ਏਅਰ ਇੰਡੀਆ : 2200 ਅਸਾਮੀਆਂ ਲਈ ਪਹੁੰਚੇ 25 ਹਜ਼ਾਰ ਤੋਂ ਵੱਧ ਉਮੀਦਵਾਰ

Mumbai Airport

ਏਅਰ ਇੰਡੀਆ ਨੇ 2200 ਭਰਤੀਆਂ ਜਾਰੀ ਕੀਤੀਆਂ (Mumbai Airport)

ਮੁੰਬਈ। ਦੇਸ਼ ’ਚ ਬੇਰੁਜ਼ਗਾਰੀ ਐਨੀ ਹੈ ਕਿ ਜਿੱਥੇ ਵੀ ਕੋਈ ਭਰਤੀ ਆਉਂਦਾ ਹੈ ਉੱਥੇ ਉਮੀਦਵਾਰਾਂ ਦੀ ਵੱਡੀ ਭੀੜ ਜੁਟ ਜਾਂਦੀ ਹੈ। ਮੁੰਬਈ ’ਚ ਏਅਰਪੋਰਟ ਲੋਡਰ ਦੀਆਂ 2,216 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਉਮੀਦਵਾਰ ਇੰਟਰਵਿਊ ਲਈ ਪਹੁੰਚੇ। ਇਸ ਕਾਰਨ ਮੁੰਬਈ ਹਵਾਈ ਅੱਡੇ ‘ਤੇ ਭਗਦੜ ਵਰਗੀ ਸਥਿਤੀ ਬਣ ਗਈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇੰਟਰਵਿਊ ਲਈ ਨੌਜਵਾਨ 400 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਹੁੰਚੇ। Mumbai Airport

ਇਹ ਵੀ ਪੜ੍ਹੋ: ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਨੇ ਚੁੱਕੀ ਸਹੁੰ

Mumbai Airport

ਨੌਕਰੀਆਂ ਲਈ ਪੁੱਜੇ ਉਮੀਦਵਾਰਾਂ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਉਮੀਦਵਾਰ ਫਾਰਮ ਕਾਊਂਟਰ ਤੱਕ ਪਹੁੰਚਣ ਲਈ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ। Mumbai Airport

LEAVE A REPLY

Please enter your comment!
Please enter your name here