Punjab Air Pollution: ਹੁਣ ਤੱਕ 296 ਪਰਾਲੀ ਸਾੜਨ ਦੇ ਮਾਮਲੇ ਕੀਤੇ ਦਰਜ
Punjab Air Pollution: ਫਿਰੋਜ਼ਪੁਰ (ਜਗਦੀਪ ਸਿੰਘ)। ਦੀਵਾਲੀ ਲੰਘਣ ਮਗਰੋਂ ਹੁਣ ਕਿਸਾਨਾਂ ਨੇ ਕਣਕ ਦੀ ਬੀਜਾਈ ਦੀ ਤਿਆਰੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਵੱਡੀ ਸਮੱਸਿਆ ਖੇਤਾਂ ’ਚ ਪਏ ਪਰਾਲ ਦੀ ਹੈ, ਜਿਸ ਦਾ ਨਿਪਟਾਰਾ ਕਰਨਾ ਇਸ ਸਮੇਂ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਕਿਸਾਨ ਡਪਿੰਗ ਤੋਂ ਬਿਨਾਂ ਝੋਨੇ ਦੀ ਪਰਾਲੀ ਦਾ ਨਿਪਟਾਰਾ ਕਿਸੇ ਹੋਰ ਤਰੀਕੇ ਆਧੁਨਿਕ ਸੰਦਾਂ ਨਾਲ ਕਰਨਾ ਨਹੀਂ ਚਾਹੁੰਦੇ, ਜੇਕਰ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ ਪਰਾਲੀ ਦੇ ਧੂੰਏਂ ਕਾਰਨ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਲਾਮ ਲਸ਼ਕਰ ਲੈ ਕੇ ਖੇਤਾਂ ’ਚ ਪਹੁੰਚ ਕੇ ਅੱਗ ਬੁਝਾ ਰਹੇ ਹਨ।
Read Also : Punjab Weather News: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਹਰਿਆਣਾ ਦੇ ਜੀਂਦ ’ਚ ਏਕਿਊਆਈ 337 ’ਤੇ ਪਹੁੰਚਿਆ…
ਪਿਛਲੇ ਦਿਨਾਂ ਤੋਂ ਪਿੰਡਾਂ ’ਚ ਪੁਲਿਸ ਦੀਆਂ ਗੱਡੀਆਂ ਦੇ ਹੂਟਰ ਸਾਰਾ ਦਿਨ ਸੁਣ ਰਹੇ ਹਨ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕਿਧਰੇ ਕਿਸਾਨ ਪਰਾਲੀ ਨੂੰ ਅੱਗ ਤਾਂ ਨਹੀਂ ਲਗਾ ਰਹੇ ਜੇਕਰ ਲਗਾਉਂਦੇ ਹਨ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾ ਕੇ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਪਰਾਲੀ ਸਾੜਨ ਵਾਲਿਆਂ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ 296 ਪਰਾਲੀ ਸਾੜਨ ਦੇ ਮਾਮਲਿਆਂ ’ਤੇ ਕਾਰਵਾਈ ਕਰਦੇ ਹੋਏ ਪਰਚੇ ਦਰਜ ਕੀਤੇ ਗਏ ਹਨ। Punjab Air Pollution
ਉੱਧਰ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਤੇ ਐੱਸਐੱਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਵੱਲੋਂ ਸਾਰਾ ਦਿਨ ਫੀਲਡ ’ਚ ਰਹਿ ਕੇ ਖੇਤਾਂ ਵਿੱਚ ਲੱਗੀ ਅੱਗ ਨੂੰ ਆਪਣੀ ਮੌਜ਼ੂਦਗੀ ਵਿੱਚ ਫਾਇਰ ਬ੍ਰਿਗੇਡ, ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਵਾ ਰਹੇ ਹਨ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅੱਜ ਵੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਰਸਤੇ ’ਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਨੂੰ ਦੇਖਿਆ ਤਾਂ ਉਹ ਤੁਰੰਤ ਗੱਡੀ ਰੋਕ ਕੇ ਖੇਤ ’ਚ ਗਏ ਤੇ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਵਾਇਆ।
Punjab Air Pollution
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਿੱਚ ਅਸਫਲ ਸਾਬਤ ਹੋਣ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਵੀ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਤੇ ਹੁਣ ਤੱਕ ਜ਼ਿਲਾ ਫਿਰੋਜ਼ਪੁਰ ’ਚ 4 ਜਣਿਆਂ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਵਾਲੇ 172 ਕਿਸਾਨਾਂ ਦੇ ਮਾਲ ਰਿਕਾਰਡ ’ਚ ਲਾਲ ਇੰਦਰਾਜ ਦਰਜ ਕੀਤਾ ਗਿਆ ਹੈ।
ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਸਖ਼ਤ ਹੋਏ ਪ੍ਰਸ਼ਾਸਨ ਤੱਕ ਆਪਣੀ ਅਵਾਜ਼ ਪਹੁੰਚਦੇ ਪਿੰਡ ਵਰਿਆਮ ਵਾਲ ਦੇ ਕਿਸਾਨ ਕੁਲਦੀਪ ਸਿੰਘ, ਹਰਜੀਤ ਸਿੰਘ, ਹਰਮੀਤ ਸਿੰਘ ਨੇ ਦੱਸਿਆ ਕਿ ਸਾਡੇ ਖੇਤਾਂ ਦੇ ਨਾਲ ਪਰਾਲੀ ਦੀਆਂ ਗੱਠਾਂ ਦੀ ਡੰਪਿੰਗ ਕੀਤੀ ਜਾ ਰਹੀ ਹੈ, ਫਿਰ ਵੀ ਬੇਲਰ ਮਸ਼ੀਨਾਂ ਵਾਲੇ ਦੂਰ-ਦੂਰ ਤੋਂ ਪਰਾਲੀ ਚੁੱਕ ਕੇ ਲਿਆ ਰਹੇ ਹਨ, ਜਿਨ੍ਹਾਂ ਦੇ ਲੈ ਕੇ ਆਉਣ ’ਚ ਜਿੱਥੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ, ਉੱਥੇ ਖਰਚੇ ਵਧਾਏ ਜਾ ਰਹੇ ਹਨ, ਪਰ ਡੰਪਾਂ ਦੇ ਨਾਲ ਦੇ ਖੇਤਾਂ ’ਚ ਪਰਾਲੀ ਵੱਡੇ ਪੱਧਰ ’ਤੇ ਪਈ ਹੈ