ਆਲ ਇੰਡੀਆ ਰਗਬੀ ਚੈਂਪੀਅਨਸ਼ਿਪ; ਇੱਕਤਰਫ਼ਾ ਰਹੇ ਦੂਜੇ ਦਿਨ ਦੇ ਮੁਕਾਬਲੇ 

ਸੁਧਾਰ ਕਾਲਜ ਜਿੱਤਿਆ ਦੋਵਾਂ ਵਰਗਾਂ ‘ਚ, ਚੰਡੀਗੜ੍ਹ, ਹਰਿਆਣਾ, ਹੈਦਰਾਬਾਦ, ਆਲ ਡਰੀਮਜ਼ ਕਲੱਬ ਟੀਮਾਂ ਨੇ ਵੱਡੇ ਫ਼ਰਕ ਨਾਲ ਜਿੱਤੇ ਆਪਣੇ ਮੈਚ

ਰਾਮ  ਗੋਪਾਲ ਰਾਏਕੋਟੀ\ਰਾਏਕੋਟ, 31 ਅਕਤੂਬਰ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਚ ਚੱਲ ਰਹੀ 12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ 4 ਪੁਰਸ਼ ਵਰਗ ਤੇ 4 ਮਹਲਾ ਵਗਰ ਕੁਲੱ 8 ਮੈਚ ਖੇਡੇ ਗਏ।
ਮਹਿਲਾ ਵਰਗ ਦਾ ਪਹਿਲਾ ਮੈਚ ਰਾਜਸਥਾਨ ਅਤੇ ਗਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਦੀਆਂ ਟੀਮਾਂ ਵਿਚਕਾਰ ਹੋਇਆ। ਨਿਰਧਾਰਤ ਸਮੇਂ ਤੋਂ ਬਾਅਦ ਵਾਧੂ ਸਮੇਂ ਵਿਚ ਵੀ ਦੋਵਾਂ ਟੀਮਾਂ ਵਲੋਂ ਬਿਨਾਂ ਅੰਕ ਦੇ ਮੈਚ ਸਮਾਪਤ ਹੋਣ ‘ਤੇ ਟਾਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਗੁਰੂ ਹਰਿਗੋਬਿੰਦ ਕਾਲਜ ਜੇਤੂ ਰਿਹਾ।

 

 
ਦੂਜਾ ਮੈਚ ਰਗਬੀ ਵਾਰੀਅਰਜ਼ ਚੰਡੀਗੜ ਅਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਹੋਇਆ। ਇਹ ਮੈਚ ਇਕ ਤਰਫਾ ਰਿਹਾ ਅਤੇ ਰਗਬੀ ਵਾਰੀਅਰਜ਼ ਚੰਡੀਗੜ ਨੇ 40-0 ਦੇ ਵੱਡੇ ਫ਼ਰਕ ਜਿੱਤ ਹਾਸਲ ਕੀਤੀ ਤੀਜੇ ਮੈਚ ਵਿਚ ਚੰਡੀਗੜ 12-0 ਦੇ ਫਰਕ ਨਾਲ ਪੰਜਾਬ ਨੂੰ ਹਰਾ ਕੇ ਜੇਤੂ ਰਿਹਾ। ਲੜਕੀਆਂ ਦਾ ਚੌਥਾ ਮੈਚ ਹਰਿਆਣਾ ਵਾਰੀਅਰਜ਼ ਤੇ ਬਲੈਕ ਡਾਟ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਹਰਿਆਣਾ ਵਾਰੀਅਰਜ਼ ਦੀ ਟੀਮ 30-0 ਨਾਲ ਜੇਤੂ ਰਹੀ।

 

 
ਇਸੇ ਤਰਾਂ ਮਰਦਾਂ ਦੇ ਵਰਗ ‘ਚ ਆਲ ਡਰੀਮਜ਼ ਕਲੱਬ ਨੇ ਆਧਰਾਂ ਪ੍ਰਦੇਸ਼ ਨੂੰ 40-5 ਦੇ ਅੰਤਰ ਨਾਲ ਹਰਾਇਆ। ਦੂਜੇ ਮੈਚ ਵਿਚ ਹੈਦਰਾਬਾਦ ਬਲੈਕ ਆਰਚਰ ਨੇ ਗੁਜਰਾਤ ਦੀ ਟੀਮ ਨੂੰ 83-0 ਦੇ ਵੱਡੇ ਅੰਤਰ ਨਾਲ ਮਾਤ ਦਿੱਤੀ ਜਦਕਿ ਤੀਜੇ ਮੈਚ ਵਿਚ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ,  ਉਤਰਾਖੰਡ ਦੀ ਟੀਮ ਨੂੰ 10-5 ਫਰਕ ਨਾਲ ਹਰਾ ਕੇ ਜੇਤੂ ਰਿਹਾ। ਚੌਥੇ ਮੈਚ ਵਿੱਚ ਚੰਡੀਗੜ ਨੇ ਮੱਧ ਪ੍ਰਦੇਸ਼ ਨੂੰ 25-0 ਦੇ ਫਰਕ ਨਾਲ ਹਰਾਇਆ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here