ਮੋਬਾਇਲ ਦੇ ਜ਼ਮਾਨੇ ’ਚ ‘ਟੈਲੀਫੋਨ’ ਚਲਾਏਗਾ ਅਕਾਲੀ ਦਲ ਸੰਯੁਕਤ, ਮਿਲੀਆਂ ਟੈਲੀਫੋਨ ਚੋਣ ਨਿਸ਼ਾਨ

Telephone Election Symbol

ਭਾਰਤੀ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਐਲਾਨ ਕੀਤਾ ਗਿਆ ਚੋਣ ਨਿਸ਼ਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੋਬਾਇਲ ਦੇ ਜ਼ਮਾਨੇ ਵਿੱਚ ਅਕਾਲੀ ਦਲ ਸੰਯੁਕਤ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਟੈਲੀਫੋਨ’ ਚਲਾਉਂਦਾ ਨਜ਼ਰ ਆਏਗਾ ਅਤੇ ਇਸੇ ਟੈਲੀਫੋਨ ਨੂੰ ਲੈ ਕੇ ਹੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਪੰਜਾਬ ਭਰ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਸੰਯੁਕਤ ਨੂੰ ਟੈਲੀਫੋਨ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਹਾਲਾਂਕਿ ਅਕਾਲੀ ਦਲ ਸੰਯੁਕਤ ਦੀ ਇਹ ਚੋਣ ਪਹਿਲੀ ਪਸੰਦ ਨਹੀਂ ਸੀ ਪਰ ਉਨ੍ਹਾਂ ਵਲੋਂ ਦਿੱਤੇ ਗਏ ਦੂਜੇ ਚੋਣ ਨਿਸ਼ਾਨ ਖ਼ਾਲੀ ਨਹੀਂ ਹੋਣ ਦੇ ਚਲਦੇ ਟੈਲੀਫੋਨ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ।

ਅਕਾਲੀ ਦਲ ਸੰਯੁਕਤ ਦੇ ਲੀਡਰ ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਉਨਾਂ ਨੂੰ ਚੋਣ ਕਮਿਸ਼ਨ ਵੱਲੋਂ ਪੱਤਰ ਪ੍ਰਾਪਤ ਹੋ ਗਿਆ ਹੈ ਅਤੇ ਇਸੇ ਟੈਲੀਫੋਨ ਚੋਣ ਨਿਸ਼ਾਨ ’ਤੇ ਹੀ ਉਨਾਂ ਦੇ ਸਾਰੇ ਉਮੀਦਵਾਰ ਚੋਣ ਲੜਦੇ ਨਜ਼ਰ ਆਉਣਗੇ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੂੰ ਉਨਾਂ ਵਲੋਂ ਚੋਣ ਨਿਸ਼ਾਨ ਦੀ ਲੰਬੀ ਲਿਸਟ ਭੇਜੀ ਗਈ ਸੀ ਪਰ ਪਹਿਲੀ ਪਸੰਦ ਵਾਲੇ ਚੋਣ ਨਿਸ਼ਾਨ ਪਹਿਲਾਂ ਤੋਂ ਹੀ ਕਿਸੇ ਹੋਰ ਪਾਰਟੀ ਨੂੰ ਅਲਾਟ ਹੋਣ ਕਰਕੇ ਉਨਾਂ ਨੂੰ ਇਹ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਟੈਲੀਫੋਨ ਚੋਣ ਨਿਸ਼ਾਨ ਚੋਣ ਕਮਿਸ਼ਨ ਨੇ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਪਾਰਟੀ ਵੱਲੋਂ ਦਿੱਤੀ ਗਈ ਸੂਚੀ ਵਿੱਚੋਂ ਹੀ ਲਿਆ ਹੈ। ਉਨਾਂ ਵਲੋਂ ਹੀ ਆਪਣੀ ਸੂਚੀ ਵਿੱਚ ਹੇਠਲੇ ਨੰਬਰਾਂ ਵਿੱਚ ਟੈਲੀਫੋਨ ਚੋਣ ਨਿਸ਼ਾਨ ਵੀ ਲਿਖਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ