ਨਵੀਂ ਦਿੱਲੀ (ਏਜੰਸੀ)। Air India: ਜੇਕਰ ਤੁਸੀਂ ਅਕਸਰ ਫਲਾਈਟ ’ਚ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਸਾਲ 2025 ਦੇ ਪਹਿਲੇ ਦਿਨ ਏਅਰ ਇੰਡੀਆ ਨੇ ਘਰੇਲੂ ਰੂਟਾਂ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਤੋਹਫਾ ਦਿੱਤਾ ਹੈ। ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਘਰੇਲੂ ਉਡਾਣਾਂ ’ਚ ਇਨ-ਫਲਾਈਟ ਵਾਈ-ਫਾਈ ਕਨੈਕਟੀਵਿਟੀ ਪ੍ਰਦਾਨ ਕਰਨਾ ਸ਼ੁਰੂ ਕਰਨ ਵਾਲੀ ਦੇਸ਼ ਦੀ ਪਹਿਲੀ ਏਅਰਲਾਈਨ ਬਣ ਗਈ ਹੈ। ਏਅਰ ਇੰਡੀਆ ਘਰੇਲੂ ਰੂਟਾਂ ’ਤੇ ਵਾਈ-ਫਾਈ ਸੁਵਿਧਾ ਸ਼ੁਰੂ ਕਰਨ ਵਾਲੀ ਪਹਿਲੀ ਏਅਰਲਾਈਨ ਹੈ। Air India Free WiFi
ਇਹ ਖਬਰ ਵੀ ਪੜ੍ਹੋ : ICC: ਨਵੇਂ ਸਾਲ ਦੇ ਦਿਨ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼
ਏਅਰਲਾਈਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਏਅਰਬੱਸ ਏ350, ਬੋਇੰਗ 787-9 ਤੇ ਏਅਰਬੱਸ ਏ321 ਨਿਓ ਦੀਆਂ ਚੋਣਵੀਆਂ ਉਡਾਣਾਂ ’ਚ ਸਵਾਰ ਯਾਤਰੀ 10,000 ਫੁੱਟ ਤੋਂ ਉੱਪਰ ਉਡਾਣ ਭਰਨ ਦੌਰਾਨ ਬ੍ਰਾਊਜ਼ ਕਰ ਸਕਣਗੇ। ਯਾਤਰੀ ਸੋਸ਼ਲ ਮੀਡੀਆ ਦੀ ਜਾਂਚ ਕਰ ਸਕਣਗੇ। ਇਸ ਦੇ ਨਾਲ ਹੀ ਤੁਸੀਂ ਇੰਟਰਨੈੱਟ ਨਾਲ ਸਬੰਧਤ ਕੰਮ ਵੀ ਕਰ ਸਕੋਗੇ। ਇਸ ਤੋਂ ਇਲਾਵਾ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਮੈਸੇਜ ਕਰ ਸਕੋਗੇ। ਏਅਰਲਾਈਨ ਵੱਲੋਂ ਦੱਸਿਆ ਗਿਆ ਕਿ ਆਈਓਐਸ ਜਾਂ ਐਂਡਰਾਇਡ ਓਐਸ ਵਾਲੇ ਲੈਪਟਾਪ, ਟੈਬਲੇਟ ਤੇ ਸਮਾਰਟਫ਼ੋਨ ’ਤੇ ਵਾਈ-ਫਾਈ ਸੇਵਾ ਮੁਫ਼ਤ ਉਪਲਬਧ ਹੋਵੇਗੀ। Air India Free WiFi
ਇਸ ਤਰ੍ਹਾਂ ਯਾਤਰੀ ਇੱਕ ਵਾਰ ’ਚ ਕਈ ਡਿਵਾਈਸਾਂ ’ਤੇ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। ਦਰਅਸਲ, ਇਹ ਸੇਵਾ ਏਅਰ ਇੰਡੀਆ ਦੇ ਅੰਤਰਰਾਸ਼ਟਰੀ ਮਾਰਗਾਂ ਨਿਊਯਾਰਕ, ਲੰਡਨ, ਪੈਰਿਸ ਤੇ ਸਿੰਗਾਪੁਰ ’ਤੇ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਪਰ ਹੁਣ ਇਸ ਨੂੰ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਤਹਿਤ ਘਰੇਲੂ ਰੂਟ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਉਮੀਦ ਜਤਾਈ ਹੈ ਕਿ ਯਾਤਰੀਆਂ ਨੂੰ ਇਹ ਸਹੂਲਤ ਪਸੰਦ ਆਵੇਗੀ। ਆਉਣ ਵਾਲੇ ਸਮੇਂ ’ਚ, ਏਅਰ ਇੰਡੀਆ ਸਾਰੇ ਯਾਤਰੀ ਜਹਾਜ਼ਾਂ ’ਚ ਇਹ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। Air India Free WiFi
ਇਸ ਤਰ੍ਹਾਂ ਤੁਸੀਂ ਫਲਾਈਟ ’ਚ ਕਰ ਸਕਦੇ ਹੋ ਵਾਈਫਾਈ ਦੀ ਵਰਤੋਂ | Air India Free WiFi
ਫਲਾਈਟ ’ਚ ਆਪਣੀ ਡਿਵਾਈਸ ’ਤੇ ਵਾਈ-ਫਾਈ ਨੂੰ ਸਮਰੱਥ ਬਣਾਓ ਤੇ ਵਾਈ-ਫਾਈ ਸੈਟਿੰਗਾਂ ’ਤੇ ਜਾਓ। ਇਸ ਤੋਂ ਬਾਅਦ ਏਅਰ ਇੰਡੀਆ ‘ਵਾਈ-ਫਾਈ’ ਨੈੱਟਵਰਕ ਦੀ ਚੋਣ ਕਰੋ। ਇੱਕ ਵਾਰ ਬ੍ਰਾਊਜ਼ਰ ’ਚ ਏਅਰ ਇੰਡੀਆ ਪੋਰਟਲ ’ਤੇ ਰੀਡਾਇਰੈਕਟ ਕੀਤੇ ਜਾਣ ਤੋਂ ਬਾਅਦ, ਆਪਣਾ ਪੀਐੱਨਆਰ ਤੇ ਆਪਣੇ ਆਖਿਰੀ ਨਾਂਅ ਦਰਜ਼ ਕਰੋ। ਇਸ ਤੋਂ ਬਾਅਦ ਯਾਤਰੀ ਮੁਫਤ ਇੰਟਰਨੈੱਟ ਦਾ ਆਨੰਦ ਲੈ ਸਕਣਗੇ। Air India Free WiFi