Aliens: ਏਜੰਸੀ) ਨਵੀਂ ਦਿੱਲੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਏਲੀਅਨ ਨਿਸ਼ਚਿਤ ਤੌਰ ’ਤੇ ਮੌਜ਼ੂਦ ਹਨ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀਆਂ ਸੱਭਿਅਤਾਵਾਂ ਵੱਖ-ਵੱਖ ਤਰੀਕਿਆਂ ਨਾਲ ਵਿਕਸਿਤ ਹੋਈਆਂ ਹੋਣ। ਉਹ ਪੋਡਕਾਸਟਰ ਰਣਵੀਰ ਅਲਾਹਬਾਦੀਆ ਦੇ ਪੋਡਕਾਸਟ ’ਤੇ ਬੋਲ ਰਹੇ ਸਨ। ਸੋਮਨਾਥ ਨੇ ਕਿਹਾ ਕਿ ਏਲੀਅਨ ਉਸ ਨੂੰ ਬਹੁਤ ਰੋਮਾਂਚਿਤ ਕਰਦੇ ਹਨ। ਪੋਡਕਾਸਟ ਦੌਰਾਨ ਜਦੋਂ ਸੋਮਨਾਥ ਤੋਂ ਪੁੱਛਿਆ ਗਿਆ ਕਿ ਕੀ ਸਾਡੇ ਗ੍ਰਹਿ ’ਤੇ ਏਲੀਅਨ ਆ ਗਏ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜਿਹਾ ਜ਼ਰੂਰ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਬਿਲਕੁਲ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਏਲੀਅਨ ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਹਨ। ਏਲੀਅਨ ਮੌਜ਼ੂਦ ਹਨ। ਜੇਕਰ ਉਹ ਟੈਕਨਾਲੋਜੀ ਵਿੱਚ ਸਾਡੇ ਤੋਂ ਅੱਗੇ ਹਨ ਤਾਂ ਉਹ ਤੁਹਾਡਾ ਪੋਡਕਾਸਟ ਸੁਣ ਰਹੇ ਹੋਣਗੇ।’
ਇਹ ਵੀ ਪੜ੍ਹੋ: Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ
ਅੱਗੇ ਸੋਮਨਾਥ ਨੇ ਕਿਹਾ ਕਿ ਇਹ ਸਿਰਫ਼ ਸੌ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਡੀਆਂ ਤਕਨੀਕੀ ਸਮਰੱਥਾਵਾਂ ਬਹੁਤ ਸੀਮਤ ਸਨ। ਉਨ੍ਹਾਂ ਨੇ ਉਦਾਹਰਨਾਂ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਸਾਡੀ ਸੱਭਿਅਤਾ ਨੇ ਸਾਲਾਂ ਦੌਰਾਨ ਤਕਨੀਕੀ ਤੌਰ ’ਤੇ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਬ੍ਰਹਿਮੰਡ ਦੀਆਂ ਹੋਰ ਸੱਭਿਅਤਾਵਾਂ ਵੀ ਵੱਖ-ਵੱਖ ਗੇੜਾਂ ’ਚ ਹੋ ਸਕਦੀਆਂ ਹਨ। ਇਸਰੋ ਦੇ ਮੁਖੀ ਨੇ ਕਿਹਾ, ‘ਕਲਪਨਾ ਕਰੋ ਕਿ ਕਿਤੇ ਕੋਈ ਅਜਿਹੀ ਸੱਭਿਅਤਾ ਹੈ, ਜੋ ਤੁਹਾਡੇ ਤੋਂ 200 ਸਾਲ ਪਿੱਛੇ ਹੈ ਅਤੇ ਕਿਤੇ ਕੋਈ ਹੋਰ ਸੱਭਿਅਤਾ ਹੈ ਜੋ ਤੁਹਾਡੇ ਤੋਂ 1,000 ਸਾਲ ਅੱਗੇ ਹੈ।’
ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਅਤੇ ਪ੍ਰਗਤੀ ਦੇ ਵੱਖ-ਵੱਖ ਪੱਧਰਾਂ ’ਤੇ ਹੋ ਸਕਣ ਵਾਲੀਆਂ ਏਲੀਅਨ ਸੱਭਿਅਤਾਵਾਂ ਆਪਣੇ-ਆਪਣੇ ਗੇੜਾਂ ’ਚ ਬ੍ਰਹਿਮੰਡ ਵਿੱਚ ਮੌਜ਼ੂਦ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਉੱਨਤ ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ ਜਾਂ ਸਾਡੇ ਆਲੇ-ਦੁਆਲੇ ਮੌਜ਼ੂਦ ਹੋਣ ਪਰ ਉਨ੍ਹਾਂ ਦੀ ਤਰੱਕੀ ਦਾ ਪੱਧਰ ਸਾਡੀ ਮੌਜ਼ੂਦਾ ਵਿਗਿਆਨ ਅਤੇ ਤਕਨੀਕੀ ਸਮਰੱਥਾ ਤੋਂ ਪਰੇ੍ਹ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 1,000 ਸਾਲਾਂ ਤੋਂ ਵੱਧ ਪ੍ਰਗਤੀ ਕਰ ਚੁੱਕੀਆਂ ਏਲੀਅਨ ਪ੍ਰਣਾਲੀਆਂ ਹਮੇਸ਼ਾ ਤੋਂ ਇੱਥੇ ਰਹੀਆਂ ਹੋਣਗੀਆਂ। Aliens