ਅਕਾਲੀ ਸਰਕਾਰ ਬਦਲੇਗੀ ਨਾਭਾ ਦੀ ਨੁਹਾਰ: ਕਬੀਰ ਦਾਸ

ਤਰੁਣ ਕੁਮਾਰ ਸ਼ਰਮਾ ਨਾਭਾ, । ਰਿਜ਼ਰਵ ਹਲਕਾ ਨਾਭਾ ਤਂੋ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕਬੀਰ ਦਾਸ ਦੀ ਚੋਣ ਮੁਹਿੰਮ ਤੇਜ਼ੀ ਨਾਲ ਜਾਰੀ ਹੈ ਜਿਸ ਅਨੁਸਾਰ ਕਬੀਰ ਦਾਸ ਵੱਲੋਂ ਹਲਕਾ ਨਾਭਾ ਵਿਖੇ ਨਵੀ ਸਬਜ਼ੀ ਮੰਡੀ, ਗੱਤਾ ਫੈਕਟਰੀ, ਬੋੜਾਂ ਗੇਟ, ਪਿੰਡ ਭੋਜੋਮਾਜਰੀ ਤਂੋ ਇਲਾਵਾ ਬਲਾਕ ਭਾਦਸੋਂ ਦੀਆਂ ਦਰਜ਼ਨਾਂ ਨੁੱਕੜ ਮੀਟਿੰਗਾਂ ਅਤੇ ਚੋਣ ਸਭਾਵਾਂ ਰਾਹੀ ਚੋਣ ਪ੍ਰਚਾਰ ਕੀਤਾ ਗਿਆ। ਵੱਖ – ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਬੀਰ ਦਾਸ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ 33 ਦਿਨਾਂ ਵਿੱਚ ਹਲਕੇ ਦੇ ਵਿਕਾਸ ਲਈ ਲਗਭਗ 30 ਕਰੋੜ ਲਿਆਂਦੇ ਹਨ ਜਿਨ੍ਹਾਂ ਨਾਲ ਸ਼ਹਿਰ ਦੇ ਵਿਕਾਸ ਨੂੰ ਵੱਡਾ ਹੰਭਲਾ ਮਿਲਿਆ ਹੈ। (Akali Government )

ਉਨ੍ਹਾਂ ਵੋਟਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ (Akali Government ) ਸਰਕਾਰ ਦੀ ਤੀਜੀ ਵਾਰ ਸਰਕਾਰ ਆਉਣ ‘ਤੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਲਗਭਗ 1000 ਹਜ਼ਾਰ ਕਰੋੜ ਰੁਪਏ ਦੀ ਗ੍ਰਾਂਟ ਨਾਲ ਸ਼ਹਿਰ ਅਤੇ ਪਿੰਡਾਂ ਦੀ ਹਰ ਗਲੀ, ਨਾਲੀ ਅਤੇ ਸੜਕਾਂ ਨੂੰ ਬਣਾਉਣ ਤਂੋ ਇਲਾਵਾ ਸ਼ਹਿਰ ਦੀਆਂ ਇਤਿਹਾਸਿਕ ਵਿਰਾਸਤਾਂ ਦੀ ਸੰਭਾਲ ਕੀਤੀ ਜਾਵੇਗੀ। ਇਸ ਮੌਕੇ ਗਰੀਬ ਪ੍ਰਵਾਸੀਆਂ ਦੀ ਇੱਕ ਵਿਸ਼ੇਸ਼ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਸ ਸਾਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਆਟਾ ਦਾਲ ਸਕੀਮ ਹੇਠ ਲਿਆਂਦਾ ਜਾਵੇਗਾ। ਇਸ ਮੌਕੇ ਪ੍ਰਵਾਸੀ ਭਲਾਈ ਸੰਗਠਨ ਦੀ ਇਕਾਈ ਵੱਲੋਂ ਕਬੀਰ ਦਾਸ ਨੂੰ ਖੁੱਲ੍ਹਾ ਸਮਰਥਨ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਕਬੀਰ ਦਾਸ ਦੀ ਚੋਣ ਮੁਹਿੰਮ ‘ਚ ਉਨ੍ਹਾਂ ਦੇ ਹੋਣਹਾਰ ਪੁੱਤਰ ਯੁਵਰਾਜ ਤੇ ਵਿਕਰਮ ਚੋਹਾਨ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਹਲਕਾ ਨਾਭਾ ਅਤੇ ਬਲਾਕ ਭਾਦਸੋਂ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤਂੋ ਇਲਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਧਰਮ ਸਿੰਘ ਧਾਰੋਕੀ, ਭਾਜਪਾ ਮੰਡਲ ਪ੍ਰਧਾਨ ਰਮੇਸ਼ ਕੁਮਾਰ, ਕੌਂਸਲ ਪ੍ਰਧਾਨ ਗੁਰਸੇਵਕ ਗੋਲੂ, ਪ੍ਰਵਾਸੀ ਭਲਾਈ ਸੰਗਠਨ ਦੇ ਪ੍ਰਧਾਨ ਲੱਡੂ ਲਾਲ, ਅਰਜੁਨ ਗੁਪਤਾ, ਸਤਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ