
Punjab Flood Alert: ਚੰਡੀਗੜ੍ਹ। ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਸੈਂਕੜੇ ਪਿੰਡਾਂ ’ਚ ਹਾਲੇ ਵੀ ਲੋਕ ਫਸੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਹੁਣ ਤੱਕ ਕਰੀਬ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਉਧਰ ਘੱਗਰ ’ਚ ਇਕਦਮ ਪਾਣੀ ਦਾ ਪੱਧਰ ਵਧਣ ਮਗਰੋਂ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ।
ਜਾਣਕਾਰੀ ਮਿਲੀ ਹੈ ਕਿ ਸੁਖਨਾ ਲੇਕ ਵਿੱਚੋਂ ਛੱਡਿਆ ਪਾਣੀ ਅੱਜ ਸ਼ਾਮ ਘੱਗਰ ਦਰਿਆ ਰਾਹੀਂ ਪਟਿਆਲਾ-ਸੰਗਰੂਰ ਪਹੁੰਚ ਸਕਦਾ ਹੈ। ਇਸ ਲਈ ਦਰਿਆ ਨੇੜਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪਾਣੀ ਦਾ ਪੱਧਰ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ। ਸੰਗਰੂਰ ਦੇ ਮੂਨਕ, ਖਨੌਰੀ ਵਿਚ ਹਾਲਤ ਵਿਗੜ ਸਕਦੇ ਹਨ। ਇਸ ਤੋਂ ਇਲਾਵਾ ਪਟਿਆਲਾ ਦੇ ਕਈ ਪਿੰਡਾਂ ਲਈ ਵੀ ਖਤਰਾ ਬਣਿਆ ਹੋਇਆ ਹੈ। Punjab Flood Alert
Read Also : ਪੰਜਾਬ ’ਚ ਖਤਰੇ ’ਚ ਘੰਟੀ, ਦਰਿਆਵਾਂ ’ਚ ਹੜ੍ਹ, 37 ਸਾਲਾਂ ਦਾ ਰਿਕਾਰਡ ਟੁੱਟਿਆ
ਗੱਲ ਜੇਕਰ ਅੱਜ 30 ਅਗਸਤ 2025 ਸਵੇਰੇ 10 ਵਜੇ ਤੱਕ ਦੀ ਕਰੀਏ ਤਾਂ ਸੰਗਰੂਰ ਤੋਂ ਲੈ ਕੇ ਸਰਦੂਲਗੜ੍ਹ ਤੇ ਸਰਸਾ ਤੱਕ ਪਾਣੀ ਦਾ ਪੱਧਰ ਢਾਈ ਫੁੱਟ ਤੱਕ ਘਟ ਚੁੱਕਿਆ ਹੈ। ਜੇਕਰ ਇਹ ਪਾਣੀ ਅੱਗੇ ਹਰਿਆਣਾ ਤੋਂ ਰਾਜਸੀਾਨ ਨੂੰ ਚਲਾ ਗਿਆ ਤੇ ਪਾਣੀ ਦਾ ਪੱਧਰ ਪੰਜ ਤੋਂ ਸੱਤ ਫੁੱਟ ਤੱਕ ਫਟ ਗਿਆ ਤਾਂ ਪਿੱਛੋਂ ਆਉਣ ਵਾਲੇ ਪਾਣੀ ਤੋਂ ਕੋਈ ਖਤਰਾ ਨਹੀਂ ਹੋਵੇਗਾ। ਹੋਰ ਪਾਣੀ ਆਉਣ ਲਈ ਘੱਗਰ ਦੀ ਧਾਰ ਦੇ ਅੰਦਰ ਜਗ੍ਹਾ ਬਣ ਜਾਵੇਗੀ ਤੇ ਇਸੇ ਤਰ੍ਹਾਂ ਪਾਣੀ ਵਹਿੰਦਾ ਰਹੇਗਾ। ਇਸ ਲਈ ਘੱਗਰ ਕੰਢੇ ਵੱਸਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਚੌਕਸ ਰਹਿਣ ਦੀ ਲੋੜ ਹੈ। ਪ੍ਰਸ਼ਾਸਨ ਦੇ ਨਾਲ ਮਿਲ ਕੇ ਬੰਨ੍ਹਾਂ ਨੂੰ ਪੱਕੇ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਜੋ ਕਿ ਚੱਲਦਾ ਹੀ ਰਹੇਗਾ।
Punjab Flood Alert
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿਚ ਪਾਣੀ ਮੁੜ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ। ਪਾਣੀ ਦਾ ਪੱਧਰ ਵਧਦੇ ਦੇਖ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਦੂਜੀ ਵਾਰ ਦੇਰ ਰਾਤ 12 ਵਜੇ ਦੇ ਕਰੀਬ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇੱਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ ਹੈ। ਇਸ ਗੇਟ ਕਰੀਬ 10 ਘੰਟੇ ਬਾਅਦ ਤੱਕ ਵੀ ਖੁੱਲ੍ਹਾ ਸੀ।
ਮੌਸਮ ਵਿਭਾਗ ਵੱਲੋਂ ਆਉਂਦੇ ਤਿੰਨ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਨਜਿੱਠਣ ਲਈ ਡੈਮਾਂ ’ਚ ਨਵੇਂ ਪਾਣੀ ਲਈ ਥਾਂ ਬਣਾਉਣ ਖ਼ਾਤਰ ਡੈਮਾਂ ਵਿੱਚੋਂ ਪਾਣੀ ਛੱਡਣਾ ਘਟਾਇਆ ਨਹੀਂ ਗਿਆ ਹੈ। ਇਸੇ ਦੌਰਾਨ ਘੱਗਰ ਦਰਿਆ ਵਿਚ ਇਕਦਮ ਪਾਣੀ ਦੇ ਤੇਜ਼ ਵਹਾਅ ਨੇ ਮਾਲਵਾ ਖ਼ੱਤੇ ਵਿਚ ਤਬਾਹੀ ਦੇ ਸੰਕੇਤ ਦੇ ਦਿੱਤੇ ਹਨ, ਜਿਸ ਮਗਰੋਂ ਮਾਲਵਾ ਖ਼ੱਤੇ ਦੇ ਜ਼ਿਲ੍ਹਾ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਨੂੰ ਅਲਰਟ ’ਤੇ ਕਰ ਦਿੱਤਾ ਹੈ।