Aliens News : ਏਲੀਅਨ ਮਾਹਿਰ ਦਾ ਹੈਰਾਨ ਕਰਨ ਵਾਲਾ ਖੁਲਾਸਾ, ਏਲੀਅਨ ਬਾਰੇ ਪੂਜਨੀਕ ਗੁਰੂ ਜੀ ਬਚਨ ਹੋ ਰਹੇ ਸੱਚ ਸਾਬਤ

Aliens News

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ਏਲੀਅਨ ਬਾਰੇ ਕੋਈ ਨਾ ਕੋਈ ਖਬਰ ਆਉਂਦੀ ਹੈ ਪਰ ਹੁਣ ਏਲੀਅਨ ਬਾਰੇ ਕਈ ਵੱਡੇ ਖੁਲਾਸੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੂਜੇ ਗ੍ਰਹਿ ਅਤੇ ਇੱਥੋਂ ਜੀਵਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵਿਗਿਆਨਕ ਕਾਫੀ ਸਮੇਂ ਤੋਂ ਖੋਜ ਕਰ ਰਹੇ ਹਨ। ਦੂਜੇ ਗ੍ਰਹਿ ’ਤੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਵੀ ਲਗਾਤਾਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਯੂਏਫਓ ਦੇਖੇ ਜਾਣ ਅਤੇ ਉਸ ਨਾਲ ਜੁੜੇ ਫੈਕਟਸ ਨੂੰ ਲੈ ਕੇ ਵੀ ਅਪਡੇਟਸ ਸਾਹਮਣੇ ਆਉਂਦੀਆਂ ਹਨ। ਇਸ ਦਰਮਿਆਣ ਇੱਕ ਯੂਏਫਓ ਮਾਹਿਰ ਨੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਂਗੇ। ਇਨ੍ਹਾਂ ਦਾ ਕਹਿਣਾ ਹੈ ਕਿ ਏਲੀਅਸ ਦੀ ਨਜਰ ਸਿਰਫ ਸਾਡੇ ਉਪਰ ਹੀ ਨਹੀਂ ਸਾਡੇ ਰਿਪੋ੍ਰਡਕਟਿਵ ਸਿਸਟਮ ’ਤੇ ਵੀ ਹੈ।

ਮੀਡੀਆ ਰਿਪੋਰਟ ਮੁਤਾਬਿਕ ਯੂਏਫਓ ਅਤੇ ਏਲੀਅਨ ਕੋਲਿਨ ਸਾਂਡਰਸ ਦਾ ਦਾਅਵਾ ਹੈ ਕਿ ਏਲੀਅੰਸ ਹੁਣ ਇਨਸਾਨਾਂ ਦੇ ਸਿਸਟਮ ਵਿੱਚ ਵੀ ਦਖਲ ਦੇ ਰਹੇ ਹਨ ਕਿਉਂਕਿ ਉਨ੍ਹਾਂ ਦਾ ਟੀਚਾ ਹਾਈਬ੍ਰਿਡ ਏਲੀਅਨਾਂ ਦੀ ਇੱਕ ਫੌਜ ਬਣਾਉਣਾ ਹੈ ਜੋ ਮਨੁੱਖਾਂ ਵਾਂਗ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਯੋਜਨਾ ਹੈ ਕਿ ਅਜਿਹੇ ਹਾਈਬ੍ਰਿਡ ਏਲੀਅਨਜ਼ ਦੇ ਜ਼ਰੀਏ, ਉਹ ਧਰਤੀ ‘ਤੇ ਕਬਜ਼ਾ ਕਰ ਲੈਣਗੇ ਕਿਉਂਕਿ ਮਨੁੱਖ ਇਸ ਨੂੰ ਬਰਬਾਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਏਲੀਅੰਸ ਬਾਰੇ ਸਾਡੇ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਹੋਇਆ ਹੈ ਕਿ ਧਰਤੀ ਤੋਂ ਇਲਾਵਾ ਵੀ ਹਜਾਰਾਂ ਹੋਰ ਗ੍ਰਹਿਆਂ ’ਤੇ ਜਿੰਦਗੀ ਹੈ, ਜਿਸ ਦਾ ਜਿਕਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸਤਿਸੰਗਾਂ ’ਚ ਕਈ ਵਾਰ ਕੀਤਾ ਹੈ।

ਘਰ ’ਚ ਹੋਣਗੇ ਏਲੀਅੰਸ, ਸਾਨੂੰ ਖਬਰ ਨਹੀਂ ਹੋਵੇਗੀ

ਰਿਪੋਰਟ ਮੁਤਾਬਕ ਇਨਸਾਨਾਂ ਨੂੰ ਏਲੀਅਨ ਦੀ ਇਸ ਯੋਜਨਾ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਪਰ ਉਹ ਹਾਈਬ੍ਰਿਡ ਨਸਲ ਦੇ ਸੰਕਲਪ ‘ਤੇ ਕੰਮ ਕਰ ਰਹੇ ਹਨ। ਅਜਿਹੇ ‘ਚ ਕੁਝ ਦਿਨਾਂ ਬਾਅਦ ਹੋ ਸਕਦਾ ਹੈ ਕਿ ਸਾਡੇ ਘਰ ਦਾ ਕੋਈ ਮੈਂਬਰ ਪਰਦੇਸੀ ਹੋਵੇ, ਪਰ ਅਸੀਂ ਉਸ ਨੂੰ ਪਛਾਣ ਨਹੀਂ ਪਾਵਾਂਗੇ। ਕੋਲਿਨ ਨੇ ਆਪਣੇ ਅਨੁਭਵ ਦੇ ਆਧਾਰ ‘ਤੇ ਇਕ ਕਿਤਾਬ ਵੀ ਲਿਖੀ ਹੈ, ਜਿਸ ‘ਚ ਉਸ ਨੇ ਦੱਸਿਆ ਹੈ ਕਿ ਇਹ ਹਾਈਬ੍ਰਿਡ ਏਲੀਅਨ ਸਾਡੇ ਵਰਗੇ ਹੀ ਦਿਸਦੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਪਛਾਣ ਨਹੀਂ ਸਕਦੇ। ਉਸ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕ ਏਲੀਅਨਜ਼ ਵੱਲੋਂ ਅਗਵਾ ਹੋਣ ਦੀ ਗੱਲ ਕਰਦੇ ਹਨ, ਉਹ ਵੀ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹਨ। ਉਹ ਲੋਕਾਂ ਨੂੰ ਧਰਤੀ ਤੋਂ ਚੁੱਕ ਕੇ ਇੱਕ ਮੇਜ਼ ‘ਤੇ ਰੱਖ ਦਿੰਦੇ ਹਨ ਅਤੇ ਉਨ੍ਹਾਂ ਦੇ ਸ਼ੁਕਰਾਣੂ ਅਤੇ ਅੰਡੇ ਕੱਢ ਲੈਂਦੇ ਹਨ।

ਏਲੀਅੰਸ ਬਾਰੇ ਪੂਜਨੀਕ ਗੁਰੂ ਜੀ ਨੇ ਪਹਿਲਾਂ ਹੀ ਕਰ ਦਿੱਤੇ ਸਨ ਬਚਨ

ਏਲੀਅੰਸ ਬਾਰੇ ਸਾਡੇ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਹਜਾਰਾਂ ਸਾਲ ਪਹਿਲਾਂ ਲਿਖਿਆ ਹੋਇਆ ਹੈ ਕਿ ਧਰਤੀ ਤੋਂ ਇਲਾਵਾ ਵੀ ਹਜਾਰਾਂ ਹੋਰ ਗ੍ਰਹਿਆਂ ’ਤੇ ਜਿੰਦਗੀ ਹੈ, ਜਿਸ ਦਾ ਜਿਕਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸਤਿਸੰਗਾਂ ’ਚ ਕਈ ਵਾਰ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here