ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home ਵਿਚਾਰ ਪ੍ਰੇਰਨਾ ਸਦਾ ਚੰਗੇ ਕਰਮ ...

    ਸਦਾ ਚੰਗੇ ਕਰਮ ਕਰੋ

    Children Education

    ਸਦਾ ਚੰਗੇ ਕਰਮ ਕਰੋ

    ਜਨਮ ਸਮੇਂ ਇਨਸਾਨ ’ਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ ਉਸੇ ਮੁਤਾਬਕ ਜ਼ਿੰਦਗੀ ਭਰ ਸੁਖ ਜਾਂ ਦੁੱਖ ਆਉਂਦੇ ਹਨ ਅੰਤ ’ਚ ਇਕੱਲਾ ਹੀ ਮਰ ਜਾਂਦਾ ਹੈ ਜੋ ਵਿਅਕਤੀ ਇਨ੍ਹਾਂ ਨੀਤੀਆਂ ਨੂੰ ਆਪਣੇ ਵਿਹਾਰ ’ਚ ਢਾਲ ਲੈਂਦਾ ਹੈ, ਉਹ ਸ਼ੁੱਭ ਗੁਣਾਂ ਵਾਲਾ ਬਣ ਸਕਦਾ ਹੈ ਅਚਾਰੀਆ ਨੇ ਦੱਸਿਆ ਹੈ ਕਿ ਇਸ ਦੁਨੀਆਂ ’ਚ ਅਸੀਂ ਇਕੱਲੇ ਹੀ ਆਉਂਦੇ ਹਾਂ ਅਤੇ ਸਾਨੂੰ ਇਕੱਲਿਆਂ ਨੂੰ ਹੀ ਜਾਣਾ ਪੈਂਦਾ ਹੈ, ਇਸ ਲਈ ਸਵਰਗ ਜਾਂ ਨਰਗ ਵੀ ਸਾਨੂੰ ਇਕੱਲਿਆਂ ਨੂੰ ਹੀ ਭੋਗਣੇ ਪੈਣੇ ਹਨ ਚਾਣੱਕਿਆ ਅਨੁਸਾਰ ਜਨਮ ਲੈਣ ਤੋਂ ਬਾਅਦ ਵਿਅਕਤੀ ਨੂੰ ਜੋ ਘਰ-ਪਰਿਵਾਰ ਤੇ ਵਾਤਾਵਰਨ ਮਿਲਦਾ ਹੈ, ਉਸ ਮੁਤਾਬਕ ਉਹ ਕਰਮ ਕਰਦਾ ਰਹਿੰਦਾ ਹੈ

    ਜੇਕਰ ਕੋਈ ਚੰਗੇ ਕਰਮ ਕਰੇਗਾ ਤਾਂ ਉਸਨੂੰ ਇਨ੍ਹਾਂ ਦੇ ਸ਼ੁੱਭ ਫਲ ਮਿਲਣਗੇ ਜੇਕਰ ਕੋਈ ਬੁਰੇ ਕੰਮਾਂ ’ਚ ਲਿਪਤ ਰਹਿੰਦਾ ਹੈ ਤਾਂ ਉਸ ਨੂੰ ਇਨ੍ਹਾਂ ਸਾਰੇ ਕੰਮਾਂ ਦੇ ਭਿਆਨਕ ਨਤੀਜੇ ਝੱਲਣੇ ਪੈਂਦੇ ਹਨ ਕੋਈ ਵੀ ਵਿਅਕਤੀ ਜੇਕਰ ਆਪਣੇ ਨਿੱਜੀ ਸਵਾਰਥ ਲਈ ਜਾਂ ਕਿਸੇ ਹੋਰ ਲਈ ਬੁਰਾ ਕੰਮ ਕਰਦਾ ਹੈ ਤਾਂ ਇਹ ਨਿਸ਼ਚਿਤ ਹੀ ਦੁੱਖ ਦੇਣ ਵਾਲੀ ਗੱਲ ਹੈ ਪਰ ਜਿਨ੍ਹਾਂ ਲੋਕਾਂ ਲਈ ਵਿਅਕਤੀ ਅਧਰਮ ਦੇ ਰਾਹ ’ਤੇ ਚੱਲਦਾ ਹੈ ਉਹ ਸਾਰੇ ਲੋਕ ਵੀ ਮੌਤ ਵੇਲੇ ਉਸ ਦਾ ਸਾਥ ਛੱਡ ਦਿੰਦੇ ਹਨ ਇਸ ਲਈ ਕਦੇ ਵੀ ਕਿਸੇ ਵੀ ਹਾਲਤ ’ਚ ਬੁਰੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਹਮੇਸ਼ਾ ਅਜਿਹੇ ਕੰਮ ਕਰੋ ਜਿਨ੍ਹਾਂ ਨਾਲ ਦੂਜਿਆਂ ਦਾ ਨੁਕਸਾਨ ਨਾ ਹੋਵੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।