ਮੈਲਬੋਰਨ |ਕੋਈ ਵੀ ਖਿਡਾਰੀ ਸਿਰਫ ਖੇਡ ਨਾਲ ਮਹਾਨ ਨਹੀਂ ਹੁੰਦਾ ਸਗੋਂ ਮੈਦਾਨ ਦੇ ਬਾਹਰ ਉਸ ਦਾ ਵਿਹਾਰ ਆਪਣੇ ਵਿਰੋਧੀਆਂ ਨਾਲ ਕਿਹੋ ਜਿਹਾ ਹੈ ਇਹ ਗੱਲ ਵੀ ਕਾਫੀ ਮਾਇਨੇ ਰੱਖਦੀ ਹੈ ਇਸ ਦੀ ਮਿਸਾਲ ਅਮਰੀਕਾ ਦੇ ਦਿੱਗਜ਼ ਮਹਿਲਾ ਟੈਨਿਸ ਖਿਡਾਰੀ ਸੈਰੇਨਾ ਵਿਲੀਅਮਸ ਨੇ ਦਿੱਤੀ ਹੈ ਸੈਰੇਨਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਅਸਟਰੇਲੀਅਨ ਓਪਨ ਦੇ ਤੀਜੇ ਗੇੜ ਦੇ ਮੈਚ ‘ਚ ਯੂਕ੍ਰੇਨ ਦੀ ਡਾਇਨਾ ਯਾਸਟੇਰਮਸਕਾ ਨੂੰ ਹਰਾਉਂਦਿਆਂ ਚੌਥੇ ਗੇੜ ‘ਚ ਜਗ੍ਹਾ ਬਣਾਈ ਸੈਰੇਨਾ ਤੋਂ ਹਾਰ ਜਾਣ ਤੌਂ ਬਾਅਦ 18 ਸਾਲਾ ਡਾਇਨਾ ਰੋਣ ਲੱਗੀ ਅਤੇ ਉਦੋਂ ਸੈਰੇਨਾ ਨੇ ਉਨ੍ਹਾਂ ਦੇ ਹੰਝੂ ਪੂੰਝੇ ਤੇ ਹੌਸਲਾ ਦਿੱਤਾ ਸੈਰੇਨਾ ਨੇ ਮੈਚ ਤੋਂ ਬਾਅਦ ਦਿੱਤੇ ਇੰਟਰਵਿਊ ‘ਚ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਬੀਬੀਸੀ ਨੇ ਸੈਰੇਨਾ ਦੇ ਹਵਾਲੇ ਨਾਲ ਲਿਖਿਆ ਕਿ ਤੁਸੀਂ ਵੀ ਅੱਗੇ ਜਾਓਗੀ ਇਸ ਲਈ ਰੋਵੋ ਨਾ ਸੈਰੇਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉ੍ਹਨਾ ਨੇ ਸ਼ਾਨਦਾਰ ਖੇਡ ਖੇਡੀ ਉਹ ਸ਼ਾਨਦਾਰ ਤਰੀਕੇ ਨਾਲ ਅੱਗੇ ਵਧ ਰਹੀ ਹੈ ਤੇ ਕਾਫੀ ਨੌਜਵਾਨ ਹਨ ਉਹ ਅੱਗੇ ਜਾਣ ਨੂੰ ਤਿਆਰ ਹਨ ਮੈਂ ਵੀ ਜਦੋਂ ਨੌਜਵਾਨ ਸੀ ਮੈਂ ਵੀ ਕਾਫੀ ਲੋਕਾਂ ਖਿਲਾਫ ਖੇਡਿਆ ਸੀ ਅਤੇ ਮੈਂ ਜਿਸ ਦਾ ਵੀ ਸਾਹਮਣਾ ਕੀਤਾ ਸੀ ਉਹ ਅਸਾਨ ਨਹੀਂ ਸੀ ਤੁਸੀਂ ਕੋਰਟ ‘ਤੇ ਉੱਤਰ ਕੇ ਸਿਰਫ ਆਪਣਾ ਸਰਵੋਤਮ ਦੇ ਸਕਦੇ ਹੋ ਚੌਥੇ ਗੇੜ ‘ਚ ਸੈਰੇਲਾ ਦਾ ਸਾਹਮਣਾ ਵਰਲਡ ਨੰਬਰ-1 ਰੋਮਾਨੀਆ ਦੀ ਸਿਮੋਨਾ ਹਾਲੇਪ ਨਾਲ ਹੋਵੇਗਾ ਹਾਲੇਪ ਨੇ ਸੈਰੇਨਾ ਦੀ ਭੈਣ ਵੀਨਸ ਨੂੰ ਹੀ ਹਰਾ ਕੇ ਚੌਥੇ ਗੇੜ ‘ਚ ਜਗ੍ਹਾ ਬਣਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।