ਸੋਨੀ ਪਿਕਚਰਜ਼ ਅਤੇ ਜ਼ੀ ਇੰਟਰਟੇਨਮੈਂਟ ਦੇ ਰਲੇਵੇਂ ’ਤੇ ਸਮਝੌਤਾ
ਮੁੰਬਈ। ਸੋਨੀ ਪਿਕਚਰਜ਼ ਨੈਟਵਰਕਸ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਜੀ ਇੰਟਰਟੇਨਮੈਂਟ ਐਟਰਪ੍ਰਾਈਜਿਜ਼ ਲਿਮਟਿਡ ਨੇ ਰਲੇਵੇਂ ਦਾ ਸਮਝੌਤਾ ਕੀਤਾ ਹੈ। ਇਸ ਤਹਿਤ ਜੀ ਇੰਟਰਟੇਨਮੈਂਟ ਨੂੰ ਸੋਨੀ ਪਿਕਚਰਜ਼ ਨਾਲ ਮਿਲਾਇਆ ਜਾਵੇਗਾ। ਦੋਵਾਂ ਕੰਪਨੀਆਂ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ, ਇਸ ਸਮਝੌਤੇ ਦੇ ਤਹਿਤ, ਦੋਵੇਂ ਕੰਪਨੀਆਂ ਆਪਣੇ ਨੈਟਵਰਕ ਦੇ ਨਾਲ-ਨਾਲ ਡਿਜ਼ੀਟਲ ਸੰਪਤੀਆਂ, ਉਤਪਾਦਨ ਸੰਚਾਲਨ ਅਤੇ ਪ੍ਰੋਗਰਾਮ ਲਾਇਬ੍ਰੇਰੀਆਂ ਨੂੰ ਮਿਲਾਉਣਗੀਆਂ। ਰਲੇਵੇਂ ਤੋਂ ਬਾਅਦ ਜੋ ਕੰਪਨੀ ਬਣੇਗੀ ਉਸਨੂੰ ਭਾਰਤ ਵਿੱਚ ਸੂਚੀਵੱਧ ਵੀ ਕਰਾਉਣ ਦੀ ਗੱਲ ਕਹੀ ਗਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਹਿੱਸੇ ਵੱਜੋਂ, ਸੋਨੀ ਪਿਕਚਰਜ਼ ਨੈਟਵਰਕਸ ਕੋਲ 1.5 ਅਰਬ ਡਾਲਰ ਦੀ ਨਕਦੀ ਹੋਵੇਗੀ ਜਿਸ ਵਿੱਚ ਸੋਨੀ ਪਿਕਚਰਜ਼ ਦੇ ਮੌਜ਼ੂਦਾ ਪ੍ਰਮੋਟਰਾਂ ਅਤੇ ਜ਼ੀ ਦੇ ਸੰਸਥਾਪਕ ਪ੍ਰਮੋਟਰਾਂ ਦੁਆਰਾ ਨਿਵੇਸ਼ ਸ਼ਾਮਲ ਹਨ। ਰਲੇਵੇਂ ਤੋਂ ਬਾਅਦ ਬਣਨ ਵਾਲੀ ਕੰਪਨੀ ਵਿੱਚ ਕੰਟਰੋਲਿਗ ਹਿੱਸੇਦਾਰੀ ਸੋਨੀ ਪਿਕਚਰਜ਼ ਦੀ ਮੂਲ ਕੰਪਨੀ ਸੋਨੀ ਪਿਕਚਰਜ਼ ਇੰਟਰਟੇਨਮੈਂਟ ਇੱਕ ਕੋਲ ਹੋਵੇਗੀ। ਇਸ ਕੰਪਨੀ ਦੀ ਹਿੱਸੇਦਾਰੀ 50.86 ਫੀਸਦੀ ਹੋਵੇਗੀ ਜਦੋਂ ਕਿ ਜ਼ੀ ਦੇ ਪ੍ਰਮੋਟਰਾਂ ਦੀ ਹਿੱਸਦਾਰੀ 3.99 ਫੀਸਦੀ ਹੋਵੇਗੀ। ਬਾਕੀ 45.15 ਫੀਸਦੀ ਹਿੱਸੇਦਾਰੀ ਜ਼ੀ ਦੇ ਸ਼ੇਅਰਧਾਰਕਾਂ ਕੋਲ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ