Akhand Simran : 510 ਬਲਾਕਾਂ ਦੇ 4,97,739 ਸੇਵਾਦਾਰਾਂ ਨੇ 1,65,78,278 ਘੰਟੇ ਜਪਿਆ ਰਾਮ-ਨਾਮ
- ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ ਹਰਿਆਣਾ ਦੇ ਤਿੰਨ ਬਲਾਕ
- 10 ਲੱਖ 58 ਹਜ਼ਾਰ 477 ਘੰਟੇ ਅਖੰਡ ਸਿਮਰਨ ਕਰਕੇ ਪਾਣੀਪਤ ਦਾ ਕਾਬੜੀ ਬਲਾਕ ਰਿਹਾ ਸਭ ਤੋਂ ਅੱਗੇ
(ਸੱਚ ਕਹੂੰ ਨਿਊੁਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਚੱਲ ਰਹੇ ਲਗਾਤਾਰ ਅੰਖਡ ਸਿਮਰਨ (Akhand Simran) ਮੁਕਾਬਲੇ ’ਚ ਇਸ ਵਾਰ 1 ਅਕਤੂਬਰ ਤੋਂ 31 ਅਕਤੂਬਰ-2022 ਵਿਚਕਾਰ ਦੁਨੀਆ ਭਰ ਦੇ 510 ਬਲਾਕਾਂ ਦੇ 4,97,739 ਸੇਵਾਦਾਰਾਂ ਨੇ 1,65,78,268 ਘੰਟੇ ਰਾਮ ਨਾਮ ਦਾ ਜਾਪ ਕਰਕੇ ਸਿ੍ਰਸ਼ਟੀ ਦੀ ਭਲਾਈ ਅਤੇ ਸੁਖ ਸ਼ਾਂਤੀ ਦੀ ਸੱਚੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ।
ਸਿਮਰਨ ਮੁਕਾਬਲੇ ’ਚ ਜੇਤੂਆਂ ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਸੂਬੇ ਦਾ ਬਲਾਕ ਕਾਬੜੀ (ਪਾਣੀਪਤ) ਪਹਿਲੇ ਸਥਾਨ ’ਤੇ ਰਿਹਾ ਇਸ ਬਲਾਕ ਦੇ 5580 ਸੇਵਾਦਾਰਾਂ ਨੇ 10,58,477 ਘੰਟੇ ਅਖੰਡ ਸਿਮਰਨ ਕੀਤਾ ਹੈ ਜਦੋਂ ਕਿ ਦੂਜੇ ਸਥਾਨ ’ਤੇ ਬਲਾਕ ਅਸੰਧ (ਕਰਨਾਲ) ਨੇ ਹਾਸਿਲ ਕੀਤਾ ਹੈ ਜਿਸ ’ਚ 8344 ਸੇਵਾਦਾਰਾਂ ਨੇ 8,37,414 ਘੰਟੇ ਅਖੰਡ ਸਿਮਰਨ ਕੀਤਾ ਹੈ। ਤੀਜੇ ਸਥਾਨ ’ਚ ਵੀ ਹਰਿਆਣਾ ਦਾ ਹੀ ਬਲਾਕ ਘਰੌਂੜਾ ਅੱਗੇ ਰਿਹਾ ਜਿਸ ’ਚ 4589 ਸੇਵਾਦਾਰਾਂ ਨੇ 6,07,277 ਅਖੰਡ ਸਿਮਰਨ ਕੀਤਾ ਦੁਨੀਆ ਭਰ ’ਚ ਟਾਪ-10 ਬਲਾਕਾਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ 9 ਬਲਾਕਾਂ ਤੇ ਪੰਜਾਬ ਦੇ ਇੱਕ ਬਲਾਕ ਨੇ ਅਖੰਡ ਸਿਮਰਨ ’ਚ ਆਪਣੀ ਥਾਂ?ਬਣਾਈ ਹੈ।
ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ
ਡੇਰਾ ਸੱਚਾ ਸੌਦਾ ਦੁਆਰਾ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ ਚੜ੍ਹ ਕੇ ਭਾਗ ਲੈ?ਰਹੀ ਹੈ ਇਸ ਵਾਰ ਮੈਲਬੋਰਨ, ਨਿਊਜ਼ੀਲੈਂਡ, ਇਟਲੀ, ਕੈਨਡਾ, ਬਿ੍ਰਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ’ਚ 471 ਸੇਵਾਦਾਰਾਂ ਨੇ 18,309 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।
ਜਿੰਨਾਂ ਸੰਭਵ ਹੋਵੇ ਸਿਮਰਨ ਕਰੋ ਤਾਂ ਹੀ ਤੁਸੀਂ ਮਾਲਕ ਦੀ ਦਇਆ ਮਹਿਰ ਦੇ ਕਾਬਲ ਬਣ ਸਕਦੇ ਹੋ ਚੱਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਵੀ ਜੋ ਸਿਮਰਨ ਕੀਤਾ ਜਾਂਦਾ ਹੈ ਉਹ ਇਸ ਕਲਯੁਗ ’ਚ ਮਨਜੂਰ ਹੋਵੇਗਾ ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਦਿ੍ਰੜ ਵਿਸ਼ਵਾਸ ਦੇ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ