ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨਜਾਇਜ਼ ਮਾਈਨਿੰਗ ਘੋਟਾਲੇ ‘ਚ ਕਾਨੂੰਨ ਆਪਣਾ ਕੰਮ ਕਰ ਰਹੀ ਹੈ ਅਤੇ ਇਸ ‘ਚ ਰਾਜ ਸਰਕਾਰ ਦਾ ਕੁਝ ਲੈਣਾ ਦੇਣਾ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਸੇਹਤ ਮੰਤਰੀ ਸਿਦਾਰਥ ਨਾਥ ਸਿੰਘ ਨੇ ਇੱਥੇ ਪਾਰਟੀ ਮੁੱਖ ਦਫਤਰ ‘ਚ ਇੱਕ ਪ੍ਰੈਸ ਕਾਨਫਰੈਂਸ ‘ਚ ਕਿਹਾ ਕਿ ਰਾਜ ‘ਚ ਨਜਾਇਜ਼ ਮਾਈਨਿੰਗ ਘੋਟਾਲੇ ਦੀ ਜਾਂਚ ਇਲਾਹਾਬਾਦ ਹਾਈ ਕੋਰਟ ਦੇ ਨਿਰਦੇਸ਼ ਤੇ ਕੇਂਦਰੀ ਜਾਂਚ ਬਿਊਰੋ ਕਰ ਹੀ ਹੈ। ਇਸਦਾ ਰਾਜ ਸਰਕਾਰ ਤੋਂ ਕੁਝ ਲੈਣਾ ਦੇਣਾ ਨਹੀਂ ਹੈ। ਇੱਕ ਸਵਾਲ ਦੇ ਜਵਾਬ ਤੇ ਉਨ੍ਹਾਂ ਕਿਹਾ, ਅਖਿਲੇਸ਼ਜੀ, ਤੁਸੰੀ ਲੁੱਟ ਨਹੀਂ ਮਚਾ ਸਕਦੇ ਅਤੇ ਇਸ ਤੇ ਆਪਣਾ ਸੀਨਾ ਨਹੀਂ ਠੋਕ ਸਕਦੇ। ਆਪਣੇ ਲੋਕਾਂ ਨੂੰ ਲੁੱਟਿਆ ਹੈ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2016 ‘ਚ ਹਾਈਕੋਰਟ ਨੇ ਇਸ ਮਾਮਲੇ ਨੂੰ ਕੇਦਰੀ ਜਾਂਚ ਬਿਊਰੋ ਨੂੰ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ” ਸੀਬੀਆਈ ਆਪਣਾ ਕੰਮ ਚੁਆਵ ਅਤੇ ਗਠਬੰਧਨ ਨੂੰ ਧਿਆਨ ‘ਚ ਰੱਖ ਕੇ ਨਹੀਂ ਕਰਦੀ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।