ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Ahmedabad Pla...

    Ahmedabad Plane Crash: ਵੇਖੋ ਇੱਕ ਵਿਅਕਤੀ ਕਿਵੇਂ ਬਣਾ ਰਿਹੈ ਜਹਾਜ਼ ਦੇ ਅੰਦਰ ਦੀ ਲਾਈਵ ਵੀਡੀਓ…

    Ahmedabad Plane Crash
    Ahmedabad Plane Crash: ਵੇਖੋ ਇੱਕ ਵਿਅਕਤੀ ਕਿਵੇਂ ਬਣਾ ਰਿਹੈ ਜਹਾਜ਼ ਦੇ ਅੰਦਰ ਦੀ ਲਾਈਵ ਵੀਡੀਓ...

    ਨਵੀਂ ਦਿੱਲੀ। Ahmedabad Plane Crash: ਏਅਰ ਇੰਡੀਆ ਦਾ ਇੱਕ ਡ੍ਰੀਮਲਾਈਨਰ ਬੋਇੰਗ 787 ਜਹਾਜ਼ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਦੇ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ 230 ਯਾਤਰੀ, ਦੋ ਪਾਇਲਟ ਤੇ 10 ਹੋਰ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ’ਚ ਸਵਾਰ ਯਾਤਰੀਆਂ ’ਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼, 7 ਪੁਰਤਗਾਲੀ ਨਾਗਰਿਕ ਤੇ 1 ਕੈਨੇਡੀਅਨ ਨਾਗਰਿਕ ਸ਼ਾਮਲ ਹੈ। ਯਾਤਰੀਆਂ ਦੀ ਸੂਚੀ ’ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਨਾਂਅ ਵੀ ਸ਼ਾਮਲ ਹੈ। Ahmedabad Plane Crash

    ਇਹ ਖਬਰ ਵੀ ਪੜ੍ਹੋ : Israel Iran Conflict: ਇਜ਼ਰਾਈਲ ਦਾ ਈਰਾਨ ’ਤੇ ਹਮਲਾ, ਫੌਜ ਮੁਖੀ ਦੀ ਮੌਤ, IRGC ਮੁਖੀ-2 ਪ੍ਰਮਾਣੂ ਵਿਗਿਆਨੀ ਦੀ ਵੀ ਮੌ…

    ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਤੋਂ ਬਾਅਦ, ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਨੰਬਰ 171 ਨੇ ਦੁਪਹਿਰ 01:39 ਵਜੇ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰੀ। ਏਅਰ ਇੰਡੀਆ ਨੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਹੌਟਲਾਈਨ ਨੰਬਰ 18005691444 ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ, ਜੇਕਰ ਮੀਡੀਆ ਰਿਪੋਰਟਾਂ ’ਤੇ ਵਿਸ਼ਵਾਸ ਕੀਤਾ ਜਾਵੇ, ਤਾਂ 203 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। Ahmedabad Plane Crash

    ਜਹਾਜ਼ ਦੇ ਰਨਵੇਅ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ, ਪਾਇਲਟ ਨੇ ਅਹਿਮਦਾਬਾਦ ਦੇ ਏਅਰ ਟ੍ਰੈਫਿਕ ਕੰਟਰੋਲ ਰੂਮ ਨੂੰ ਸੰਕਟ ਬਾਰੇ ਸੂਚਿਤ ਕੀਤਾ ਤੇ ਫਿਰ ਇਸ ਨਾਲ ਸੰਪਰਕ ਟੁੱਟ ਗਿਆ। ਉਡਾਣ ਭਰਨ ਤੋਂ ਤੁਰੰਤ ਬਾਅਦ, ਜਹਾਜ਼ ਹਵਾਈ ਅੱਡੇ ਦੇ ਬਾਹਰ ਮੇਘਾਨੀਨਗਰ ਰਿਹਾਇਸ਼ੀ ਖੇਤਰ ’ਚ ਇੱਕ ਹਸਪਤਾਲ ਦੇ ਨੇੜੇ ਡਿੱਗ ਗਿਆ ਤੇ ਅੱਗ ਲੱਗ ਗਈ। ਇਸ ਤੋਂ ਬਾਅਦ ਕਾਲਾ ਧੂੰਆਂ ਉੱਠ ਰਿਹਾ ਸੀ। ਇਹ ਜਹਾਜ਼ 2016 ’ਚ ਏਅਰਲਾਈਨ ਦੇ ਬੇੜੇ ’ਚ ਸ਼ਾਮਲ ਸੀ। ਹਾਸਲ ਹੋਏ ਵੇਰਵਿਆਂ ਮੁਤਾਬਕ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਦਸਤੇ ਮੌਕੇ ’ਤੇ ਪਹੁੰਚ ਗਏ ਹਨ ਤੇ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ।

    ਕੇਂਦਰ ਵੱਲੋਂ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀਆਂ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਤੋਂ ਇਸ ਹਾਦਸੇ ਬਾਰੇ ਜਾਣਕਾਰੀ ਮੰਗੀ ਹੈ। ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰ ਨੇ ਕਿਹਾ ਕਿ ਏਅਰਲਾਈਨਾਂ ਨੇ ਯਾਤਰੀਆਂ ਦੇ ਪਰਿਵਾਰਾਂ ਦੀ ਮਦਦ ਲਈ ਵਿਸ਼ੇਸ਼ ਸੂਚਨਾ ਕੇਂਦਰ ਸਥਾਪਤ ਕੀਤੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਫ਼ੋਨ ’ਤੇ ਗੱਲ ਕੀਤੀ। Ahmedabad Plane Crash

    ਲਾਈਵ ਵੀਡੀਓ ਬਣਾਉਣ ਵਾਲਾ ਵਿਅਕਤੀ! | Ahmedabad Plane Crash

    ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਹਾਜ਼ ਦੇ ਅੰਦਰੋਂ ਇਹ ਵੀਡੀਓ ਬਣਾ ਰਿਹਾ ਸੀ। ਫਿਲਹਾਲ ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। Ahmedabad Plane Crash