ਐਚਕੇ ਦ੍ਰਿਵੇਦੀ ਹੋਣਗੇ ਨਵੇਂ ਮੁੱਖ ਸਕੱਤਰ
- ਕੇਂਦਰ ਬਨਾਮ ਸੂਬਾ : ਮਮਤਾ ਨੇ ਲਿਖੀ ਪੀਐਮ ਨੂੰ ਚਿੱਠੀ, ਕਿਹਾ
- ਮੁੱਖ ਸਕੱਤਰ ਨੂੰ ਵਾਪਸ ਬੁਲਾਣ ਦੇ ਫੈਸਲੇ ’ਤੇ ਮੁੜ ਕਰਨ ਵਿਚਾਰ
ਨਵੀਂ ਦਿੱਲੀ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਸਕੱਤਰ ਅਲਾਪਨ ਬੰਦੋਪਾਧਿਆਏ ਦੇ ਤਬਾਦਲੇ ਦੇ ਨਿਰਦੇਸ਼ ’ਤੇ ਕੇਂਦਰ ਸਰਕਾਰ ਦੀ ਆਲੋਚਨ ਕਰਦਿਆਂ ਕਿਹਾ ਕਿ ਅਲਾਪਨ ਬੰਦੋਪਾਧਿਆਏ ਨੇ ਸੋਮਵਾਰ ਨੂੰ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਹੈ। ਉਹ ਉਨ੍ਹਾਂ ਦੇ ਮੁੱਖ ਸਲਾਹਕਾਰ ਹੋਣਗੇ, ਜਦੋਂਕਿ ਵਰਤਮਾਨ ਗ੍ਰਹਿ ਸਕੱਤਰ ਐਚ. ਕੇ. ਦ੍ਰਿਵੇਦੀ ਮੁੱਖ ਸਕੱਤਰ ਹੋਣਗੇ ਅਲਾਪਨ ਬੰਦੋਪਾਧਿਆਏ ਦੀ ਜਗ੍ਹਾ ਲੈਣਗੇ ਅਲਾਪਨ ਬੰਦੋਪਾਧਿਆਏ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਮਹੀਨਾਵਾਰੀ 2.5 ਲੱਖ ਰੁਪਏ ਤਨਖ਼ਾਹ ਮਿਲੇਗੀ ਬੀਪੀ ਗੋਪਾਲਿਕਾ ਨੂੰ ਨਵਾਂ ਗ੍ਰਹਿ ਸਕੱਤਰ ਬਣਾਇਆ ਗਿਆ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਚਿੱਠੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਾਪਨ ਬੰਦੋਪਾਧਿਆਏ ਨੂੰ ਜੁਆਇਨ ਕਰਨ ਦਾ ਨਿਰਦੇਸ਼ ਦਿੱਤਾ ਸੀ ਉਸ ਤੋਂ ਬਾਅਦ ਅਲਾਪਨ ਬੰਦੋਪਾਧਿਆਏ ਨੇ ਰਿਟਾਇਰਮੈਂਟ ਦਾ ਫੈਸਲਾ ਲਿਆ ਹੈ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਸਾਰੇ ਸੂਬਿਆਂ ਤੇ ਅਧਿਕਾਰੀਆਂ ਨੂੰ ਇਕਜੁਟ ਹੋ ਕੇ ਲੜਾਈ ਦਾ ਸੱਦਾ ਦਿੰਦਿਆਂ ਕਿਹਾ ਕਿ ਦੋ ਸਿੰਡੀਕੇਟ ਦੇ ਫੈਸਲਿਆਂ ਖਿਲਾਫ਼ ਲੜਾਈ ਕਰਨੀ ਪਵੇਗੀ ਉਨ੍ਹਾਂ ਸਾਰੇ ਸੂਬਿਆਂ ਤੇ ਨੌਕਰਸ਼ਾਹਾਂ ਤੋਂ ਤਾਨਾਸ਼ਾਹੀ ਰਵੱਈਏ ਖਿਲਾਫ਼ ਇਕਜੁਟ ਹੋ ਕੇ ਲੜਾਈ ਕਰਨ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।