ਖੇਤੀ ਕਾਨੂੰਨ ਕਿਸਾਨ ਵਿਰੋਧੀ : ਟਿਕੈਤ

ਖਰਖੋਦਾ ‘ਚ ਸਰਵ ਜਾਤੀ ਮਹਾਂ ਪੰਚਾਇਤ ਹੋਈ

ਸੋਨੀਪਤ (ਸੱਚ ਕਹੂੰ ਨਿਊਜ਼)।ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਸਰਕਾਰ ਤੇ ਕਿਸਾਨਾਂ ਦਰਮਿਆਨ ਖਿੱਚੋਤਾਣ ਕਾਇਮ ਹੈ ਹਾਲਾਂਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੇ ਰਸਤੇ ਖੁੱਲ੍ਹੇ ਹਨ । ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਹੀ ਕਿਸਾਨਾਂ ਨਾਲ ਸਰਕਾਰ ਦੀ ਗੱਲਬਾਤ ਹੋ ਸਕਦੀ ਹੈ।

ਹਰਿਆਣਾ ‘ਚ ਮਹਾਂ ਪੰਚਾਇਤਾਂ ਦਾ ਦੌਰ ਵੀ ਜਾਰੀ ਹੈ ਉਸੇ ਕਾਰਨ ਸੋਨੀਪਤ ਦੇ ਖਰਖੋਦਾ ‘ਚ ਸੋਮਵਾਰ ਨੂੰ ਸਰਵ ਜਾਤੀ ਮਹਾਂ ਪੰਚਾਇਤ ਹੋਈ ਜਿਸ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਬਿਲਕੁਲ ਖਰਾਬ ਹੈ, ਜੋ ਕਿਸਾਨ ਦੇ ਵਿਰੋਧ ‘ਚ ਹੈ । ਇਹ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਹਨ ਦੇਸ਼ ‘ਚ ਕ੍ਰਾਂਤੀ ਹੋਵੇਗੀ ਦੇਸ਼ ‘ਚ ਜੋ ਕ੍ਰਾਂਤੀ ਹੋਵੇਗੀ ਉਸ ‘ਚ ਕੀ ਇਸਤੇਮਾਲ ਹੋਵੇਗਾ, ਇਹ ਤੁਹਾਨੂੰ ਪਤਾ ਹੈ । ਦੇਸ਼ ਭਰ ‘ਚ ਕਿਸਾਨ ਮਹਾਂ ਪੰਚਾਇਤ ਹੋਣਗੀਆਂ, ਬੰਗਾਲ ‘ਚ ਵੀ ਕਿਸਾਨ ਟਰੈਕਟਰ ਰੈਲੀਆਂ ਹੋਣਗੀਆਂ । ਟਿਕੈਤ ਨੇ ਕਿਹਾ ਕਿ ਮੰਤਰੀ ਬਿਆਨ ਦਿੰਦੇ ਹਨ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ, ਮੰਤਰੀਆਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ । ਭੀੜ ਜੁਟਣ ਨਾਲ ਸਰਕਾਰਾਂ ਬਦਲ ਜਾਂਦੀਆਂ ਹਨ । ਹਾਲੇ ਤਾਂ ਅਸੀਂ ਕਹਿ ਰਹੇ ਹਾਂ ਕਿ ਬਿੱਲ ਵਾਪਸ ਹੋਣ ਹਾਲੇ ਇਹ ਨਾਅਰਾ ਨਹੀਂ ਲਾਇਆ ਹੈ ਕਿ ਸੱਤਾ ਵਾਪਸ ਲੈ ਲਓ ਹਾਲੇ ਅਸੀਂ ਸਿਰਫ ਬਿੱਲ ਵਾਪਸੀ ਦੀ ਗੱਲ ਕਰ ਰਹੇ ਹਾਂ।

ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਸਾਡੀ ਕਮੇਟੀ ਦੇ ਆਦਮੀਆਂ ਨਾਲ ਗੱਲ ਕਰ ਲਵੇ ਜੋ 40 ਆਦਮੀ ਹਨ ਸਾਰੇ ਕਿਸਾਨ ਇਕਜੁਟਤਾ ਬਣਾ ਕੇ ਰੱਖਣ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿ ਹਾਲੇ ਕਿਸਾਨ ਖੇਤ ‘ਚ ਕੰਮ ਕਰੇਗਾ ਅਤੇ ਦਿੱਲੀ ਦੇ ਬਾਰਡਰ ‘ਤੇ ਅੰਦੋਲਨ ਵੀ ਚੱਲੇਗਾ । ਅਸੀਂ ਪੂਰੇ ਦੇਸ਼ ਭਰ ‘ਚ ਜਾਵਾਂਗੇ ਅਤੇ ਟਰੈਕਟਰਾਂ ਦੀ ਰੈਲੀ ਹੋਵੇਗੀ ਪੂਰੀ ਦੁਨੀਆ ‘ਚ ਟਰੈਕਟਰਾਂ ਦਾ ਅੰਦੋਲਨ ਹੋਵੇਗਾ ਅਤੇ ਅੰਦੋਲਨ ਦੀ ਪਛਾਣ ਟਰੈਕਟਰ ਹੋਵੇਗਾ।

ਪੂਰੀ ਦੁਨੀਆ ਭਾਰਤੀ ਕਿਸਾਨਾਂ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੇਖ ਸਕਦੀ ਹੈ ਪਰ ਦਿੱਲੀ ‘ਚ ਸਰਕਾਰ ਕਿਸਾਨਾਂ ਦੇ ਦਰਦ ਨੂੰ ਸਮਝ ਨਹੀਂ ਪਾ ਰਹੀ ਹੈ ਸਾਡੇ ਕੋਲ ਪੋਪ ਸਟਾਰ ਹਨ ਜੋ ਕਿਸਾਨਾਂ ਦੀ ਸਥਿਤੀ ‘ਤੇ ਟਿੱਪਣੀ ਕਰ ਰਹੇ ਹਨ, ਪਰ ਭਾਰਤੀ ਸਰਕਾਰ ਇਸ ‘ਚ ਦਿਲਚਸਪੀ ਨਹੀਂ ਲੈ ਰਹੀ ਹੈ
ਰਾਹੁਲ ਗਾਂਧੀ,
ਕਾਂਗਰਸ ਆਗੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.