ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚਿਤਾਵਨੀ
ਬਠਿੰਡਾ| ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੀਸੀ ਵਿੰਗ ਹਲਕਾ ਰਾਮਪੁਰਾ ਦੇ ਪ੍ਰਧਾਨ ਮਨਜੀਤ ਸਿੰਘ ਧੁੰਨਾ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਸ੍ਰੀ ਧੁੰਨਾਂ ਨੇ ਪਿਛਲੇ ਦਿਨੀ ਹਰਬੰਸ ਜਲਾਲ ਵੱਲੋਂ ਬਠਿੰਡਾ ‘ਚ ਪ੍ਰੈਸ ਕਾਨਫਰੰਸ ਕਰਕੇ ਲਾਏ ਦੋਸ਼ਾਂ ਬਦਲੇ ਕਾਨੂੰਨੀ ਰਸਤਾ ਅਖਤਿਆਰ ਕੀਤਾ ਹੈ ਅਕਾਲੀ ਆਗੂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਲਾਲ ਨੇ ਰਾਜਨੀਤੀ ‘ਚ ਖੁੱਸਿਆ ਆਪਣਾ ਅਧਾਰ ਹਾਸਲ ਕਰਨ ਲਈ ਉਨ੍ਹਾਂ ‘ਤੇ ਬੇਬੁਨਿਆਦ ਦੋਸ਼ ਲਾਏ ਹਨ ਉਨ੍ਹਾਂ ਆਖਿਆ ਕਿ ਜਲਾਲ ਪਹਿਲਾਂ ਹੋਰ ਸੀਨੀਅਰ ਅਕਾਲੀ ਆਗੂਆਂ ਤੇ ਦੋਸ਼ ਲਾ ਚੁੱਕਾ ਹੈ ਪਰ ਉਸ ਵੱਲੋਂ ਕੋਈ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ ਹੈ ਮਨਜੀਤ ਧੁੰਨਾ ਨੇ ਕਿਹਾ ਕਿ ਹਰਬੰਸ ਜਲਾਲ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅਕਸ਼ੈ ਕੁਮਾਰ ਸਬੰਧੀ ਵੀ ਝੂਠੀ ਬਿਆਨਬਾਜੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਹਰਬੰਸ ਸਿੰਘ ਜਲਾਲ ਦਾ ਪਿੰਡ ਪੱਧਰ ਤੇ ਵੀ ਕੋਈ ਅਧਾਰ ਨਹੀ ਹੈ। ਉਨ੍ਹਾਂ ਕਿਹਾ ਕਿ ਹਰਬੰਸ ਜਲਾਲ ਵੱਲੋਂ ਆਪਣਾ ਅਕਸ ਸਾਫ ਤੇ ਦਾਮਨ ਸਾਫ ਹੋਣ ਦੇ ਦਾਅਵੇ ਕੀਤੇ ਗਏ ਹਨ ਜਦੋਂਕਿ ਉਸ ਖਿਲਾਫ ਸਾਲ 2012 ‘ਚ ਐਫਆਈਆਰ ਨੰਬਰ 16 ਦਰਜ ਹੋਈ ਸੀ ਉਨ੍ਹਾਂ ਦੱਸਿਆ ਕਿ ਸ੍ਰੀ ਜਲਾਲ ਦੇ ਕੰਮ ਕਾਜ ਬਾਰੇ ਉਨ੍ਹਾਂ ਦੇ ਪਿੰਡ ‘ਚ ਵੀ ਕਈ ਤਰ੍ਹਾਂ ਦੇ ਚਰਚੇ ਚਲਦੇ ਆ ਰਹੇ ਹਨ ਜਿੰਨ੍ਹਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਜਲਾਲ ਵੱਲੋ ਲਗਾਏ ਗਏ ਸਾਰੇ ਇਲਜਾਮ ਝੁਠੇ ਤੇ ਬੇਬੁਨਿਆਦ ਹਨ। ਮਨਜੀਤ ਸਿੰਘ ਧੁੰਨਾ ਨੇ ਕਿਹਾ ਕਿ ਐਡਵੋਕੇਟ ਅਮਨਦੀਪ ਸਿੰਘ ਰਾਹੀਂ ਹਰਬੰਸ ਸਿੰਘ ਜਲਾਲ ਨੂੰ ਮਾਣ ਹਾਨੀ ਦਾ ਮਾਮਲਾ ਦਰਜ ਕਰਨ ਸਬੰਧੀ ਨੋਟਿਸ ਭੇਜਿਆ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਜਲਾਲ ਜਨਤਕ ਤੌਰ ਤੇ ਇਹ ਦੋਸ਼ ਵਾਪਿਸ ਲੈਕੇ ਮੁਆਫੀ ਮੰਗ ਲੈਂਦਾ ਹੈ ਤਾਂ ਉਹ ਮਾਮਲਾ ਦਰਜ ਨਹੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਹਰਬੰਸ ਸਿੰਘ ਜਲਾਲ ਦੇ ਕੁੱਝ ਕਥਿਤ ਕਾਲੇ ਕਾਰਨਾਮਿਆਂ ਤੋਂ ਪਰਦਾ ਚੁੱਕਣਗੇ। ਇਸ ਮੌਕੇ ਭਗਤਾ ਭਾਈਕਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਕੇਸ਼ ਗੋਇਲ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਅਰਸ਼ਵੀਰ ਸਿੱਧੂ ਸੋਈ ਆਗੂ ਆਦਿ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।