਾ ਫਿਕਰ ਮੁਕਾਇਆ। ਬਲਾਕ ਅਧੀਨ ਪੈਂਦੇ ਪਿੰਡ ਰਾਏਧਰਾਣਾ ਦੀ ਇੱਕ ਵਿਧਵਾ ਪੁਸ਼ਪਾ ਦੇਵੀ, ਜਿਸ ਦੇ ਘਰ ਦੀ ਹਾਲਤ ਖਸਤਾ ਹੋਈ ਪਈ ਸੀ, ਦਾ ਫਿਕਰ ਮੁਕਾਉਂਦਿਆਂ ਬਲਾਕ ਦੀ ਸਾਧ-ਸੰਗਤ ਨੇ 7 ਫਰਵਰੀ 2025 ਨੂੰ ਉਕਤ ਭੈਣ ਨੂੰ ਘਰ ਬਣਾ ਕੇ ਸੌਂਪ ਦਿੱਤਾ।
ਹਰ ਆਫਤ ਵੇਲੇ ਮੂਹਰੇ ਹੋ ਕੇ ਸੇਵਾ ਕਰਦੇ ਨੇ ਡੇਰਾ ਸ਼ਰਧਾਲੂ

ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਬਲਾਕ ਦੇ ਸੇਵਾਦਾਰਾਂ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਹਰ ਆਫਤ ’ਚ ਮੂਹਰੇ ਹੋ ਕੇ ਸੇਵਾ ਕਰਦੇ ਹਨ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜ ਖੂਨ ਦਾਨ ਕਰਨਾ, ਸਰੀਰ ਦਾਨ ਕਰਨਾ ਜਾਂ ਮਾਨਵਤਾ ਭਲਾਈ ਦਾ ਕੋਈ ਵੀ ਕਾਰਜ ਹੋਵੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਂਦੇ ਹਨ।
ਲੋੜਵੰਦਾਂ ਨੂੰ ਵੰਡਿਆ ਰਾਸ਼ਨ ਤੇ ਕੱਪੜੇ
ਕੋਈ ਲੋੜਵੰਦ ਭੁੱਖੇ ਢਿੱਡ ਨਾ ਰਹੇ, ਇਸੇ ਤਹਿਤ ਹੀ ਸਾਧ-ਸੰਗਤ ਵੱਲੋਂ ਆਪਣੇ ਹਰ ਖੁਸ਼ੀ ਗਮੀ ਦੇ ਮੌਕੇ ’ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਕਾਰਜ ਤਹਿਤ ਹੀ ਬਲਾਕ ਦੀ ਸਾਧ-ਸੰਗਤ ਵੱਲੋਂ 2025 ਵਿੱਚ ਲਗਭਗ 25 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਤਰ੍ਹਾਂ ਹੀ ਸਾਧ-ਸੰਗਤ ਵੱਲੋਂ ਠੰਢ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਲਗਭਗ 200 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਕੋਟੀਆਂ, ਜੁਰਾਬਾਂ, ਬੂਟ, ਟੋਪੀਆਂ ਆਦਿ ਮੁਹੱਈਆ ਕਰਵਾਈਆਂ ਗਈਆਂ। Welfare Work














