ਭਾਰਤ ਆਸਟਰੇਲੀਆ ਦਰਮਿਆਨ ਪਹਿਲਾ ਇੱਕ ਰੋਜਾ ਸ਼ਨਿੱਚਰਵਾਰ ਨੂੰ
ਸਿਡਨੀ, ਏਜੰਸੀ। ਆਸਟਰੇਲੀਆ ‘ਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਤੋਂ ਬਾਅਦ ਮਨੋਬਲ ਦੇ ਸੱਤਵੇਂ ਆਸਮਾਨ ‘ਤੇ ਪਹੁੰਚੀ ਟੀਮ ਇੰਡੀਆ ਨੂੰ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਵਿਵਾਪੂਰਨ ਮਾਮਲੇ ਨਾਲ ਕਾਫੀ ਵੱਡਾ ਝਟਕਾ ਲੱਗਿਆ ਹੈ ਅਤੇ ਮੇਜਬਾਨ ਟੀਮ ਖਿਲਾਫ਼ ਸ਼ਨਿੱਚਰਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਇੱਕ ਰੋਜ਼ਾ ‘ਚ ਪਾਂਡਿਆ ਦੇ ਆਖਰੀ ਇਕਾਦਸ਼ ‘ਚ ਚੋਣ ‘ਤੇ ਸਾਰੀਆਂ ਦੀਆਂ ਨਜ਼ਰਾਂ ਰਹਿਣਗੀਆਂ। ਪਾਂਡਿਆ ਨੇ ਇੱਕ ਟੀਵੀ ਸ਼ੋਅ ‘ਚ ਮਹਿਲਾਵਾਂ ਨੂੰ ਲੈ ਕੇ ਬਹੁਤ ਹੀ ਅਭੱਦਰ ਟਿੱਪਣੀ ਕੀਤੀ ਸੀ ਜਿਸ ਦੀ ਚੌਤਰਫਾ ਆਲੋਚਨਾ ਹੋ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਸੰਚਾਲਨ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਨੇ ਇਸ ਸ਼ੋਅ ਦਾ ਹਿੱਸਾ ਰਹੇ ਪਾਂਡਿਆ ਨਾਲ ਬੱਲੇਬਾਜ਼ ਲੋਕੇਸ਼ ਰਾਹੁਲ ‘ਤੇ ਦੋ ਇੱਕ ਰੋਜ਼ਾ ਮੈਚਾਂ ਦੀ ਪਾਬੰਦੀ ਲਾਉਣ ਦੀ ਸਿਫਾਰਿਸ਼ ਕੀਤੀ ਹੈ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੁੱਦੇ ‘ਤੇ ਮੈਚ ਤੋਂ ਪਹਿਲਾਂ ਕਿਹਾ ਕਿ ਇਹ ਪਾਂਡਿਆ ਅਤੇ ਰਾਹੁਲ ਦੇ ਨਿੱਜੀ ਵਿਚਾਰ ਹਨ ਅਤੇ ਟੀਮ ਦਾ ਇਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਭਾਰਤੀ ਟੀਮ ਇਸ ਤਰ੍ਹਾਂ ਦੀਆਂ ਗੱਲਾਂ ਦੇ ਸਖ਼ਤ ਖਿਲਾਫ ਹੈ ਅਤੇ ਇਹ ਗੱਲ ਅਸੀਂ ਇਹਨਾਂ ਖਿਡਾਰੀਆਂ ਨੂੰ ਵੀ ਦੱਸ ਦਿੱਤੀ ਹੈ। ਸਾਨੂੰ ਇਹਨਾਂ ‘ਤੇ ਕੀਤੇ ਜਾਣ ਵਾਲੇ ਫੈਸਲੇ ਦਾ ਇੰਤਜਾਰ ਹੈ। ਇਸ ਮਾਮਲੇ ਨੇ ਭਾਰਤੀ ਕਪਤਾਨ ਲਈ ਚੋਣ ਸਿਰਦਰਦੀ ਵਧਾ ਦਿੱਤੀ ਹੈ। ਪਾਂਡਿਆ ਦੀ ਤੇਜ਼ ਗੇਂਦਬਾਜੀ ਆਲ ਰਾਊਂਡਰ ਦੇ ਰੂਪ ‘ਚ ਟੀਮ ‘ਚ ਅਹਿਮ ਭੂਮਿਕਾ ਹੈ ਪਰ ਜੋ ਮੌਜ਼ੂਦਾ ਹਾਲਾਤ ਹਨ ਟੀਮ ਉਹਨਾਂ ਦਾ ਅੰਤਿਮ ਇਕਾਦਸ਼ ‘ਚ ਚੋਣ ਕਰਨ ਤੋਂ ਬਚਾਉਣਾ ਚਾਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ