Patiala News: ਸ਼ਾਹੀ ਸ਼ਹਿਰ ਪਟਿਆਲਾ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਹੋਈ ਖਸਤਾ, ਲੋਕ ਪ੍ਰੇਸ਼ਾਨ

Patiala News
ਪਟਿਆਲਾ: ਸਰਹਿੰਦ ਰੋਡ ’ਤੇ ਪੁਰਾਣੀ ਪ੍ਰੈਸ ਤੋਂ ਫੈਕਟਰੀ ਏਰੀਏ ਨੂੰ ਜਾਂਦੀ ਸੜਕ ’ਤੇ ਥਾਂ-ਥਾਂ ਪਏ ਖੱਡਿਆਂ ਦਾ ਦ੍ਰਿਸ਼ ਤੇ ਦਲਦਲ ’ਚ ਗੁਜਰਦੇ ਵਾਹਨਾਂ ਦਾ ਦ੍ਰਿਸ਼।

ਨਹਿਰ ਤੋਂ ਪਾਣੀ ਪਹੁੰਚਾਉਣ ਲਈ ਪਾਈਆਂ ਜਾ ਰਹੀਆਂ ਪਾਇਪਾਂ ਪਟਿਆਲਵੀਆਂ ਲਈਆਂ ਬਣੀਆਂ ਮੁਸੀਬਤ

  • ਸਰਹਿੰਦ ਰੋਡ ’ਤੇ ਪੁਰਾਣੀ ਪ੍ਰੈਸ ਤੋਂ ਫੈਕਟਰੀ ਏਰੀਏ ਨੂੰ ਜਾਂਦੀ ਸੜਕ ਨੇ ਧਾਰਿਆਂ ਦਲਦਲ ਦਾ ਰੂਪ

Patiala News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ਾਹੀ ਸ਼ਹਿਰ ਪਟਿਆਲਾ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ, ਜਿਨ੍ਹਾਂ ਨੂੰ ਬਣਾਉਣ ਲਈ ਪਿਛਲੇ ਤਿੰਨ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਉਚੇਚਾ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਇਨ੍ਹਾਂ ਸੜਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ। ਜਿਸ ਕਾਰਨ ਪਟਿਆਲਵੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਲੋਕ ਹਰ ਆਪਣੇ ਕੰਮਕਾਰ ’ਤੇ ਜਾਣ ਲੱਗਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਸਦੇ ਰਹਿੰਦੇ ਹਨ ਕਿ ਪ੍ਰਸ਼ਾਸਨ ਦਾ ਸੜਕਾਂ ਬਣਾਉਣ ਵੱਲ ਕੋਈ ਧਿਆਨ ਨਹੀਂ ਹੈ।

ਇਹ ਵੀ ਪੜ੍ਹੋ: Tiyan Festival Punjab: ਪਿੰਡ ਲਟੌਰ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਅਜਿਹੀ ਹੀ ਇੱਕ ਸੜਕ ਦਾ ਅੱਜ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਸਰਹਿੰਦ ਰੋਡ ’ਤੇ ਪੁਰਾਣੀ ਪ੍ਰੈਸ ਤੋਂ ਫੈਕਟਰੀ ਏਰੀਏ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਹੀ ਜਿਆਦਾ ਖਸਤਾ ਬਣੀ ਹੋਈ ਹੈ। ਇਸ ਸੜਕ ’ਤੇ ਐਨੇ ਜਿਆਦਾ ਖੱਡੇ ਹੋ ਗਏ ਹਨ ਕਿ ਇੱਥੇ ਸੜਕ ਨਾਂਅ ਦੀ ਕੋਈ ਚੀਜ਼ ਨਜ਼ਰ ਹੀ ਨਹੀਂ ਆਉਦੀ ਕਿ ਇੱਥੇ ਕੋਈ ਸੜਕ ਵੀ ਹੈ।

ਪਾਇਪ ਲਾਇਨ ਪਾਉਣ ਲਈ ਇਸ ਸੜਕ ਨੂੰ ਪੁੱਟਿਆ ਗਿਆ ਸੀ ਅਤੇ ਬਾਅਦ ’ਚ ਇਸ ਉੱਤੇ ਮਿੱਟੀ ਪਾ ਕੇ ਇਸ ਨੂੰ ਅੱਧ ਵਿਚਕਾਰ ਛੱਡ ਦਿੱਤਾ ਗਿਆ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇੱਥੇ ਪਈ ਮਿੱਟੀ ਕਾਰਨ ਪੂਰੀ ਸੜਕ ਨੇ ਦਲਦਲ ਦਾ ਰੂਪ ਧਾਰਿਆ ਹੋਇਆ ਹੈ ਅਤੇ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਜਾਣ ਕਾਰਨ ਆਉਣ-ਜਾਣ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਦਿਆ ਇੱਥੋਂ ਲੰਘਣਾ ਪੈ ਰਿਹਾ ਹੈ। ਇਸ ਹੋਈ ਦਲਦਲ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਤੇ ਰਾਤ ਸਮੇਂ ਸਥਿਤੀ ਹੋਰ ਵੀ ਜਿਆਦਾ ਭਿਆਨਕ ਬਣ ਜਾਂਦੀ ਹੈ।

Patiala News
Patiala News: ਸ਼ਾਹੀ ਸ਼ਹਿਰ ਪਟਿਆਲਾ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਹੋਈ ਖਸਤਾ, ਲੋਕ ਪ੍ਰੇਸ਼ਾਨ

ਸ਼ਹਿਰ ਦੀ ਹਰ ਸੜਕ ’ਤੇ ਪਏ ਖੱਡੇ, ਲੋਕਾਂ ਨੂੰ ਕਰਨਾ ਪੈਦਾ ਹੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਇਸ ਮੌਕੇ ਇੱਥੋਂ ਦੇ ਲੋਕਾਂ ਨੇ ਗੱਲ ਕਰਦਿਆਂ ਕਿਹਾ ਕਿ ਸਰਹਿੰਦ ਰੋਡ ਤੋਂ ਫੈਕਟਰੀ ਏਰੀਏ ’ਚ ਆਉਣ ਲਈ ਇੱਕ ਛੋਟਾ ਤੇ ਜਲਦੀ ਪਹੁੰਚਣ ਵਾਲਾ ਰਸਤਾ ਹੈ, ਨਹੀਂ ਤਾਂ ਲੋਕਾਂ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਉੱਪਰ ਤੋਂ ਦੀ ਘੁੰਮ ਆਉਣਾ ਪੈਦਾ ਹੈ, ਜਿਸ ਰਸਤੇ ’ਤੇ ਕਈ ਬੱਤੀਆਂ ਵੀ ਪਾਰ ਕਰਨੀਆਂ ਪੈਦੀਆਂ ਹਨ। ਇਸ ਲਈ ਜਿਆਦਾਤਰ ਲੋਕ ਇਸ ਸੜਕ ’ਤੇ ਜਿਆਦਾ ਆਉਦੇ-ਜਾਂਦੇ ਰਹਿੰਦੇ ਹਨ। ਇਥੇ ਇਹ ਵੀ ਪਤਾ ਲੱਗਿਆ ਹੈ ਕਿ ਇਸ ਸੜਕ ’ਤੇ ਇੱਕ ਸ੍ਰੀ ਗੁਰਦੁਅਰਾ ਸਾਹਿਬ, ਰਿਹਾਇਸੀ ਕਲੋਨੀ, ਨਗਰ ਨਿਗਮ ਦਾ ਸਟੋਰ ਵੀ ਬਣਿਆ ਹੋਇਆ ਹੈ। ਇਸ ਮੌਕੇ ਇੱਥੋਂ ਦੇ ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਛੇਤੀ ਤੋਂ ਛੇਤੀ ਮੁਰੰਮਤ ਕਰਵਾਉਂਦਿਆਂ ਨਵੇਂ ਸਿਰ੍ਹੇ ਤੋਂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ ਅਤੇ ਰੋਜ਼ਾਨਾ ਹੁੰਦੇ ਸੜਕ ਹਾਦਸੇ ’ਤੇ ਰੋਕ ਲੱਗ ਸਕੇ।

ਨਗਰ ਨਿਗਮ ਦੇ ਅਧਿਕਾਰੀ ਜਲਦ ਲੈਣਗੇ ਸੜਕ ਦਾ ਜਾਇਜਾ-ਨਿਗਮ ਕਮਿਸ਼ਨਰ

ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਇਜ਼ਾ ਲੈਣ ਲਈ ਕਹਿਣਗੇ ਅਤੇ ਜਿੰਨ੍ਹਾ ਛੇਤੀ ਹੋ ਸਕਿਆ ਇਸ ਸੜਕ ਨੂੰ ਨਵੇਂ ਸਿਰ੍ਹੇ ਤੋਂ ਬਣਾਇਆ ਜਾਵੇਗਾ ਅਤੇ ਲੋਕਾਂ ਨੂੰ ਆਉਦੀਆਂ ਦਿੱਕਤਾਂ ਤੋਂ ਨਿਯਾਤ ਦਿਵਾਈ ਜਾਵੇਗੀ। Patiala News