ਅਮਰੀਕੀ ਊਰਜਾ ਕੰਪਨੀਆਂ ਨੇ ਕੀਤੀ ਮੋਦੀ ਦੀ ਸ਼ਲਾਘਾ
- ਹਿਊਸਟਨ ਪਹੁੰਚੇ ਬਲੂਚ ਅਤੇ ਸਿੰਧੀ, ਕਿਹਾ, ਪਾਕਿ ਤੋਂ ਅਜ਼ਾਦੀ ਦਿਵਾਉਣ ਮੋਦੀ-ਟਰੰਪ
ਹਿਊਸਟਨ (ਏਜੰਸੀ)। ਭਾਰਤ ਤੇ ਅਮਰੀਕੀ ਕੰਪਨੀਆਂ ਦਰਮਿਆਨ ਊਰਜਾ ਦੇ ਖੇਤਰ ‘ਚ ਅੱਜ ਇੱਕ ਸਮਝੌਤਾ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਝੌਤੇ ‘ਤੇ ਦਸਤਖਤ ਦੌਰਾਨ ਮੌਜ਼ੂਦ ਸਨ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ, ਉਹ ‘ਟੇਲੁਰਿਅਨ ਤੇ ਪੋਟ੍ਰੋਨੇਟ ਐਲਐਨਜੀ ਦਰਮਿਆਨ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਜਾਣ ਦਾ ਗਵਾਹ ਬਣੇ ਭਾਰਤ ਪੈਟਰੋਲੀਅਮ ਕੰਪਨੀ ਪੈਟ੍ਰੋਨੇਟ ਨੇ ਇੱਥੇ ਅਮਰੀਕਾ ਦੀ ਕੁਦਰਤੀ ਗੈਸ (ਐਲਐਨਜੀ) ਕੰਪਨੀ ਟੇਲੁਰਿਅਨ ਤੋਂ 50 ਲੱਖ ਟਨ ਐਲਐਨਜੀ ਹਰ ਸਾਲ ਅਯਾਤ ਕਰਨ ਦੇ ਸਮਝੌਤੇ ‘ਤੇ ਦਸਤਖਤ ਕੀਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦੱਸਿਆ। (India-America)
ਕਿ ਮੋਦੀ ਨੇ ਊਰਜਾ ਖੇਤਰ ‘ਚ ਸੀਨੀਅਰ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਸਾਰਥਕ ਮੁਲਾਕਾਤ ਕੀਤੀ ਹੈ ਅਮਰੀਕਾ ਊਰਜਾ ਖੇਤਰ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਸਮੇਤ ਉੱਚ ਪ੍ਰਤੀਨਿਧੀਆਂ ਨੇ ਮੋਦੀ ਸਰਕਾਰ ਵੱਲੋਂ ਕਾਰੋਬਾਰ ਕਰਨ ‘ਚ ਅਸਾਨੀ ਤੇ ਊਰਜਾ ਖੇਤਰ ਨੂੰ ਕੰਟਰੋਲ ਮੁਕਤ ਰੱਖਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਹੈ ਉੱਧਰ ਪੀਐਮ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਦੇ ਸਾਂਝਾ ਪ੍ਰੋਗਰਾਮ ਤੋਂ ਪਹਿਲਾਂ ਵੱਡੀ ਗਿਣਤੀ ‘ਚ ਸਿੰਧੀ, ਬਲੂਚ ਤੇ ਪਖਤੂਨ ਸਮੂਹ ਦੇ ਪ੍ਰਤੀਨਿਧ ਹਿਊਸਟਨ ‘ਚ ਇਕੱਠੇ ਹੋ ਚੁੱਕੇ ਹਨ ਉਨ੍ਹਾਂ ਨੇ ਕਿਹਾ, ਸਾਨੂੰ ਉਮੀਦ ਹੈ ਕਿ ਮੋਦੀ ਤੇ ਟਰੰਪ ਸਾਡੀ ਮੱਦਦ ਕਰਨਗੇ। (India-America)
ਕਸ਼ਮੀਰੀ ਪੰਡਤਾਂ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ | India-America
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਹਫਤੇ ਦੀ ਅਮਰੀਕਾ ਯਾਤਰਾ ‘ਤੇ ਪਹੁੰਚਣ ਤੋਂ ਬਾਅਦ ਅੱਜ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਇੱਕ ਵਫ਼ਦ ਨੂੰ ਮਿਲੇ ਜੋ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਬੇਹੱਦ ਭਾਵੁਕ ਨਜ਼ਰ ਆਏ ਮੋਦੀ ਨੇ ਇਸ ਦੌਰਾਨ ਵਫ਼ਦ ਨਾਲ ‘ਨਮਸਤੇ ਸ਼ਾਰਦੇ ਦੇਵੀ’ ਸਲੋਕ ਦਾ ਉਚਾਰਨ ਵੀ ਕੀਤਾ, ਜਿਸ ਦੇ ਆਖਰ ‘ਚ ਨਮੋ ਨਮ: ਸ਼ਬਦ ਦਾ ਜ਼ਿਕਰ ਕੀਤਾ ਗਿਆ ਵਫ਼ਦ ਦੀ ਅਗਵਾਈ ਕਰਨ ਵਾਲੇ ਸੁਰਿੰਦਰ ਕੌਲ ਨੇ ਮੋਦੀ ਨੂੰ ਮਿਲਣ ਤੋਂ ਬਾਅਦ ਕਿਹਾ, ‘ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35 ਏ ਹਟਾਏ ਜਾਣ ਲਈ ਦੁਨੀਆ ਭਰ ਦੇ ਸੱਤ ਲੱਖ ਕਸ਼ਮੀਰੀ ਪੰਡਤਾਂ ਵੱਲੋਂ ਮੋਦੀ ਦਾ ਧੰਨਵਾਦ ਕੀਤਾ ਗਿਆ।