ਚੰਡੀਗੜ੍ਹ ਤੋਂ ਆਈ ਟੀਮ ਨੇ ਭਰੇ ਸੈਂਪਲ (Fertilizer Stock)
(ਸੁਖਜੀਤ ਮਾਨ) ਬਠਿੰਡਾ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਰੁਟੀਨ ’ਚ ਕੀਤੀ ਜਾ ਰਹੀ ਖਾਦ ਫੈਕਟਰੀਆਂ ਆਦਿ ਦੀ ਚੈਂਕਿੰਗ ਦੌਰਾਨ ਬਠਿੰਡਾ ਦੀ ਇੱਕ ਫੈਕਟਰੀ ’ਚੋਂ ਕਥਿਤ ਤੌਰ ’ਤੇ ਗੈਰ ਮਿਆਰੀ ਖਾਦਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ ਟੀਮ ਵੱਲੋਂ ਜਾਂਚ ਲਈ ਸੈਂਪਲ ਭਰੇ ਗਏ ਹਨ। ਵੇਰਵਿਆਂ ਮੁਤਾਬਿਕ ਸਾਉਣੀ ਸੀਜਨ ਦੀ ਸ਼ੁਰੂਆਤ ’ਚ ਹਰ ਸਾਲ ਦੀ ਤਰ੍ਹਾਂ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਜਾਂਚ ਲਈ ਬਠਿੰਡਾ ਜ਼ਿਲ੍ਹੇ ’ਚ ਪੁੱਜੀ ਹੋਈ ਸੀ ਟੀਮ ਨੇ ਅੱਜ ਜਦੋਂ ਇੱਕ ਫੈਕਟਰੀ ’ਚ ਜਾਂਚ ਪੜਤਾਲ ਕੀਤੀ ਤਾਂ ਉੱਥੇ ਭਾਰੀ ਮਾਤਰਾ ’ਚ ਅਜਿਹੀ ਖਾਦ ਬਰਾਮਦ ਕੀਤੀ ਗਈ, ਜਿਸ ਨੂੰ ਮੁੱਢਲੀ ਜਾਂਚ ’ਚ ਗੈਰ ਮਿਆਰੀ ਮਾਹਿਰਾਂ ਵੱਲੋਂ ਐਲਾਨਿਆ ਗਿਆ ਹੈ। Fertilizer Stock
ਇਹ ਵੀ ਪੜ੍ਹੋ: 10,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਕੰਮਲ ਜਾਂਚ ਲਈ ਟੀਮ ਵੱਲੋਂ ਸੈਂਪਲ ਭਰ ਲਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਡਾਇਰੈਕਟਰ (ਇਨਪੁਟਸ) ਗੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਫੈਕਟਰੀ ’ਚ ਜਾਂਚ ਦੌਰਾਨ ਪਤਾ ਲੱਗਿਆ ਕਿ ਗੈਰ ਮਿਆਰੀ ਖਾਦਾਂ ਬਣਾਈਆਂ ਜਾ ਰਹੀਆਂ ਸੀ ਫੈਕਟਰੀ ’ਚ ਖਾਦਾਂ ਬਣਾਉਣ ਦਾ ਲਾਇਸੰਸ ਤਾਂ ਹੈ ਪਰ ਖਾਦਾਂ ਬਣਾਉਣ ਬਾਰੇ ਕੋਈ ਸਾਜ਼ੋ-ਸਮਾਨ ਨਹੀਂ ਸੀ ਤੇ ਜੋ ਮਟੀਰੀਅਲ ਮਿਲਿਆ ਉਸ ’ਚ ਚਿੱਟੇ ਰੰਗ ਦਾ ਪਾਊਡਰ ਵੀ ਹੈ ਜੋ ਬੈਗਾਂ ’ਚ ਭਰਿਆ ਜਾ ਰਿਹਾ ਸੀ।
ਮਿਆਦ ਪੁੱਗਿਆ ਮਾਲ ਵੀ ਟੀਮ ਨੇ ਕੀਤਾ ਬਰਾਮਦ
ਉਸ ਪਾਊਡਰ ਦੀ ਜਾਂਚ ਲਈ ਸੈਂਪਲ ਲੈ ਲਏ ਪਰ ਮੁੱਢਲੀ ਜਾਂਚ ’ਚ ਇਹ ਵੀ ਪਤਾ ਲੱਗਿਆ ਹੈ ਕਿ ਜੋ ਮਟੀਰੀਅਲ ਭਰਿਆ ਜਾ ਰਿਹਾ ਹੈ ਉਹ ਗੈਰ-ਮਿਆਰੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 100 ਟਨ ਮਟੀਰੀਅਲ ਹੈ। ਰੱਖ-ਰਖਾਅ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਖਾਦਾਂ ਦੀ ਸਾਂਭ-ਸੰਭਾਲ ਬਾਰੇ ਜੋ ਨਿਯਮ ਹਨ ਉਸ ਮੁਤਾਬਿਕ ਰੱਖ-ਰਖਾਅ ਨਹੀਂ ਕੀਤਾ ਜਾ ਰਿਹਾ ਸੀ। ਮਿਆਦ ਪੁੱਗੀ ਵਾਲਾ ਮਾਲ ਵੀ ਟੀਮ ਨੇ ਬਰਾਮਦ ਕੀਤਾ ਹੈ, ਜਿਸ ਤੋਂ ਖਦਸ਼ਾ ਜਾਹਿਰ ਹੁੰਦਾ ਹੈ ਕਿ ਉਸ ਮਾਲ ਦੀ ਤਰੀਖ ਬਦਲ ਕੇ ਜਾਂ ਮੁੜ ਪੈਕ ਵੀ ਕੀਤਾ ਜਾ ਸਕਦਾ ਹੈ। Fertilizer Stock
ਮਾਹਿਰਾਂ ਨੇ ਦੱਸਿਆ ਕਿ ਫੈਕਟਰੀ ਨਾਲ ਸਬੰਧਿਤ ਕਾਗਜ਼-ਪੱਤਰਾਂ ਦੀ ਪੜਤਾਲ ਅਤੇ ਸੈਂਪਲ ਚੈਕਿੰਗ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਖਤ ਹਦਾਇਤਾਂ ਹਨ ਕਿ ਗੈਰ-ਮਿਆਰੀ ਖਾਦਾਂ ਜਾਂ ਕੀਟਨਾਸ਼ਕਾਂ ਆਦਿ ਦੀ ਵਿਕਰੀ ਵਾਲੇ ਕਿਸੇ ਵੀ ਸਖਸ਼ ਨੂੰ ਬਖਸ਼ਿਆ ਨਾ ਜਾਵੇ।