ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News Ahmedabad Pla...

    Ahmedabad Plane Crash: ਉਡਾਣ ਭਰਨ ਤੋਂ 2 ਮਿੰਟ ਬਾਅਦ ਕੰਧ ਨਾਲ ਟਕਰਾਇਆ ਜਹਾਜ਼, ਕਈ ਝੁਲਸੇ, ਤਸਵੀਰਾਂ ’ਚ ਹਾਦਸਾ

    ਲੰਡਨ ਜਾਣੀ ਸੀ ਉਡਾਣ

    • ਗੁੁਜਰਾਤ ਦੇ ਸਾਬਕਾ ਸੀਐੱਮ ਵੀ ਸਨ ਸਵਾਰ

    ਅਹਿਮਦਾਬਾਦ (ਏਜੰਸੀ)। Ahmedabad Plane Crash: ਅਹਿਮਦਾਬਾਦ ’ਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਉਡਾਣ ਭਰਨ ਤੋਂ 2 ਮਿੰਟ ਬਾਅਦ ਹੀ ਇਹ ਜਹਾਜ਼ ਕੰਧ ਨਾਲ ਟਕਰਾ ਗਿਆ। ਪੂਰੇ ਇਲਾਕੇ ’ਚ ਧੂੰਏਂ ਦਾ ਗੁਬਾਰ ਵੇਖਿਆ ਗਿਆ। ਅੱਗ ਲੱਗਣ ਨਾਲ ਕਈ ਯਾਤਰੀ ਸੜ ਗਏ। ਲੰਡਨ ਜਾ ਰਹੇ ਜਹਾਜ਼ ’ਚ 242 ਯਾਤਰੀ ਸਵਾਰ ਸਨ। ਉਡਾਣ ’ਚ ਗੁਜਰਾਤ ਦੇ ਸਾਬਕਾ ਸੀਐੱਮ ਵੀ ਸਵਾਰ ਸਨ। Ahmedabad Plane Crash

    ਇਹ ਖਬਰ ਵੀ ਪੜ੍ਹੋ : Ahmedabad Plane Crash News: ਵੱਡੀ ਖਬਰ, ਅਹਿਮਦਾਬਾਦ ’ਚ ਹਾਦਸਾ, 242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍…

    ਜਿਹੜੀ ਇਮਾਰਤ ’ਚ ਟਕਰਾਇਆ ਜਹਾਜ਼, ਉਹਦੇ ’ਚ ਡਾਕਟਰ ਰਹਿੰਦੇ ਹਨ

    ਜਿਸ ਇਮਾਰਤ ’ਚ ਜਹਾਜ਼ ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਰਹਿਣ ਵਾਲੇ ਸਥਾਨਾਂ ਨਾਲ ਟਕਰਾਇਆ, ਇਮਾਰਤ ਦੇ ਨਿਵਾਸੀਆਂ ਨੂੰ ਕਿੰਨਾ ਨੁਕਸਾਨ ਹੋਇਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।