ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜ਼ੂਦ ਵੀ ਲੋਕਾਂ ਨੇ ਨਹੀਂ ਫੜਾਈ ਬਾਂਹ | Lok Sabha Patiala Seat
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਸੀਟ ਤੋਂ ਸ੍ਰੋਮਣੀ ਅਕਾਲੀ ਦਲ ਲਗਭਗ ਢਾਈ ਦਹਾਕਿਆਂ ਤੋਂ ਜਿੱਤ ਲਈ ਜੱਦੋ-ਜਹਿਦ ਕਰ ਰਿਹਾ ਹੈ ਅਕਾਲੀ ਦਲ ਦੇ ਆਖਰੀ ਵਾਰ ਸੰਸਦ ’ਚ ਪੁੱਜੇ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਬਾਅਦ ਹੁਣ ਤੱਕ ਕਿਸੇ ਵੀ ਉਮੀਦਵਾਰ ਨੂੰ ਪਟਿਆਲਾ ਦੇ ਲੋਕਾਂ ਨੇ ਸੰਸਦ ਦੀਆਂ ਪੌੜੀਆਂ ਨਹੀਂ ਚੜ੍ਹਾਇਆ, ਜਦਕਿ ਇਸ ਸਮੇਂ ਦੌਰਾਨ ਅਕਾਲੀ ਦਲ ਦੀ ਸਰਕਾਰ ਵੀ ਪੰਜਾਬ ਅੰਦਰ ਸੱਤਾ ’ਚ ਰਹਿ ਚੁੱਕੀ ਹੈ। ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਗੇੜਾ ਦਿੱਤਾ ਹੋਇਆ ਹੈ। (Lok Sabha Patiala Seat)
ਸਾਲ 1998 ਤੋਂ ਬਾਅਦ ਅਕਾਲੀ ਦਲ ਨੂੰ ਪਟਿਆਲਾ ਲੋਕ ਸਭਾ ਤੋਂ ਨਹੀਂ ਹੋਈ ਜਿੱਤ ਪ੍ਰਾਪਤ | Lok Sabha Patiala Seat
ਦੱਸਣਯੋਗ ਹੈ ਕਿ ਲੋਕ ਸਭਾ ਪਟਿਆਲਾ ਸੀਟ ਤੇ ਸਾਲ 1998 ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਸੀ। ਉਨ੍ਹਾਂ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ 35 ਹਜ਼ਾਰ ਦੇ ਕਰੀਬ ਵੋਟਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਸਾਲ 1996 ’ਚ ਵੀ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਦੀ ਤਰਫ਼ੋਂ ਜਿੱਤ ਪ੍ਰਾਪਤ ਕੀਤੀ ਗਈ ਸੀ। ਇਸ ਤੋਂ ਬਾਅਦ 24 ਸਾਲਾਂ ਤੋਂ ਅਕਾਲੀ ਦਲ ਪਟਿਆਲਾ ਸੀਟ ਤੇ ਜਿੱਤ ਲਈ ਜੱਦੋ-ਜਹਿਦ ਕਰ ਰਿਹਾ ਹੈ। ਇਸ ਸਮੇਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਇਕੱਠਿਆਂ ਤੌਰ ’ਤੇ ਚੋਣ ਲੜਦੇ ਰਹੇ ਹਨ, ਪਰ ਫਿਰ ਵੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਸੰਸਦ ਦਾ ਰਾਹ ਨਾ ਫੜ ਸਕਿਆ।
Lok Sabha Patiala Seat
ਵੱਡੀ ਗੱਲ ਇਹ ਵੀ ਹੈ ਕਿ ਇਸ ਸਮੇਂ ਦੌਰਾਨ ਅਕਾਲੀ ਦਲ ਦੀ ਸਾਲ 1997, 2007, 2012 ’ਚ ਤਿੰਨ ਵਾਰ ਪੰਜਾਬ ’ਚ ਸਰਕਾਰ ਵੀ ਰਹੀ ਹੈ। ਪਰ ਇਸ ਵਕਫ਼ੇ ਦੌਰਾਨ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਮੋਤੀ ਮਹਿਲਾ ਵਾਲਿਆ ਤੋਂ ਪਾਰ ਨਾ ਪਾ ਸਕਿਆ ਕਿਉਂਕਿ ਇੱਥੋਂ ਚਾਰ ਵਾਰ ਪਰਨੀਤ ਕੌਰ ਅਕਾਲੀ ਉਮੀਦਵਾਰ ਤੋਂ ਜੇਂਤੁੂ ਰਹੇ ਹਨ ਜਦਕਿ ਇੱਕ ਵਾਰ ਆਪ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਲੋਕਾਂ ਨੇ ਸੰਸਦ ’ਚ ਜਾਣ ਦਾ ਮੌਕਾ ਦਿੱਤਾ ਸੀ ਇਸ ਵਾਰ ਅਕਾਲੀ ਦਲ ਵੱਲੋਂ ਲੋਕ ਸਭਾ ਪਟਿਆਲਾ ਸੀਟ ਤੇ ਹਿੰਦੂ ਚਿਹਰੇ ਐਨ. ਕੇ. ਸ਼ਰਮਾ ਦੇ ਦਾਅ ਲਗਾਇਆ ਗਿਆ ਹੈ ਅਤੇ ਉਹ ਪਟਿਆਲਾ ਸੀਟ ਤੇ ਪੂਰੀ ਤਰ੍ਹਾਂ ਡਟੇ ਹੋਏ ਹਨ।
Also Read : ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
ਸੁਖਬੀਰ ਸਿੰਘ ਬਾਦਲ ਵੱਲੋਂ ਐਨ. ਕੇ. ਸ਼ਰਮਾ ਦੀ ਜਿੱਤ ਲਈ ਪਸੀਨਾ ਬਹਾਇਆ ਜਾ ਰਿਹਾ ਹੈ ਤੇ ਉਹ ਸ਼ਰਮਾ ਦੇ ਹੱਕ ਵਿੱਚ ਦੋਂ ਵਾਰ ਇੱਥੋਂ ਪੰਜਾਬ ਬਚਾਓ ਯਾਤਰਾ ਵੀ ਕੱਢ ਚੁੱਕੇ ਹਨ। ਅਕਾਲੀ ਦਲ ਲਈ ਵੱਡੀ ਸਿਰਦਰਦੀ ਇਹ ਵੀ ਹੈ ਕਿ ਇਸ ਵਾਰ ਅਕਾਲੀ ਦਲ ਆਪਣੇ ਸਾਥੀ ਭਾਜਪਾ ਤੋਂ ਅਲੱਗ ਹੋਕੇ ਚੋਣ ਪਿੜ੍ਹ ਵਿੱਚ ਨਿੱਤਰਿਆ ਹੋਇਆ ਹੈ। ਲੋਕ ਸਭਾ ਪਟਿਆਲਾ ਸੀਟ ਤੇ ਚਰਚਾ ਭਖੀ ਹੋਈ ਹੈ ਕਿ ਇਸ ਵਾਰ ਅਕਾਲੀ ਦਲ ਦਾ ਉਮੀਦਵਾਰ ਇਸ ਸੀਟ ਤੋਂ ਹਾਰ ਦੀ ਲੜੀ ਤੋੜੇਗਾ ਜਾ ਫਿਰ ਜਿੱਤ ਲਈ ਅਗਲੇ ਪੰਜ ਸਾਲ ਦਾ ਹੋਰ ਇੰਤਜਾਰ ਕਰੇਗਾ।