ਪਤੀ-ਪਤਨੀ ਖ਼ੁਦਕੁਸ਼ੀ ਮਾਮਲੇ ’ਚ ਮਜ਼ਦੂਰ ਜਥੇਬੰਦੀਆਂ ਵੱਲੋਂ ਐਕਸ਼ਨ ਦੀ ਤਿਆਰੀ

Sunam News

ਸਰਕਾਰ ਪੀੜਤ ਪਰਿਵਾਰ ਦੀ ਮੱਦਦ ਕਰੇ, ਨਹੀਂ ਵਿਢਾਂਗੇ ਸੰਘਰਸ਼ : ਆਗੂ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਿਨੀਂ ਪਿੰਡ ਬਖੋਰਾ ਕਲਾਂ ਦੇ ਐਸੀ ਪਰਿਵਾਰ ਚੋਂ ਪਤੀ-ਪਤਨੀ ਨੇ ਆਤਮਹੱਤਿਆ ਕਰ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਸੀ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਦੀ ਅਗਵਾਹੀ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। (Sunam News )

ਇਸ ਮੌਕੇ ਆਗੂਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖਦਈ ਮੰਦਭਾਗੀ ਘਟਨਾ ਵਾਪਰੀ ਹੈ। ਮਿ੍ਰਤਕ ਆਪਣੇ ਪਿੱਛੇ 7 ਸਾਲ ਦਾ ਲੜਕਾ ਅਤੇ 5 ਸਾਲ ਦੀ ਲੜਕੀ ਛੱਡ ਗਏ ਹਨ। ਆਗੂਆਂ ਨੇ ਕਿਹਾ ਕਿ ਖੁਦਕੁਸੀ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਪਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਸਿੱਟਾ ਹੈ ਜੋ ਸਾਡੇ ਗਰੀਬ ਕਿਰਤੀ ਵਰਗ ਨੂੰ ਭੁਗਤਣਾ ਪੈ ਰਿਹਾ ਖੁਦਕੁਸੀਆਂ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਸਰਕਾਰ ਵੱਲੋਂ ਕੋਈ ਠੋਸ ਨੀਤੀ ਬਣਾਉਣ ਦੀ ਲੋੜ ਹੈ ਪਰੰਤੂ ਦੱਸਣਯੋਗ ਇਹ ਹੈ ਇਸ ਘਟਨਾ ਕਰਮ ਤੇ ਏਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਸਿਵਲ ਪ੍ਰਸਾਸਨ ਦੇ ਕਿਸੇ ਅਧਿਕਾਰੀ ਜਾਂ ਹਲਕਾ ਵਿਧਾਇਕ ਨੇ ਪਰਿਵਾਰ ਨਾਲ ਦੁਖ ਸਾਂਝਾ ਨਹੀਂ ਕੀਤਾ ਤੇ ਪਰਿਵਾਰ ਨੂੰ ਕੋਈ ਵੀ ਮਦਦ ਵਾਸਤੇ ਭਰੋਸਾ ਨਹੀਂ ਦਿੱਤਾ ਗਿਆ (Sunam News )

ਜਦੋਂ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਰਾਜ ਭਾਗ ’ਚ ਬਦਲ ਲਿਆਉਣ ਦੇ ਬਹੁਤ ਸਾਰੇ ਵਾਅਦੇ ਕੀਤੇ ਪਰ ਆਮ ਲੋਕਾਂ ਦੇ ਜੀਵਨ ਗੁਜਾਰੇ ਦੇ ਹਾਲਾਤ ਪਹਿਲਾਂ ਨਾਲੋਂ ਵੀ ਬੱਤਰ ਬਣੇ ਹੋਏ ਹਨ ਇਸ ਲਈ ਆਗੂਆਂ ਨੇ ਪੀੜਤ ਪਰਿਵਾਰ ਲਈ ਮੰਗ ਕੀਤੀ ਹੈ ਕਿ ਦੋ ਮਾਸੂਮ ਬੱਚਿਆਂ ਦੀ ਚੰਗੀ ਪਾਲਣਾ ਪੋਸਣਾ ਅਤੇ ਪੜ੍ਹਾਈ ਲਈ ਸਰਕਾਰ ਸੁਹਿਰਦਤਾ ਦਿਖਾਵੇ ਤੇ ਪਰਿਵਾਰ ਸਿਰ ਚੜ੍ਹਿਆ ਸਰਕਾਰੀ, ਗੈਰ ਸਰਕਾਰੀ ਕਰਜਾ ਮੁਆਫ ਕੀਤਾ ਜਾਵੇ। ਮਿਰਤਕ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ 20 ਲੱਖ ਰੁਪਏ ਮੁਆਵਜਾ ਅਤੇ ਫੋਰੀ ਤੌਰ ਤੇ ਭੋਗ ਦੀ ਅੰਤਮ ਰਸਮ ਤੇ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ।

ਖੁਦਕੁਸ਼ੀਆਂ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਸਰਕਾਰ ਵੱਲੋਂ ਕੋਈ ਠੋਸ ਨੀਤੀ ਬਣਾਉਣ ਦੀ ਅਪੀਲ | Sunam News

ਇਸ ਸਮੇਂ ਮਿ੍ਰਤਕ ਕਾਲਾ ਸਿੰਘ ਦੀ ਗਮ ਵਿੱਚ ਡੁੱਬੀ ਬਿਰਧ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਮੇਰਾ ਪਤੀ ਵੀ ਕਾਫੀ ਸਮੇਂ ਤੋ ਚੱਲ ਵਸਿਆ ਹੈ ਮੈਂ ਵਿਧਵਾ ਔਰਤ ਨੇ ਆਪਣੇ ਬੱਚੇ ਬੜੀ ਮੁਸਕਲ ਨਾਲ ਪਾਲੇ ਸੀ ਪਰ ਅੱਜ ਫੇਰ ਮੈਨੂੰ ਦੁੱਖਾਂ ਨੇ ਘੇਰ ਲਿਆ ਹੈ ਮੇਰੀ ਮਿਰਤਕ ਨੂੰਹ ਦੀ ਬਿਮਾਰੀ ਅਤੇ ਘਰ ਦਾ ਸਾਰਾ ਖਰਚਾ ਤੇ ਬੈਠਣ ਜੋਗੀ ਥਾਂ ਬਣਾਉਣ ਕਰਕੇ ਮੇਰੇ ਪਰਿਵਾਰ ਸਿਰ ਅੱਠ ਲੱਖ ਦੇ ਕਰੀਬ ਕਰਜਾ ਚੜ੍ਹ ਚੁੱਕਿਆ ਹੈ ਜਿਸ ਦੇ ਚਲਦਿਆਂ ਸਾਇਦ ਮੇਰਾ ਵੱਡਾ ਲੜਕਾ ਅਤੇ ਮੇਰੀ ਨੂੰਹ ਪ੍ਰੇਸ਼ਾਨੀ ਦਾ ਸ਼ਿਕਾਰ ਸੀ ਸਾਰੇ ਪਰਿਵਾਰ ਦੇ ਕੰਮ ਕਰਨ ਦੇ ਬਾਵਜੂਦ ਵੀ ਜਦੋ ਕਬੀਲਦਾਰੀ ਦਾ ਸਿਰਾ ਨਾ ਆਇਆ ਤਾਂ ਮੈਂ ਆਪਣੇ ਨਾਮ ਤੇ 4 ਪ੍ਰਾਈਵੇਟ ਮਾਈਕਰੋਫਨਾਸ ਕੰਪਨੀਆਂ ਤੋਂ ਕਰਜਾ ਲਿਆ ਅਤੇ ਮੇਰੀ ਮਿਰਤਕ ਨੂੰਹ ਨੇ ਇੱਕ ਕੰਪਨੀ ਤੋਂ ਤੇ ਹੋਰ ਸੱਜੇ ਖੱਬੇ ਤੋਂ ਵੀ ਕਰਜਾ ਚੁੱਕਿਆ ਸੀ।

ਇਸ ਮੌਕੇ ਹਰਪ੍ਰੀਤ ਕੌਰ ਧੂਰੀ ਨੇ ਕਿਹਾ ਕਿ ਸਾਰੀਆਂ ਹੀ ਮਜਦੂਰ ਜਥੇਬੰਦੀਆਂ ਦੇ ਫੈਸਲੇ ਮੁਤਾਬਿਕ ਸਰਕਾਰ ਨੂੰ ਅਪੀਲ ਹੈ ਏਸ ਪਰਿਵਾਰ ਦੀ ਜਲਦ ਸਾਰ ਲਈ ਜਾਵੇ ਨਹੀਂ ਅਗਲਾ ਫ਼ੈਸਲਾ ਭੋਗ ਉਪਰੰਤ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀਂ ਸਰਕਾਰ ਜਾਂ ਪ੍ਰਸ਼ਾਸਨ ਨੇ ਪਰਿਵਾਰ ਦੀ ਸਾਰ ਨਾਂ ਲਈ ਤਾਂ ਉਨ੍ਹਾਂ ਵੱਲੋਂ ਸੰਘਰਸ ਵਿੱਢਣ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਮੌਕੇ ਮੀਟਿੰਗ ਵਿੱਚ ਲਖਵੀਰ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਸੰਗਰੂਰ ਤਰਕਸ ਨਿਰੰਜਨ ਸਿੰਘ ਪੰਜਾਬ ਖੇਤ ਮਜ਼ਦੂਰ, ਧਰਮਪਾਲ ਸਿੰਘ, ਜਗਤਾਰ ਸਿੰਘ, ਜਸਵੀਰ ਨਮੋਲ, ਕੁਲਦੀਪ ਸਿੰਘ, ਬਲਵੀਰ ਸਿੰਘ ਲੌਂਗੋਵਾਲ, ਬਿੱਕਰ ਸਿੰਘ, ਹਰਭਗਵਾਨ ਸਿੰਘ ਮੂਨਕ ਅਤੇ ਨਰਿੰਦਰ ਨਿਦੀ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।