ਅਖੰਡ ਸਿਮਰਨ ਮੁਕਾਬਲਾ: ਬਲਾਕ ਕਲਿਆਣ ਨਗਰ ਰਿਹਾ ਪਹਿਲੇ ਸਥਾਨ ’ਤੇ

Akhand-Simran

1 ਅਪਰੈਲ ਤੋਂ 30 ਅਪਰੈਲ 2024 ਤੱਕ ਅਖੰਡ ਸਿਮਰਨ ਮੁਕਾਬਲਾ:

  • ਦੂਜੇ ਸਥਾਨ ’ਤੇ ਰਤੀਆ ਅਤੇ ਟੋਹਾਣਾ ਨੇ ਪਾਇਆ ਤੀਜਾ ਸਥਾਨ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਅਪਰੈਲ ਤੋਂ 30 ਅਪਰੈਲ 2024 ਦਰਮਿਆਨ ਦੁਨੀਆ ਭਰ ਦੇ 591 ਬਲਾਕਾਂ ਦੇ 2,16,465 ਸੇਵਾਦਾਰਾਂ ਨੇ 54,38,765 ਘੰਟੇ ਰਾਮ ਨਾਮ ਦਾ ਜਾਪ ਕਰਕੇ ਸ੍ਰਿਸ਼ਟੀ ਦੀ ਭਲਾਈ ਅਤੇ ਸੁਖ ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ। ਅਖੰਡ ਸਿਮਰਨ ਮੁਕਾਬਲੇ ’ਚ ਜੇਤੂਆਂ ਦੀ ਗੱਲ ਕਰੀਏ ਤਾਂ ਹਰਿਆਣਾ ’ਚ ਸਰਸਾ ਜ਼ਿਲ੍ਹੇ ਦਾ ਬਲਾਕ ਕਲਿਆਣ ਨਗਰ ਪਹਿਲੇ ਸਥਾਨ ’ਤੇ ਰਿਹਾ।

ਇਸ ਬਲਾਕ ਦੇ 24,997 ਸੇਵਾਦਾਰਾਂ ਨੇ 3,55,988 ਘੰਟੇ ਸਿਮਰਨ ਕੀਤਾ ਹੈ ਜਦੋਂਕਿ ਦੂਜਾ ਅਤੇ ਤੀਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ ਜਿਸ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਰਤੀਆ ਦੇ 4,932 ਡੇਰਾ ਸ਼ਰਧਾਲੂਆਂ ਨੇ 2,55,817 ਘੰਟੇ ਸਿਮਰਨ ਕਰਕੇ ਦੂਜਾ ਅਤੇ ਫਤਿਆਬਾਦ ਜ਼ਿਲ੍ਹੇ ਦੇ ਬਲਾਕ ਟੋਹਾਣਾ ਦੇ 20,169 ਸੇਵਾਦਾਰਾਂ ਨੇ 1,39,924 ਘੰਟੇ ਰਾਮ ਨਾਮ ਦਾ ਜਾਪ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟਾਪ 10 ਸੂਚੀ ’ਚ 6 ਬਲਾਕ ਹਰਿਆਣਾ ਅਤੇ 4 ਬਲਾਕ ਪੰਜਾਬ ਦੇ ਸ਼ਾਮਿਲ ਹਨ।

ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਰਮਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਵਾਰ ਕੈਨੇਡਾ, ਅਮਰੀਕਾ, ਆਸਟਰੇਲੀਆ, ਯੂਏਈ, ਫਿਲੀਪੀਂਸ, ਪੁਰਤਗਾਲ, ਈਟਲੀ, ਯੂਕੇ, ਮਲੇਸ਼ੀਆ, ਨਿਊਜ਼ੀਲੈਂਡ, ਦੋਹਾ ਕੱਤਰ, ਬਹਰੀਨ, ਸਾਊਦੀ ਅਰਬ, ਸਾਈਪ੍ਰਸ, ਕੁਵੈਤ ਦੇ 705 ਸੇਵਾਦਾਰਾਂ ਨੇ 23,415 ਘੰਟੇ ਰਾਮ ਨਾਮ ਦਾ ਜਾਪ ਕੀਤਾ ਹੈ।

ਮਾਲਕ ਦਾ ਪਿਆਰ ਉਸ ਦੀ ਰਹਿਮਤ, ਇਨਸਾਨ ’ਤੇ ਉਦੋਂ ਵਰਸਦੀ ਹੈ, ਜਦੋਂ ਉਸ ਨੂੰ ਦ੍ਰਿੜ ਯਕੀਨ ਆਉਂਦਾ ਹੈ ਅਤੇ ਇਹ ਸੇਵਾ-ਸਿਮਰਨ ਤੋਂ ਬਿਨਾ ਆ ਨਹੀਂ ਸਕਦਾ ਜਿਨ੍ਹਾਂ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ, ਤਾਂ ਹੀ ਤੁਸੀਂ ਮਾਲਕ ਸਤਿਗੁਰੂ ਦੀ ਦਇਆ ਮਿਹਰ ਦੇ ਲਾਇਕ ਬਣ ਸਕਦੇ ਹੋ ਚੱਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਵੀ ਜੋ ਸਿਮਰਨ ਕੀਤਾ ਜਾਂਦਾ ਹੈ ਉਹ ਇਸ ਕਲਿਯੁਗ ’ਚ ਮਨਜੂਰ ਹੋਵੇਗਾ। ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦਿਆਂ ਦ੍ਰਿੜ ਯਕੀਨ ਦੇ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

Dera Sacha Sauda