ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਲੋਨ (Loan) ਦਿਵਾਉਣ ਦੇ ਬਹਾਨੇ ਇੱਕ ਮਹਿਲਾ ਨਾਲ ਕਥਿੱਤ ਧੋਖਾਧੜੀ ਕਰਨ ਦੇ ਦੋਸ਼ ’ਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ’ਚ ਸੰਗੀਤਾ ਦੇਵੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਉਰਫ਼ ਅੰਮੂ ਵੱਲੋਂ ਉਸਨੂੰ ਲੋਨ ਦਿਵਾਉਣ ਦੇ ਝਾਂਸਾ ਦੇ ਕੇ ਉਸ ਪਾਸੋਂ ਐੱਚਡੀਐੱਫ਼ਸੀ ਅਤੇ ਐੱਸਬੀਆਈ ਦੀ ਬੈਂਕ ਕਾਪੀ, ਅਧਾਰ ਕਾਰਡ ਦੀ ਕਾਪੀ ਤੇ ਪੈਨ ਕਾਰਡ ਦੀ ਕਾਪੀ ਤੋਂ ਇਲਾਵਾ ਉਸਦਾ ਮੋਬਾਇਲ ਲੈ ਲਿਆ।
ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਉਸਦੇ ਬੈਂਕ ਖਾਤਿਆਂ ਵਿੱਚੋਂ ਵੱਖ ਵੱਖ ਤਰੀਖ ਨੂੰ 18, 627, 80 ਰੁਪਏ ਕਢਵਾਉਣ ਤੋਂ ਇਲਾਵਾ 70 ਹਜ਼ਾਰ ਰੁਪਏ ਦੀ ਕੀਮਤ ਦਾ ਐਪਲ ਦਾ ਮੋਬਾਇਲ ਫੋਨ ਵੀ ਫਾਇਨਾਂਸ ਕਰਵਾ ਲਿਆ। ਜਿਸ ਤੋਂ ਬਾਅਦ ਉਸਨੇ 2 ਮਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। (Loan)
Also Read : ਵੱਡੀ ਵਾਰਦਾਤ, ਪਿਸਤੌਲ ਦਿਖਾ ਕੇ ਲੁੱਟੇ 6 ਲੱਖ ਰੁਪਏ
ਮਾਮਲੇ ’ਚ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪੜਤਾਲ ਉਪਰੰਤ ਸੰਗੀਤਾ ਦੇਵੀ ਵਾਸੀ ਅਮਨ ਨਗਰ ਜਲੰਧਰ ਬਾਈਪਾਸ ਲੁਧਿਆਣਾ ਦੀ ਸ਼ਿਕਾਇਤ ’ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮੂ ਵਾਸੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਹਰਮੇਸ਼ ਲਾਲ ਦਾ ਕਹਿਣਾ ਹੈ ਕਿ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਲਦ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।