ਪੰਜਾਬ ਸਰਕਾਰ ਖਿਲਾਫ਼ ਕੀਤੀ ਜੋਰਦਾਰ ਨਾਅਰੇਬਾਜ਼ੀ
ਸੱਚ ਕਹੂੰ ਨਿਊਜ਼, ਜਲੰਧਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਐਸਸੀ ਬੀਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜੀਫ਼ਾ ਦੱਬੀ ਰੱਖਣ ਦਾ ਦੋਸ਼ ਲਾਉਂਦਿਆਂ?ਪੰਜਾਬ ਸਰਕਾਰ ਵਿਰੁੱਧ ਧਰਨਾ ਲਾਇਆ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਅਮਰਿੰਦਰ ਤੇ ਪੰਜਾਬ ਸਰਕਾਰ ਨੂੰ ਰੱਜ ਕੇ ਰਗੜੇ ਲਾਏ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਲਿਤ ਵਿਦਿਆਰਥੀਆਂ ਨੂੰ ਨਜ਼ਰਅੰਦਾਜ ਕਰਕੇ ਉਨ੍ਹਾਂ ਦੇ ਵਜੀਫ਼ੇ ਦੀ ਰਾਸ਼ੀ ਨੂੰ ਰੋਕੀ ਬੈਠੀ ਹੈ ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਪੰਜਾਬ ਦੀ ਭਲਾਈ ਚਾਹੁੰਦੇ ਹੀ ਨਹੀਂ ਉਹ ਤਾਂ ਬੱਸ ਕਦੇ ਕਦਾਈਂ ਪੰਜਾਬ ‘ਚ ਗੇੜਾ ਹੀ ਮਾਰਦੇ ਹਨ ਸੁਖਬੀਰ ਨੇ ਕਿਹਾ ਕਿ ਸਰਕਾਰ ਬਣੀ ਨੂੰ ਦੋ ਸਾਲ ਹੋ ਗਏ ਹਨ ਪਰ ਮੁੱਖ ਮੰਤਰੀ ਨੇ ਅਜੇ ਤੱਕ ਜਲੰਧਰ ਪੈਰ ਨਹੀਂ ਧਰਿਆ ਇਸ ਧਰਨੇ ਨੂੰ ਹੀਰਾ ਗਾਬੜੀਆ, ਬਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ
ਫ਼ਿਰ ਥਿੜਕੀ ਸੁਖਬੀਰ ਦੀ ਜ਼ੁਬਾਨ, ਮਜੀਠੀਆ ਦਾ ਪੈਰ
ਧਰਨੇ ਦੌਰਾਨ ਉਸ ਵੇਲੇ ਹਾਸੋ ਹੀਣੀ ਬਣ ਗਈ ਜਦੋਂ ਸੁਖਬੀਰ ਬਾਦਲ ਨੇ ਆਪਣੀ ਹੀ ਸਰਕਾਰ ਦੀਆਂ ਸਕੀਮਾਂ ਨੂੰ ਭੰਡਣਾ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਟਾ ਦਾਲ ਦੀ ਕੋਈ ਲੋੜ ਨਹੀਂ ਹੈ ਦੱਸਿਆ ਜਾਂਦਾ ਹੈ ਕਿ ਇਹ ਸਕੀਮ ਅਕਾਲੀ-ਭਾਜਪਾ ਦੀ ਹੀ ਸੀ ਇਸੇ ਤਰ੍ਹਾਂ ਸੁਖਬੀਰ ਬਾਦਲ ਨੇ ਕਿਹਾ, ”ਅਕਾਲੀ ਦਲ ਨੂੰ ਅਸੀਂ ਆਪੇ ਹੀ ਕਮਜ਼ੋਰ ਲਵਾਂਗੇ, ਤੁਸੀਂ ਪੰਜਾਬ ਦਾ ਫਿਕਰ ਕਰੋ” ਜਿਕਰਯੋਗ ਹੈ ਕਿ ਪਹਿਲਾਂ ਵੀ ਸੁਖਬੀਰ ਬਾਦਲ ਜ਼ੁਬਾਨ ਥਿੜਕ ਜਾਣ ਕਾਰਨ ਹਾਸੇ ਪਾਤਰ ਬਣ ਚੁੱਕੇ ਹਨ ਇਸੇ ਤਰ੍ਹਾਂ ਬਿਕਰਮ ਮਜੀਠੀਆ ਦਾ ਪੈਰ ਥਿੜਕ ਜਾਣ ਕਾਰਨ ਉਹ ਸਟੇਜ ਤੋਂ ਡਿੱਗ ਪਏ ਪਰ ਹੋਰ ਆਗੂਆਂ ਨੇ ਉਨ੍ਹਾਂ ਨੂੰ ਸੰਭਾਲ ਲਿਆ, ਜਿਸ ਕਰਕੇ ਉਹ ਸੱਟ ਤੋਂ ਬਚ ਗਏ
ਅਕਾਲੀ ਆਗੂ ਫਲੌਰ ਸੁਖਬੀਰ ਬਾਦਲ ਖਿਲਾਫ਼ ਡਟੇ
ਸਾਬਕਾ ਮੰਤਰੀ ਤੇ ਅਕਾਲੀ ਆਗੂ ਸਰਵਣ ਸਿੰਘ ਫਲੌਰ ਨੇ ਸੁਖਬੀਰ ਬਾਦਲ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਬਾਦਲ ਦਲਿਤਾਂ ਦੇ ਹੱਕ ‘ਚ ਧਰਨਾ ਤਾਂ ਦੇ ਰਹੇ ਹਨ ਪਰ ਉਹ ਆਪ ਦਲਿਤ ਵਿਰੋਧੀ ਰਹੇ ਹਨ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦੋਸ਼ ਲੱਗਣ ‘ਤੇ ਦਲਿਤ ਮੰਤਰੀਆਂ ਦੇ ਅਸਤੀਫ਼ੇ ਲੈ ਲਏ ਗਏ ਸਨ ਪਰ ਦੂਜੇ ਮੰਤਰੀਆਂ ਨੂੰ ਬਖਸ਼ ਦਿੱਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।