ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ, ਬਿਕਰਮ ਮਜੀਠੀਆ ਕਰ ਰਹੇ ਹਨ ਸੰਬੋਧਨ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ’ਚ ਅਕਾਲੀਆਂ ਤੇ ਕਾਂਗਰਸੀਆਂ ਨੇ ਅੱਜ ਜੰਮ ਕੇ ਹੰਗਾਮਾ ਕੀਤਾ ਮਾਮਲੇ ਇੱਥੋਂ ਤੱਕ ਵਧ ਗਿਆ ਕਿ ਸਪੀਕਰ ਵੱਲੋਂ ਅਕਾਲੀਆਂ ਆਗੂਆਂ ਨੂੰ ਸਦਨ ’ਚ ਬਾਹਰ ਕੱਢ ਦਿੱਤਾ ਇਸ ਤੋਂ ਬਾਅਦ ਅਕਾਲੀ ਨੇ ਪ੍ਰੈੱਸ ਕਾਨਫਰੰਸ ਕੀਤੀ ਕਾਨਫਰੰਸ ਨੂੰ ਅਕਾਲੀ ਆਗੂ ਬਿਕਰਮਜੀਤ ਸਿੰਘ ਮੀਜੀਠੀਆ ਸੰਬੋਧਨ ਕਰ ਰਹੇ ਹਨ ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਸਰਕਾਰ ਮੁੱਦਿਆਂ ਦੀ ਗੱਲ ਨਹੀਂ ਕਰ ਰਹੀ ਉਨ੍ਹਾਂ ਕਿਹਾ ਕਿ ਅੱਜ ਕਾਂਗਰਸੀਆਂ ਨੇ ਵਿਧਾਨ ਸਭਾ ’ਚ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਪੀਪੀਏ ਰੱਦ ਕਰਨ ਦੀ ਸਰਕਾਰ ਦੀ ਮਨਸ਼ਾ ਨਹੀਂ ਹੈ।
ਵਿਧਾਨ ਸਭਾ ਦੀ ਕਾਰਵਾਈ ਮੁੜ ਮੁਲਤਵੀਂ, ਅਕਾਲੀ ਦੇ ਸਾਰੇ ਮੈਂਬਰ ਸਦਨ ’ਚੋਂ ਬਾਹਰ ਕੱਢੇ
ਅਕਾਲੀ ਦੇ ਸਾਰੇ ਮੈਂਬਰ ਸਦਨ ’ਚੋਂ ਬਾਹਰ ਕੱਢੇ
- ਸਦਨ ’ਚ 2013 ਦਾ ਕੰਟ੍ਰੈਕਟ ਫਾਰਮਿੰਗ ਐਕਟ ਰੱਦ
- ਬਿਜਲੀ ਸਮਝੌਤਿਆਂ ’ਤੇ ਵਾਈਟ ਪੇਪਰ ਪੇਸ਼ ਹੋਵੇਗਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਵਿਧਾਨ ਸਭਾ ’ਚ ਅਕਾਲੀ ਤੇ ਕਾਂਗਰਸੀ ਆਗੂਆਂ ਦਰਮਿਆਨ ਹੋਈ ਗਰਮਾ ਗਰਮ ਬਹਿਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰਨ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਹੈ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ’ਚ ਜ਼ਬਰਦਸਤ ਹੰਗਾਮ ਹੋ ਗਿਆ ਹੈ ਕਾਂਗਰਸ ਵੱਲੋਂ ਨਵਜੋਤ ਸਿੱਧੂ ਨੇ ਇਹ ਮੁੱਦਾ ਚੁੱਕਿਆ ਜਿਸ ਤੋਂ ਬਾਅਦ ਸਿੱਧੂ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦਰਮਿਆਨ ਜ਼ਬਰਦਸਤ ਤਰਰਾਰ ਹੋ ਗਈ ਜਿਸ ’ਚ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਤੱਕ ਨਾ ਰੱਖਿਆ ਗਿਆ ਵਾਰ-ਵਾਰ ਸਪੀਕਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਆਗੂ ਬਹਿਸ ਕਰਦੇ ਰਹੇ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਕਾਲੇ ਕਾਨੂੰਨ ਅਕਾਲੀ ਦਲ ਦੀ ਦੇਣ
ਨਵਜੋਤ ਸਿੱਧੂ ਨੇ ਕਿਹਾ ਕਿ ਕਾਲੇ ਕਾਨੂੰਨ ਅਕਾਲੀ ਦਲ ਦੀ ਦੇਣ ਹੈ 2013 ’ਚ ਅਕਾਲੀ ਦਲ ਭਾਜਪਾ ਸਰਕਾਰ ਨੇ ਜੋ ਪੰਜਾਬ ਫਾਰਮਿੰਗ ਐਕਟ ਬਣਾਇਆ ਸੀ, ਇਹ ਉਸ ਦੀ ਨਕਲ ਹੈ ਇਸ ਵਜ੍ਹਾ ਨਾਲ ਪੰਜਾਬ ਸਭ ਤੋਂ ਜਿਆਦਾ ਕਰਜਈ ਹੋ ਗਿਆ।
ਅਕਾਲੀ ਸਿੱਧੂ ’ਤੇ ਭੜਕੇ
ਸਿੱਧੂ ਦੇ ਕਾਲੇ ਕਾਨੂੰਨ ਵਾਲੇ ਬਿਆਨ ਤੋਂ ਬਾਅਦ ਅਕਾਲੀ ਆਗੂ ਭੜਕ ਗਏ ਉਨ੍ਹਾਂ ਵਿਧਾਨ ਸਭਾ ’ਚ ਠੋਕੋ ਤਾਲੀ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਕਾਲੀ ਦਲ ਨੇ ਕਿਹਾ ਕਿ ਜਦੋਂ ਇਹ ਕਾਨੂੰਨ ਬਣੇ ਤਾਂ ਉਨਾਂ ਦੀ ਪਤਨੀ ਵੀ ਅਕਾਲੀ-ਭਾਜਪਾ ਸਰਕਾਰ ’ਚ ਹੀ ਸੀ ਉਨ੍ਹਾਂ ਇਸ ਦਾ ਸਮਰੱਥਨ ਕੀਤਾ ਸੀ।
ਮਜੀਠਿਆ ਨੇ ਸਿੱਧੂ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੀ ਮਾਂ ਪਾਰਟੀ ਭਾਜਪਾ ਨੂੰ ਛੱਡ ਕੇ ਆ ਗਏ ਇਸ ’ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਸੌਤੇਲੀ ਮਾਂ ਨੂੰ ਇਸ ਲਈ ਛੱਡਿਆ ਕਿਉਕਿ ਉਹ ਪੰਜਾਬ ਦੇ ਨਾਲ ਖੜੇ ਹਨ ਸਿੱਧੂ ਨੇ ਨਸ਼ੇ ਨੂੰ ਲੈ ਕੇ ਮੀਜੀਠਿਆ ’ਤੇ ਗੰਭੀਰ ਦੋਸ਼ ਲਾਏ।
ਬੀਐਸਐਫ਼ ਦਾ ਘੇਰਾ ਵਧਾਉਣ ਖਿਲਾਫ਼ ਪੰਜਾਬ ਵਿਧਾਨ ਸਭਾ ‘ਚ ਸਰਭ ਸੰਮਤੀ ਨਾਲ ਮਤਾ ਪਾਸ
ਚੰਡੀਗੜ੍ਹ। | ਬੀਐਸਐਫ ਦਾ ਦਾਇਰਾ ਵਧਾਉਣ ਖਿਲਾਫ਼ ਮਤਾ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ। ਚੰਨੀ ਨੇ ਕਿਹਾ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਕਰਕੇ ਉਹ ਸਮੁੱਚੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਜੋ ਸਰਬ ਪਾਰਟੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਪੂਰੀ ਮਤਾ ਸਦਨ ਵਿੱਚ ਪੇਸ਼ ਕੀਤਾ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਐਸਐਫ਼ ਅਧਿਕਾਰ ਖੇਤਰ ਵਧਾਉਣ ਦੇ ਵਿਰੋਧ ਵਿਚ ਕੇੰਦਰ ਸਰਕਾਰ ਦੀ ਨੋਟੀਫਿਕੇਸ਼ਨ ਰੱਦ ਕਰਨ ਲਈ ਮਤਾ ਪੇਸ਼ ਕੀਤਾ। ਰੰਧਾਵਾ ਨੇ ਕਿਹਾ ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮੱਰਥ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ