ਬਰਨਾਲਾ ਪਹੁੰਚੇ ਏਆਈਸੀਸੀ ਦੇ ਸੈਕਟਰੀ ਹਰਸ਼ ਵਰਧਨ

AICC Secretary Sachkahoon

ਕਿਹਾ, ਲੋਕ ਕਾਂਗਰਸ ਦੀਆਂ ਲੋਕ ਹਿਤੈਸੀ ਨੀਤੀਆਂ ਤੋਂ ਖੁਸ, ਸਰਕਾਰ ਕਾਂਗਰਸ ਦੀ ਬਣਾਉਣਗੇ

(ਜਸਵੀਰ ਸਿੰਘ ਗਹਿਲ) ਬਰਨਾਲਾ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਲ ਇੰਡੀਆ ਕਾਂਗਰਸ ਦੇ ਸੈਕਟਰੀ ਤੇ ਪੰਜਾਬ ਦੇ ਸਹਿ ਇੰਚਾਰਜ ਡਾਕਟਰ ਹਰਸ਼ ਵਰਧਨ ਵਿਸ਼ੇਸ਼ ਤੌਰ ’ਤੇ ਬਰਨਾਲਾ ਪੁੱਜੇ, ਜਿੱਥੇ ਹਲਕਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੰਭਾਵੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਰਸਵਰਧਨ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਮੁੜ ਪੰਜਾਬ ’ਚ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਰਾਉਣ ਲਈ ਜਿੱਥੇ ਭਾਜਪਾ ਆਪਣੀਆਂ ਏਬੀਸੀ ਟੀਮਾਂ ਤਿਆਰ ਕਰ ਰਹੀ ਹੈ, ਉੱਥੇ ਹੀ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ, ਪਰ ਪੰਜਾਬ ਦੇ ਲੋਕ ਕਾਂਗਰਸ ਦੀਆਂ ਲੋਕ ਹਿਤੈਸੀ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ, ਜੋ ਇਕ ਵਾਰ ਫਿਰ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਾਉਣਗੇ।

ਇੰਚਾਰਜ ਹਰਸਵਰਧਨ ਨੇ ਆਗਾਮੀ ਚੋਣਾਂ ਸਬੰਧੀ ਬੂਥ ਪੱਧਰ ‘ਤੇ ਤਿਆਰੀਆਂ ਵਿਚ ਜੁਟ ਜਾਣ ਲਈ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸੀਤਾ ਰਾਮ ਲਾਂਬਾ ਨੇ ਕਿਹਾ ਕਿ ਕਾਂਗਰਸ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ’ਚ ਔਰਤਾਂ ਨੂੰ ਵੀ ਢੁੱਕਵੀਆਂ ਨੁਮਾਇੰਦਗੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਸਥਾਪਤ ਕਰਨ ਲਈ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ। ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਹਿ ਇੰਚਾਰਜ ਹਰਸ ਵਰਧਨ ਨੂੰ ਵਿਸਵਾਸ ਦਿਵਾਉਂਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਯੋਗ ਅਗਵਾਈ ’ਚ ਬਰਨਾਲਾ ਹਲਕੇ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ।

ਇਸ ਸਮੇਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਖੋਂ, ਕੌਂਸਲਰ ਧਰਮਿੰਦਰ ਸੈਂਟੀ, ਬਾਵਾ ਸਿੰਘ ਚਹਿਲ, ਸਰਪੰਚ ਬਲਵੀਰ ਸਿੰਘ ਜੋਧਪੁਰ, ਕੌਂਸਲਰ ਧਰਮਪਾਲ ਧਰਮਾ, ਕੌਂਸਲਰ ਪਰਮਜੀਤ ਸਿੰਘ ਪੱਖੋ, ਕੌਂਸਲਰ ਜੀਵਨ ਕੁਮਾਰ, ਨਗਰ ਕੌਂਸਲ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਵਪਾਰ ਮੰਡਲ ਪ੍ਰਧਾਨ ਅਨਿਲ ਬਾਂਸਲ ਨਾਣਾ, ਜਲ੍ਹਿਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਬਲਦੇਵ ਭੁੱਚਰ, ਸਾਬਕਾ ਕੌਂਸਲਰ ਰਾਜੂ ਚੌਧਰੀ, ਸਾਬਕਾ ਕੌਂਸਲਰ ਜੰਗ ਸਿੰਘ, ਸੂਰਤ ਸਿੰਘ ਬਾਜਵਾ, ਕਿ੍ਰਸਨ ਕੁਮਾਰ ਧਨੌਲਾ, ਅਮਰਜੀਤ ਸਿੰਘ ਕਾਕਾ ਸੂਚ, ਯੂਥ ਕਾਂਗਰਸ ਪੰਜਾਬ ਜਨਰਲ ਸੈਕਟਰੀ ਅਰੁਣਪ੍ਰਤਾਪ ਸਿੰਘ ਢਿੱਲੋ,ਸਾਬਕਾ ਕੌਂਸਲਰ ਕਮਲਜੀਤ, ਸਾਬਕਾ ਐਮਸੀ ਹਰਪ੍ਰੀਤ ਸਿੰਘ ਲੰਬੂ, ਕੌਂਸਲਰ ਸੁਰਿੰਦਰ ਕੁਮਾਰ ਬਾਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਡਾਕਟਰ ਉਜਾਗਰ ਸਿੰਘ ਮਾਨ, ਸਾਬਕਾ ਕੌਂਸਲਰ ਨੀਟਾ ਹੰਡਿਆਇਆ, ਕੌਂਸਲਰ ਅਜੇ ਕੁਮਾਰ ਧਨੌਲਾ, ਸਰਪੰਚ ਪਰਮਜੀਤ ਪੰਮਾ ਤੇ ਗੁਰਮੀਤ ਸਿੰਘ ਜੰਗੀਆਣਾ ਸਣੇ ਵੱਡੀ ਗਿਣਤੀ ’ਚ ਟਕਸਾਲੀ ਕਾਂਗਰਸੀ ਆਗੂ, ਵਰਕਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ