ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਾਵੇਰੀ ਵਿਵਾਦ ਸਬੰਧੀ ਵਿਰੋਧ ਪ੍ਰਦਰਸ਼ਨ ਦੌਰਾਨ ਚੇੱਨਈ ‘ਚ ਹੋਣ ਵਾਲੇ ਆਈਪੀਐਲ (IPL Matches) ਮੈਚਾਂ ਨੂੰ ਕਿਸੇ ਦੂਜੇ ਸਥਾਨ ‘ਤੇ ਸਿਫ਼ਟ ਕਰਨ ਦਾ ਫੈਸਲਾ ਕੀਤਾ ਹੈ ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਟੂਰਨਾਮੈਂਟ ਤਹਿਤ ਮੰਗਲਵਾਰ ਨੂੰ ਚੇੱਨਈ ਸੁਪਰਕਿੰਗਜ਼ ਤੇ ਕੋਲਕਾਤਾ ਨਾਈਟਰਾਈਡਰਜ਼ ਦਰਮਿਆਨ ਹੋਏ ਆਈਪੀਐਲ ਮੈਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਮੈਦਾਨ ਦੌਰਾਨ ਚਿਦੰਬਰਮ ਸਟੇਡੀਅਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਏ ਸਨ ਮੁਸੀਬਤ ਇੱਥੋਂ ਤੱਕ ਆਈ ਸੀ ਕਿ ਸਖ਼ਤ ਸੁਰੱਖਿਆ ਦਰਮਿਆਨ ਇਸ ਮੈਚ ਨੂੰ ਕਰਾਉਣਾ ਪਿਆ ਸੀ।
ਪ੍ਰਸਾਂਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਬੀਸੀਸੀਆਈ ਨੇ ਚੇੱਨਈ ਸੁਪਰ ਕਿੰਗਜ਼ (ਸੀਐਸਕੇ) ਦੇ ਘਰੇਲੂ ਮੈਚਾਂ ਨੂੰ ਕਰਾਉਣ ਲਈ ਚਾਰ ਸ਼ਹਿਰਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ‘ਚੋਂ ਕਿਸੇ ਇੱਕ ‘ਚ ਇਨ੍ਹਾਂ ਨੂੰ ਕਰਵਾਇਆ ਜਾਵੇਗਾ ਆਈਪੀਐਲ ਸੂਤਰਾਂ ਅਨੁਸਾਰ ਚਾਰ ਸ਼ਹਿਰਾਂ ‘ਚ ਵਿਸ਼ਾਖਾਪਟਨਮ ਸਭ ਤੋਂ ਅੱਗੇ ਚੱਲ ਰਹੀ ਹੈ ਬਾਕੀ ਤਿੰਨ ਸ਼ਹਿਰਾਂ ‘ਚ ਤਿਰੂਵਨੰਤਪੁਰਮ, ਪੂਣੇ ਤੇ ਰਾਜਕੋਟ ਸ਼ਾਮਲ ਹਨ ਰਾਇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਜ਼ੂਦਾ ਸਥਿਤੀ ਕਾਰਨ ਬੀਸੀਸੀਆਈ ਨੂੰ ਬਦਲ ਤਲਾਸ਼ਣ ‘ਤੇ ਮਜ਼ਬੂਤਰ ਹੋਣਾ ਪਿਆ। (IPL Matches)
ਇਹ ਵੀ ਪੜ੍ਹੋ : ਤਰਨਤਾਰਨ ਨਹਿਰ ‘ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਗੋਤਾਖੋਰਾਂ ਵੱਲੋਂ ਭਾਲ ਜਾਰੀ
ਉਨ੍ਹਾਂ ਕਿਹਾ, ਅਸੀਂ ਆਈਪੀਐਲ ਮੈਚ ਚੇੱਨਈ ਤੋਂ ਬਾਹਰ ਕਰਾਉਣ ‘ਤੇ ਵਿਚਾਰ ਕਰ ਰਹੇ ਹਾਂ ਬੀਸੀਸੀਆਈ ਨੇ ਨੇ ਚਾਰ ਬਦਲਵੇਂ ਸਥਾਨ ਤਿਆਰ ਰੱਖੇ ਹਨ ਉਹ ਵਿਸਾਖਾਪਟਨਮ, ਤਿਰੂਵਨੰਤਪੁਰਮ, ਪੂਨੇ ਤੇ ਰਾਜਕੋਟ ਹਨ ਸੀਐਸਕੇ ਇਨ੍ਹਾਂ ਥਾਵਾਂ ‘ਤੇ ਆਪਣੇ ਮੈਚ ਖੇਡ ਸਕਦਾ ਹੈ ਆਈਪੀਐਲ ਸੂਤਰਾਂ ਨੇ ਕਿਹਾ ਕਿ ਸੀਐਸਕੇ ਪ੍ਰਬੰਧਨ ਵਿਸਾਖਾਪਟਨਮ ਦੀ ਚੋਣ ਕਰ ਸਕਦਾ ਹੈ। (IPL Matches)