12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ; ਪੁਰਸ਼ ਵਰਗ ‘ਚ ਦਿੱਲੀ ਅਤੇ ਮਹਿਲਾ ਵਰਗ ‘ਚ ਹਰਿਆਣਾ ਚੈਂਪੀਅਨ

ਦਿੱਲੀ ਨੇ ਮਧੁਰਾਈ ਅਤੇ ਹਰਿਆਣਾ ਨੇ ਚੰਡੀਗੜ੍ ਨੂੰ ਹਰਾ ਜਿੱਤਿਆ ਖਿ਼ਤਾਬ

ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਵੱਲੋਂ ਖੇਡਾਂ ਲਈ ਕਾਲਜ  ਨੂੰ 31 ਲੱਖ ਦੇਣ ਦਾ ਐਲਾਨ

ਰਾਮ ਗੋਪਾਲ ਰਾਏਕੋਟੀ
ਰਾਏਕੋਟ, 4 ਨਵੰਬਰ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਚ ਚੱਲ ਰਹੀ 12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਲੜਕਿਆਂ ਚੋਂ ਦਿੱਲੀ ਲਾਇਨਜ਼ ਤੇ ਲੜਕੀਆਂ ਚੋਂ ਹਰਿਆਣਾ ਵਾਰੀਅਰਜ਼ ਬਣੇ ਚੈਂਪੀਅਨ।

 
ਟੂਰਨਾਮੈਂਟ ਦੇ ਆਖ਼ਰੀ ਦਿਨ  ਪੁਰਸ਼ ਵਰਗ ਦੇ ਫਾਈਨਲ ਮੁਕਾਬਲੇ ‘ਚ ਦਿੱਲੀ ਲਾਈਨਜ਼ ਨੇ ਮਧੁਰਾਈ ਵੀਰਨਜ਼ ਨੂੰ 25-5 ਦੇ ਅੰਤਰ ਨਾਲ ਹਰਾ ਕੇ ਪੁਰਸ਼ ਵਰਗ ਦੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ  ਅਤੇ ਕੈਲਾਹਨ ਰਗਬੀ ਕੱਪ ਪ੍ਰਾਪਤ ਕੀਤਾ। ਪੁਰਸ਼ ਵਰਗ ਦੇ ਤੀਸਰੇ ਸਥਾਨ?ਲਈ ਏਸ ਫਾਊਂਡੇਸ਼ਨ ਅਤੇ ਯੰਗ ਰਿਬੇਲਜ਼ ਵਿਚਕਾਰ  ਹੋਏ ਮੁਕਾਬਲੇ ਵਿਚ ਏਸ ਫਾਊਂਡੇਸ਼ਨ ਨੇ 15-13  ਦੇ ਅੰਤਰ ਨਾਲ ਯੰਗ ਰਿਬੇਲਜ਼ ਨੂੰ ਮਾਤ ਦਿੱਤੀ।
ਜਦੋਂਕਿ ਮਹਿਲਾ ਵਰਗ ਦੇ ਮੁਕਾਬਲਿਆਂ ਵਿਚ  ਹਰਿਆਣਾ ਵਾਰੀਅਰਜ਼ ਅਤੇ ਰਗਬੀ ਵਾਰੀਅਰਜ਼ ਚੰਡੀਗੜ ਦਰਮਿਆਨ ਹੋਏ ਮੈਚ ‘ਚ ਹਰਿਆਣਾ ਵਾਰੀਅਰਜ਼ 10-5 ਦੇ ਅੰਕਾ ਨਾਲ ਜੇਤੂ ਰਿਹਾ। ਇਸ ਪ੍ਰਕਾਰ ਮਹਿਲਾ ਵਰਗ ਵਿਚ ਹਰਿਆਣਾ ਵਾਰੀਅਰਜ਼ ਆਲ ਇੰਡੀਆ ਰਗਬੀ ਚੈਪੀਅਨਸ਼ਿਪ ਬਣਿਆ।

 
ਲਗਾਤਾਰ ਛੇ ਦਿਨਾਂ ਤੋਂ ਚੱਲ ਰਹੀ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਸਮਾਪਤੀ ਸਮਾਰੋਹ ਵਿਚ ਹਰਿੰਦਰ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ ਬਤੌਰ ਮੁਖ ਮਹਿਮਾਨ ਅਤੇ ਹਲਕਾ, ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਗੁਰਦੀਪ ਸਿੰਘ, ਐਸ.ਪੀ. ਹੈੱਡ ਕੁਆਟਰ, ਜਗਰਾਓ, ਹਰਕੰਵਲ ਕੌਰ, ਡੀ.ਐਸ.ਪੀ. ਦਾਖਾ, ਹਰਪਿੰਦਰ ਕੌਰ ਗਿੱਲ, ਐਸ.ਐਚ.ਓ. ਸਧਾਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੁਖ ਮਹਿਮਾਨ ਸਮੇਤ ਆਏ ਹੋਏ ਸਮੂਹ ਮਹਿਮਾਨਾ ਅਤੇ ਪਤਵੰਤੇ ਸੱਜਣਾਂ ਨੂੰ ਕਾਲਜ ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਦਿਓਲ ਤੇ ਮਨਜੀਤ ਸਿੰਘ ਗਿੱਲ ਨੇ ‘ਜੀ ਆਇਆ ਨੂੰ’ ਕਿਹਾ। ਹਰਿੰਦਰ ਸਿੰਘ ਖਾਲਸਾ ਨੇ ਜਿੱਥੇ ਜੇਤੂ ਟੀਮਾਂ ਅਤੇ ਉੱਘੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਉੱਥੇ ਕਾਲਜ ਦੀਆਂ ਖੇਡ ਸਹੂਲਤਾਂ ਲਈ ਆਪਣੇ ਅਖਤਿਆਰੀ ਫੰਡ ਵਿਚੋਂ 31 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।