ਦਿੱਲੀ ਮਜ਼ਬੂਤ ਕਿਲ੍ਹੇ ‘ਚ ਤਬਦੀਲ
ਨਵੀਂ ਦਿੱਲੀ (ਏਜੰਸੀ) ਅਜ਼ਾਦੀ ਦਿਵਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਨੂੰ ਮਜ਼ਬੂਤ ਕਿਲ੍ਹੇ ‘ਚ ਤਬਦੀਲ ਕਰ ਦਿੱਤਾ ਗਿਆ ਹੈ ਹੋਟਲ, ਗੈਸਟ ਹਾਊਸ, ਢਾਬੇ, ਰੈਸਟੋਰੈਂਟ, ਮਾਰਕਿਟ, ਬੱਸ ਸਟੈਂਡ, ਮੈਟਰੋ ਸਟੇਸ਼ਨ, ਰੇਲਵੇ ਸਟੇਸ਼ਨ ਵਰਗੀਆਂ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਮੁੱਖ ਚੌਰਾਹਿਆਂ ‘ਤੇ ਦਿਨ-ਰਾਤ ਨਾਕੇ ਲਾ ਕੇ ਚੈਂਕਿੰਗ ਵੀ ਕੀਤੀ ਜਾ ਰਹੀ ਹੈ ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਅਲਰਟ ‘ਚ ਕਿਹਾ ਗਿਆ ਕਿ ਏਅਰਪੋਰਟ ਵੱਲੋਂ ਆਉਣ ਵਾਲੀਆਂ ਗੱਡੀਆਂ ‘ਚ ਵਿਸਫੋਟਕ, ਆਈਈਡੀ ਹੋ ਸਕਦਾ ਹੈ, ਜਿਸ ਨੂੰ ਹਮਲੇ ਲਈ ਵਰਤਿਆ ਜਾ ਸਕਦਾ ਹੈ ਇਸ ਲਈ ਸਾਰੇ ਵਾਹਨਾਂ ਦੀ ਕਈ ਲੇਅਰ ‘ਚ ਚੈਂਕਿੰਗ ਕੀਤੀ ਜਾਵੇ ਏਅਰ ਐਂਬੂਲੈਂਸ ਦੀ ਉਡਾਨ ‘ਤੇ ਵੀ ਨਜ਼ਰ ਰੱਖਣ ਤੇ ਸਖ਼ਤ ਸੁਰੱਖਿਆ ਜਾਂਚ ਕਰਨ ਲਈ ਕਿਹਾ ਗਿਆ ਹੈ ਏਅਰਪੋਰਟ ‘ਤੇ ਵਿਜੀਟਰ ਦੀ ਐਂਟਰੀ ‘ਤੇ ਬੈਨ ਹੈ ਵਿਜੀਟਰ ਟਿਕਟ ਦੀ ਵਿਕਰੀ ‘ਤੇ 10 ਅਗਸਤ ਤੋਂ 20 ਅਗਸਤ ਤੱਕ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਹੈ