Punjab BJP: (ਅਜੈ ਮਨਚੰਦਾ/ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਾਂਗਰਸ ਸਰਕਾਰ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਰਹੇ ਸੰਦੀਪ ਸਿੰਘ ਸਨੀ ਬਰਾੜ ਜੋ ਕੈਪਟਨ ਅਮਰਿੰਦਰ ਸਿੰਘ ਦੇ ਬੀਜੇਪੀ ਜੋਇਨ ਕਰਨ ਤੋਂ ਬਾਅਦ ਕਾਂਗਰਸ ਦਾ ਪੱਲਾ ਛੱਡ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਮੁੜ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ, ਦੀ ਹਾਜ਼ਰੀ ’ਚ ਅੱਜ ਭਾਜਪਾ ’ਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ: Punjab Farmers: ਕਿਸਾਨ ਦਾ ਸੁਆਲ: ਸੇਮ ਵਾਲੀਆਂ ਜ਼ਮੀਨਾਂ ’ਚੋਂ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ ਗੱਠਾਂ ਕਿਵੇਂ ਬਣਾਉਣ,…
ਫਰੀਦਕੋਟ ’ਚ ਰੱਖੇ ਗਏ ਇੱਕ ਸਮਾਗਮ ਜਿੱਥੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜਰਨਲ ਸੈਕਟਰੀ ਅਨਿਲ ਸਰੀਨ ਅਤੇ ਲੋਕਲ ਲੀਡਰਸ਼ਿਪ ਦੀ ਹਾਜ਼ਰੀ ’ਚ ਸੰਦੀਪ ਸਿੰਘ ਸਨੀ ਬਰਾੜ ਨੂੰ ਭਾਜਪਾ ’ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸਨੀ ਬਰਾੜ ਦੇ ਸਮਰਥਕ ਹਾਜ਼ਰ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਲੋਕਾਂ ਨੂੰ ਸਿਰਫ ਭਾਜਪਾ ’ਤੇ ਹੀ ਭਰੋਸਾ ਹੈ ਅਤੇ ਆਉਣ ਵਾਲੇ ਸਮੇਂ ’ਚ ਪੰਜਾਬ ਭਾਜਪਾ ’ਚ ਆਪਣਾ ਭਵਿੱਖ ਦੇਖਦਾ ਹੈ।














