ਘਰ ’ਚ ਦਾਖਲ ਹੋ ਕੇ ਹਮਲਾ ਕਰਨਾ ਵਾਲੇ ਕਥਿਤ ਦੋਸ਼ੀ ਅਸਲੇ ਸਮੇਤ ਕਾਬੂ

ਪੁਲਿਸ ਪਾਰਟੀ ਨਾਲ ਫੜੇ ਗਏ ਕਥਿਤ ਦੋਸ਼ੀ। ਤਸਵੀਰ :ਕਮਲਪ੍ਰੀਤ ਸਿੰਘ

ਗੋਲੀਬਾਰੀ ਦੌਰਾਨ ਲੜਕੀ ਅਤੇ ਉਸ ਦੇ ਸਹੁਰੇ ਨੂੰ ਕੀਤਾ ਸੀ ਗੰਭੀਰ ਜ਼ਖ਼ਮੀ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਪਿੰਡ ਤਿਓੁਣਾ ਪੁਜਾਰੀਆ ’ਚ ਘਰ ’ਚ ਦਾਖਲ ਹੋ ਕੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਉਕਤ ਮੁਲਜ਼ਮ ਆਪਣੀ ਭੈਣ ਦੇ ਘਰ ਰਾਤ ਨੂੰ ਹਮਲਾ ਕਰਕੇ ਮਨਦੀਪ ਕੌਰ ਤੇ ਉਸ ਸਹੁਰੇ ਧੰਨ ਸਿੰਘ ’ਤੇ ਗੋਲੀਆਂ ਨਾਲ ਹਮਲਾ ਕਰਕੇ ਫਰਾਰ ਹੋ ਗਏ ਸਨ ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐੱਸਪੀ ਬੂਟਾ ਸਿੰਘ ਤੇ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਤਿਉਣਾ ਪੁਜਾਰੀਆਂ ਦੇ ਤਿੰਨ ਨੌਜਵਾਨ ਪਾਲੀ, ਸੁੱਖੀ ਤੇ ਜੀਵਨ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਅਸਲੇ ਨਾਲ ਲੈਸ ਹੋ ਕੇ ਧੰਨ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ ।

ਮੁਲਜ਼ਮ ਮਨਦੀਪ ਕੌਰ ਤੇ ਧੰਨ ਸਿੰਘ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ ਸਨ ਜਿਸ ’ਤੇ ਧੰਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮੁੰਡੇ ਨੇ ਪਿੰਡ ਦੀ ਹੀ ਲੜਕੀ ਮਨਦੀਪ ਕੌਰ ਨਾਲ 4 ਸਾਲ ਪਹਿਲਾਂ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਇਸ ਵਿਆਹ ਤੋਂ ਮਨਦੀਪ ਕੌਰ ਦੇ ਪਰਿਵਾਰ ਵਾਲੇ ਨਾਰਾਜ਼ ਸਨ ਇਸੇ ਨਰਾਜ਼ਗੀ ਦੌਰਾਨ ਬੀਤੇ ਦਿਨੀਂ ਮਨਦੀਪ ਕੌਰ ਦੇ ਭਰਾ ਅਤੇ ਚਾਚੇ ਤਾਏ ਦੇ ਪੁੱਤਰਾਂ ਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਮਨਦੀਪ ਕੌਰ ਦੇ ਸਹੁਰਾ ਪਰਿਵਾਰ ਦੇ ਘਰ ’ਚ ਦਾਖਲ ਹੋ ਕੇ ਮਨਦੀਪ ਕੌਰ ਅਤੇ ਉਸਦੇ ਸਹੁਰਾ ਧੰਨ ਸਿੰਘ ’ਤੇ ਗੋਲੀਆਂ ਚਲਾ ਕੇ ਜਖ਼ਮੀ ਕਰ ਦਿੱਤੇ , ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।

ਇਸ ਮਾਮਲੇ ’ਚ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ’ਤੇ ਤਲਵੰਡੀ ਸਾਬੋ ਪੁਲਿਸ ਨੇ ਟੀਮਾਂ ਬਣਾ ਕੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੰਨ੍ਹਾਂ ਤੋਂ ਅਸਲਾ ਤੇ ਹੋਰ ਹਥਿਆਰ ਬਰਾਮਦ ਹੋਏ ਹਨ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here