ਬਾਕੀ ਸਭ ਕੂੜੇ (ਨਕਲੀ) ਮਸਤਾਨੇ

Servant, Humanity

ਬਾਕੀ ਸਭ ਕੂੜੇ (ਨਕਲੀ) ਮਸਤਾਨੇ

ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਹਜ਼ੂਰੀ ‘ਚ ਹੋਰ ਕਿਸੇ ਨੂੰ ਵੀ ਨੱਚਣ ਦਾ ਹੁਕਮ ਨਹੀਂ ਸੀ ਜਦੋਂ ਵੀ ਪਿਆਰੇ ਸਤਿਗੁਰੂ ਜੀ ਦਰਸ਼ਨ ਦੇਣ ਲਈ ਆਉਂਦੇ ਤਾਂ ਆਪ ਜੀ ਨੱਚਣਾ ਸ਼ੁਰੂ ਕਰ ਦਿੰਦੇ।

Servant, Humanity

ਆਪ ਜੀ ਕਦੇ-ਕਦੇ ਟਾਟ ਦਾ ਲੰਮਾ ਚੋਲਾ ਪਹਿਨ ਲੈਂਦੇ ਆਪ ਜੀ ਨੂੰ ਇਸ ਤਰ੍ਹਾਂ ਵੇਖ ਕੇ ਕੁਝ ਹੋਰ ਸਤਿਸੰਗੀਆਂ ਨੇ ਵੀ ਆਪ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਤਿਸੰਗੀਆਂ ਨੇ ਵੀ ਆਪ ਜੀ ਵਰਗਾ ਭੇਸ ਬਣਾ ਕੇ ਸਤਿਸੰਗ ਦੌਰਾਨ ਨੱਚਣਾ ਸ਼ੁਰੂ ਕਰ ਦਿੱਤਾ। ਹੋਰ ਸਤਿਸੰਗੀ ਭਾਈ ਆਪ ਜੀ ਵਾਂਗ ਉਨ੍ਹਾਂ ਨੂੰ ਵੀ ‘ਮਸਤਾਨੇ’ ਕਹਿਣ ਲੱਗੇ ਪੂਜਨੀਕ ਬਾਬਾ ਜੀ ਨੇ ਉਨ੍ਹਾਂ ਲੋਕਾਂ ਨੂੰ ਨੱਚਦੇ ਵੇਖ ਕੇ ਪੁੱਛਿਆ, ”ਇਹ ਨੱਚਣ ਵਾਲੇ ਕੌਣ ਹਨ?” ਸੇਵਾਦਾਰਾਂ ਨੇ ਉੱਤਰ ਦਿੱਤਾ ਕਿ ਇਹ ਸਭ ਮਸਤਾਨੇ ਹਨ ਬਾਬਾ ਜੀ ਨੇ ਫ਼ਰਮਾਇਆ, ”ਮਸਤਾਨਾ ਤਾਂ ਇੱਕ ਹੀ ਹੈ, ਮਸਤਾਨਾ ਬਲੋਚਿਸਤਾਨੀ ਇਹ ਸਭ ਕੂੜੇ ਮਸਤਾਨੇ ਹਨ ਇਨ੍ਹਾਂ ਨੂੰ ਬਾਹਰ ਕੱਢੋ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.