ਸ਼੍ਰ੍ਰੋਮਣੀ ਅਕਾਲੀ ਦਲ ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ

Akali dal

ਸ਼੍ਰ੍ਰੋਮਣੀ Akali Dal ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ

ਸੰਗਰੂਰ, (ਗੁਰਪ੍ਰੀਤ ਸਿੰਘ) ਯੂਥ ਅਕਾਲੀ ਦਲ (Akali Dal) ਦੇ ਇੱਕ ਦਰਜਨ ਹੋਰ ਸੀਨੀਅਰ ਆਗੂਆਂ ਨੇ ਸਤਗੁਰ ਸਿੰਘ ਨਮੋਲ ਮੈਂਬਰ ਕੋਰ ਕਮੇਟੀ ਦੀ ਅਗਵਾਈ ਹੇਠ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕੀਤਾ।

ਅਸਤੀਫ਼ੇ ਦੇਣ ਵਾਲੇ ਆਗੂਆਂ ਵਿੱਚ ਸਤਿਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਕੁਲਦੀਪ ਸਿੰਘ ਬੁੱਗਰ, ਗੁਰਵਿੰਦਰ ਸਿੰਘ ਗੋਗੀ, ਭੋਲਾ ਸਿੰਘ ਨਹਿਰੂ ਪ੍ਰਧਾਨ ਮਾਲਵਾ ਜੋਨ 2, ਗੁਰਸੇਵਕ ਸਿੰਘ ਮਨਿਆਣਾ ਮਾਲਵਾ ਜੋਨ ਮੀਤ ਪ੍ਰਧਾਨ, ਹਰਦੀਪ ਸਿੰਘ, ਕਮਲਜੀਤ ਸਿੰਘ ਹਥਨ ਮੈਂਬਰ ਕੋਰ ਕਮੇਟੀ, ਬਬਲੂ ਸਹਿਗਲ, ਧਰਮਿੰਦਰ ਸਿੰਘ ਰੱਤਾਖੇੜਾ ਮਾਲਵਾ ਮੀਤ ਪ੍ਰਧਾਨ, ਕੁਲਵਿੰਦਰ ਘੁਮੰਣ, ਗੁਰਤੇਜ ਸਿੰਘ ਘਨੌੜ ਜੱਟਾਂ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਲੱਖੀ ਸਰਕਲ ਪ੍ਰਧਾਨ, ਦੀਪ ਬਡਰੁੱਖਾਂ, ਨਰਿੰਦਰ ਸਿੰਘ ਬਹਦਾਰਪੁਰ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਜੋਰਜ, ਅਵਤਾਰ ਸਿੰਘ ਦੁੱਗਾਂ, ਈਸ਼ਵਰਮੀਤ ਸਿੰਘ ਮਿੱਠੂ, ਗੁਰਪ੍ਰੀਤ ਸਿੰਘ ਸੈਂਟੀ ਸਮੇਤ ਹੋਰ ਨੌਜਵਾਨ ਆਗੂਆਂ ਨੇ ਆਪਣੇ ਅਹੁਦਿਆ ਤੋਂ ਅਸਤੀਫੇ ਦੇ ਦਿੱਤੇ ਹਨ।

ਇਨਾਂ ਨੋਜਵਾਨ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ ਤੇ ਇਕੱਠੇ ਹੋ ਕੇ ਕਿਹਾ ਕਿ ਆਪਹੁਦਰੇ ਢੰਗ ਪੰਥ ਵਿਰੋਧੀ ਕਰਵਾਈਆਂ ਕਾਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਿਸੇ ਨੌਜਵਾਨ ਨੂੰ ਪ੍ਰਵਾਨ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ, ਇਨ੍ਹਾਂ ਨੋਜਵਾਨਾਂ ਨੇ ਐਲਾਨ ਕੀਤਾ ਕਿ ਸਮੁੱਚੇ ਨੌਜਵਾਨ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਦੇ ਫੈਸਲੇ ਦੇ ਹੱਕ ਵਿੱਚ ਘਰ ਘਰ ਜਾਕੇ ਪ੍ਰਚਾਰ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।