ਵਿਗਿਆਨੀਆਂ ਅਨੁਸਾਰ ਕੋਰੋਨਾ ਦੀ ਤੀਜੀ ਲਹਿਰ ਹੋਵੇਗੀ ਖਤਰਨਾਕ
ਲਖਨਊ । ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਅੱਜ ਕਿਹਾ ਕਿ ਵਿਗਿਆਨੀਆਂ ਦੇ ਅਨੁਸਾਰ ਕੋਰੋਨਾ ਦੀ ਤੀਜੀ ਲਹਿਰ ਦੇ ਖਤਰਨਾਕ ਹੋਣ ਦੀ ਸੰਭਾਵਨਾ ਦਰਮਿਆਨ ਸਾਰੀਆਂ ਸੂਬਾ ਸਰਕਾਰ ਇਸ ਦੀ ਪੂਰੀ ਤਿਆਰ ਕਰਨ ਮਾਇਆਵਤੀ ਨੇ ਅੱਜ ਇਸ ਸਬੰਧੀ ਦੋ ਟਵੀਟ ਕੀਤੇ।
ਉਨ੍ਹਾਂ ਕਿਹਾ ਕਿ ਕੋਰੋਨਾ ਟੀਕਾਕਰਨ ’ਚ ਲੋਕਾਂ ਦੀ ਹਿੱਸੇਦਾਰੀ ਉਦੋਂ ਯਕੀਨੀ ਹੋ ਸਕਦੀ ਹੈ ਜਦੋਂ ਟੀਕਾ ਹਰ ਜਗ੍ਹਾ ਆਸਾਨੀ ਨਾਲ ਮੁਹੱਈਆ ਹੋਵੇ ਉਂਜ ਕੋਰੋਨਾ ਦੀ ਦੂਜੀ ਲਹਿਰ ਦੀ ਤਰ੍ਹਾਂ ਤੀਜੀ ਲਹਿਰ ਤੋਂ ਬਚਾਉਣ ਲਈ ਪੇਂਡੂ ਖੇਤਰਾਂ ’ਚ ਤਿਆਰੀ ਪੂਰੀ ਹੋਣੀ ਚਾਹੀਦੀ ਹੈ ਬਸਪਾ ਸਾਰੀਆਂ ਸੂਬਾ ਸਰਕਾਰਾਂ ਤੋਂ ਇਹ ਮੰਗ ਕਰਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ’ਚ ਆਮ ਜਨ-ਜੀਵਨ ਤੇ ਅਰਥ ਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਸਾਰੀਆਂ ਸੂਬਾ ਸਰਕਾਰਾਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।