ਮਾਲਕ ਦੀ ਔਲਾਦ ਦਾ ਹਮੇਸ਼ਾ ਭਲਾ ਕਰੋ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਮਾਲਕ ਦਾ ਨਾਮ ਨਹੀਂ ਜਪਦਾ, ਉਸ ਦੀਆਂ ਮਨ-ਇੰਦਰੀਆਂ ਉਸ ਦੇ ਕਾਬੂ ’ਚ ਨਹੀਂ ਆਉਂਦੀਆਂ ਜੇਕਰ ਮਨ ਇੰਦਰੀਆਂ ਫੈਲਾਅ ’ਚ ਹਨ ਤਾਂ ਸਤਿਗੁਰੂ, ਮੌਲ਼ਾ ’ਤੇ ਯਕੀਨ ਨਹੀਂ ਆਉਂਦਾ ਅਤੇ ਜਦੋਂ ਗੁਰੂ, ਸਤਿਗੁਰੂ ’ਤੇ ਯਕੀਨ ਨਹੀਂ ਹੈ, ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਦਰਸ਼-ਦੀਦਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਦੁਨਿਆਵੀ ਤੌਰ ’ਤੇ ਜਦੋਂ ਕੋਈ ਕੰਮ ਸਿੱਖਦਾ ਹੈ ਤਾਂ ਸਿੱਖਣ ਵਾਲੇ ’ਚ ਲਗਨ ਹੋਣੀ ਚਾਹੀਦੀ ਹੈ ਤੇ ਉਸ ਤੋਂ ਵੀ ਜ਼ਰੂਰੀ ਹੈ ਕਿ ਉਸ ਨੂੰ ਆਪਣੇ ਉਸਤਾਦ ’ਤੇ ਪੂਰਾ ਯਕੀਨ ਹੋਵੇ ਉਸੇ ਤਰ੍ਹਾਂ ਰੂਹਾਨੀਅਤ ’ਚ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ ਇਹ ਨਹੀਂ ਕਹਿੰਦਾ ਕਿ ਮੇਰੇ ਪੈਰ ਦਬਾਓ, ਮੇਰੇ ਲਈ ਕੁਝ ਲੈ ਕੇ ਆਓ ਗੁਰੂ, ਸੰਤ, ਪੀਰ-ਫ਼ਕੀਰ ਇੱਕ ਹੀ ਗੱਲ ਕਹਿੰਦੇ ਹਨ ਕਿ ਸੁਬ੍ਹਾ-ਸਵੇਰੇ ਨਾਮ ਦਾ ਜਾਪ ਕਰੋ, ਸਿਮਰਨ ਕਰਿਆ ਕਰੋ ਤੇ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ ਤੁਸੀਂ ਕਿਸੇ ਵੀ ਲੋੜਵੰਦ ਦੀ ਮੱਦਦ ਕਰਦੇ ਹੋ, ਭਾਵ ਕੋਈ ਬਿਮਾਰ ਹੈ, ਭੁੱਖਾ-ਪਿਆਸਾ ਹੈ, ਆਰਥਿਕ ਤੌਰ ’ਤੇ ਕਮਜ਼ੋਰ ਹੈ, ਤਾਂ ਗੁਰੂ ਇਹ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਪਰਮਾਤਮਾ ਤੁਹਾਡੀ, ਤੁਹਾਡੇ ਪਰਿਵਾਰਾਂ ਦੀ ਹੀ ਨਹੀਂ ਸਗੋਂ ਤੁਹਾਡੀਆਂ ਕੁਲਾਂ ਤੱਕ ਦੀ ਮੱਦਦ ਕਰੇਗਾ ਇਨਸਾਨ ਦੀ ਔਲਾਦ ਦਾ ਜੇਕਰ ਕੋਈ ਭਲਾ ਕਰ ਦੇਵੇ, ਤਾਂ ਉਹ ਮਾਂ-ਬਾਪ ਉਸ ਦਾ ਭਲਾ ਕਰਨ ਵਾਲੇ ਇਨਸਾਨ ਨੂੰ ਦੁਆਵਾਂ ਦੇਣ ਲੱਗਦੇ ਹਨ ਤਾਂ ਇੱਕ ਦੁਨਿਆਵੀ ਇਨਸਾਨ ਆਪਣੀ ਔਲਾਦ ਦਾ ਭਲਾ ਕਰਨ ਵਾਲੇ ਲਈ ਇੰਨੀਆਂ ਦੁਆਵਾਂ ਕਰੇਗਾ, ਤਾਂ ਕੀ ਪਰਮਾਤਮਾ ਆਦਮੀ ਤੋਂ ਘੱਟ ਹੈ, ਜੋ ਮਾਲਕ ਦੀ ਔਲਾਦ ਦਾ ਭਲਾ ਕਰੇਗਾ, ਤਾਂ ਪਰਮਾਤਮਾ ਵੀ ਕਮੀ ਨਹੀਂ ਛੱਡਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ