ਸਿਕੰਦਰ ਅਤੇ ਕਿਤਾਬ
ਇੱਕ ਵਾਰ ਸਿਕੰਦਰ ਕੋਲ ਇੱਕ ਸੈਨਿਕ ਅਧਿਕਾਰੀ ਆਇਆ ਅਤੇ ਉਸ ਨੇ ਇੱਕ ਸੁੰਦਰ ਸੋਨਾ ਜੜਿਆ ਸੰਦੂਕ ਪੇਸ਼ ਕੀਤਾ ਸਿਕੰਦਰ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਇਹ ਸੰਦੂਕ ਇਰਾਨ ਵਿਚ ਲੁੱਟ ਦੌਰਾਨ?ਮਿਲਿਆ ਹੈ ਜਿਸ ਨੂੰ?ਉਹ ਭੇਟ ਸਵਰੂਪ ਦੇਣਾ ਚਾਹੁੰਦਾ ਹੈ ਸਿਕੰਦਰ ਉਸ ਸੰਦੂਕ ’ਤੇ ਕੀਤੀ ਗਈ ਨੱਕਾਸ਼ੀ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪਣੇ ਦਰਬਾਰੀਆਂ ਨੂੰ ਪੁੱਛਿਆ ਕਿ ਸੰਦੂਕ ਵਿਚ ਕਿਹੜੀਆਂ-ਕਿਹੜੀਆਂ ਕੀਮਤੀ ਚੀਜ਼ਾਂ ਰੱਖੀਆਂ?ਜਾਣ? ਇੱਕ ਦਰਬਾਰੀ ਨੇ ਕੀਮਤੀ ਹੀਰੇ ਅਤੇ ਜਵਾਹਰਾਤ ਰੱਖਣ ਦਾ ਸੁਝਾਅ ਦਿੱਤਾ, ਤਾਂ ਦੂਜੇ ਨੇ ਕੀਮਤੀ ਕੱਪੜੇ ਰੱਖਣ ਨੂੰ?ਕਿਹਾ ਕਿਸੇ ਨੇ ਖ਼ਜ਼ਾਨੇ ਦੀਆਂ?ਚਾਬੀਆਂ ਦਾ ਗੁੱਛਾ ਰੱਖਣ ਦੀ ਸਲਾਹ ਦਿੱਤੀ ਤਾਂ ਕਿਸੇ ਨੇ ਗੁਪਤ ਪੱਤਰਾਂ ਨੂੰ?ਰੱਖਣ ਦਾ ਸੁਝਾਅ ਦਿੱਤਾ
ਸਿਕੰਦਰ ਨੂੰ ਇੱਕ ਵੀ ਸੁਝਾਅ ਠੀਕ ਨਾ ਲੱਗਾ ਉਦੋਂ ਉਹ ਖੁਦ ਮਨ ਹੀ ਮਨ ਸੋਚਣ ਲੱਗਾ ਕਿ ਅਜਿਹੀ ਕਿਹੜੀ ਚੀਜ਼ ਹੈ, ਜਿਸ ਨੇ ਉਨ੍ਹਾਂ?ਦੇ ਜੀਵਨ ਨੂੰ?ਪ੍ਰੇਰਣਾ ਦਿੱਤੀ ਹੈ?ਅਤੇ ਉਹ ਉਸ ਚੀਜ਼ ਨੂੰ ਇਸ ਕੀਮਤੀ ਸੰਦੂਕ ਵਿਚ ਰੱਖ ਸਕਦਾ ਹੈ ਸਿਕੰਦਰ ਨੂੰ?ਅਚਾਨਕ ਯਾਦ ਆਇਆ ਕਿ ਉਸ ਨੇ ਬਹੁਤ ਸਮਾਂ ਪਹਿਲਾਂ?ਇੱਕ ਗਰੰਥ ਪੜਿ੍ਹਆ ਸੀ ਜਿਸ ਕਾਰਨ ਹੀ ਉਸ ਦੀ ਸ਼ਕਤੀ, ਹਿੰਮਤ ਅਤੇ ਪਰਾਕ੍ਰਮ ਜਾਗਰਿਤ ਹੋਇਆ ਇਸੇ ਕਾਰਨ ਉਹ ਸੰਸਾਰ ਜੇਤੂ ਬਣ ਸਕਿਆ ਸਾਰੇ ਦਰਬਾਰੀ ਬੜੀ ਹੈਰਾਨੀ ਨਾਲ ਸਿਕੰਦਰ ਦੇ ਚਿਹਰੇ ’ਤੇ ਉੱਠਣ ਵਾਲੇ ਭਾਵਾਂ ਨੂੰ ਦੇਖ ਰਹੇ ਸਨ ਉਦੋਂ?ਸਿਕੰਦਰ ਨੇ ਆਦੇਸ਼ ਦਿੱਤਾ ਕਿ, ਇਸ ਸੰਦੂਕ ਵਿਚ ‘ਮਹਾਂਕਵੀ ਹੋਮਰ ਦੁਆਰਾ ਲਿਖੇ ਇਲੀਅਡ’ ਨੂੰ?ਰੱਖਣਾ ਚਾਹੀਦਾ ਹੈ ਇਸ ਕਿਤਾਬ ਨੇ ਮੇਰੇ ਜੀਵਨ ਨੂੰ?ਨਵਾਂ?ਮੋੜ ਦਿੱਤਾ ਅਤੇ ਇਸੇ ਕਾਰਨ ਮੇਰੇ ਵਿਚ ਹਿੰਮਤ-ਭਾਵ ਜਾਗਰਿਤ ਹੋਇਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ