ਸ੍ਰੀਨਗਰ ਹਵਾਈ ਅੱਡੇ ‘ਤੇ ਆਵਾਜਾਈ ਮੁਲਤਵੀ

Air Traffic Remains Suspended At Srinagar Airport

ਬਰਫਬਾਰੀ ਰੁਕਣ ਤੱਕ ਨਹੀਂ ਹੋਵੇਗੀ ਕੋਈ ਉਡਾਣ

ਸ੍ਰੀਨਗਰ, ਏਜੰਸੀ। ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਾਜ਼ਾ ਬਰਫਬਾਰੀ ਅਤੇ ਖਰਾਬ ਵਿਜੀਬਿਲਟੀ ਕਾਰਨ ਲਗਾਤਾਰ ਦੂਜੇ ਦਿਨ ਵੀਰਵਾਰ ਨੂੰ ਵੀ ਹਵਾਈ ਆਵਾਜਾਈ ਮੁਲਤਵੀ ਰੱਖੀ ਗਈ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਲਗਾਤਾਰ ਦੂਜੇ ਦਿਨ ਵੀ ਨਾ ਤਾਂ ਕੋਈ ਜਹਾਜ਼ ਉਤਰਿਆ ਅਤੇ ਨਾ ਹੀ ਉਡਾਨ ਭਰੀ। ਉਹਨਾਂ ਦੱਸਿਆ ਕਿ ਰਨਵੇ ਬਰਫ ਨਾਲ ਭਰਿਆ ਹੋਇਆ ਹੈ ਜਦੋਂ ਤੱਕ ਬਰਫਬਾਰੀ ਨਹੀਂ ਰੁਕੇਗੀ ਉਦੋਂ ਤੱਕ ਸਫਾਈ ਦਾ ਕੰਮ ਵੀ ਨਹੀਂ ਸ਼ੁਰੂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਵਿਜੀਬਿਲਟੀ ਵੀ ਕਾਫੀ ਖਰਾਬ ਹੈ ਜਿਸ ਕਾਰਨ ਸਵੇਰੇ ਹਵਾਈ ਆਵਾਜਾਈ (Air Traffic) ਮੁਲਤਵੀ ਕਰਨੀ ਪਈ।

ਉਹਨਾ ਦੱਸਿਆ ਕਿ ਬੁੱਧਵਾਰ ਨੂੰ ਵੀ ਰੁਕ ਰੁਕ ਕੇ ਬਰਫਬਾਰੀ ਅਤੇ ਖਰਾਬ ਵਿਜੀਬਿਲਟੀ ਕਾਰਨ ਇੱਥੇ ਨਾ ਤਾਂ ਕੋਈ ਜਹਾਜ਼ ਉਤਰਿਆ ਅਤੇ ਨਾ ਹੀ ਇੱਥੋਂ ਕੋਈ ਜਹਾਜ਼ ਨੇ ਉਡਾਨ ਭਰੀ। ਪਿਛਲੇ ਇੱਕ ਪਖਵਾੜੇ ਦੌਰਾਨ ਦੂਜੀ ਵਾਰ ਸ੍ਰੀਨਗਰ ਹਵਾਈ ਅੱਡੇ ‘ਤੇ ਹਵਾਈ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਉਹਨਾਂ ਕਿਹਾ ਕਿ ਮੌਸਮ ‘ਚ ਸੁਧਾਰ ਤੋਂ ਬਾਅਦ ਹੀ ਹਵਾਈ ਆਵਾਜਾਈ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਜ਼ਮੀਨ ਖਿਸਕਣ, ਚੱਟਾਨਾਂ ਖਿਸਕਣ ਅਤੇ ਬਰਫਬਾਰੀ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਅੱਜ ਦਿਨ ਵੀ ਬੰਦ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।