ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਾਰਸਾਂ ਨੂੰ ਦੇਵੇ ਇਨਸਾਫ਼, ਫਿਰ ਚੁੱਕਾਂਗੇ ਧਰਨਾ
ਸਾਦਿਕ/ਫਰੀਦਕੋਟ (ਅਰਸ਼ਦੀਪ ਸੋਨੀ) ਫਰੀਦਕੋਟ ‘ਚ ਪੁਲਿਸ ਹਿਰਾਸਤ ‘ਚ ਮਾਰੇ ਗਏ ਜਸਪਾਲ ਸਿੰਘ ਦੇ ਮਾਪਿਆਂ ਤੇ ਦੋ ਦਰਜਨ ਦੇ ਕਰੀਬ ਜਥੇਬੰਦੀਆਂ ਵੱਲੋਂ ਅੱਜ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਮੂਹਰੇ ਧਰਨਾ ਦਿੱਤਾ ਗਿਆ ਧਰਨਾਕਾਰੀਆਂ ਨੇ ਵਿਧਾਇਕ ਦੇ ਮੋਬਾਇਲ ਫੋਨ ਦੀ ਡੀਟੇਲ ਕਢਵਾਉਣ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਮ੍ਰਿਤਕ ਦੀ ਲਾਸ਼ ਕਥਿਤ ਤੌਰ ‘ਤੇ ਪੁਲਿਸ ਵੱਲੋਂ ਖੁਰਦ-ਬੁਰਦ ਕਰਨ ‘ਤੇ ਲਾਸ਼ ਬਰਾਮਦ ਨਾ ਕਰਨ ਕਰਕੇ ਧਰਨਾਕਾਰੀ ਭੜਕੇ ਹੋਏ ਸਨ
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 18 ਮਈ ਦੀ ਰਾਤ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਵੱਲੋਂ 22 ਸਾਲਾ ਨੌਜਵਾਨ ਜਸਪਾਲ ਸਿੰਘ ਨੂੰ ਪਿੰਡ ਰੱਤੀਰੋਡੀ ਦੇ ਗੁਰੂ ਘਰ ਕੋਲੋਂ ਹਿਰਾਸਤ ‘ਚ ਲੈਣ ਉਪਰੰਤ ਸੀ.ਆਈ.ਏ.ਸਟਾਫ਼ ਦੇ ਲੋਕਅੱਪ ‘ਚ ਤਾੜ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਅਗਲੇ ਦਿਨ ਨੌਜਵਾਨ ਦੀ ਮੌਤ ਉਪਰੰਤ ਪੁਲਿਸ ਵੱਲੋਂ ਲਾਸ਼ ਨਹਿਰ ‘ਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤੀ ਗਈ ਉਨ੍ਹਾਂ ਕਿਹਾ ਕਿ ਅਜੇ ਤੱਕ ਪੁਲਿਸ ਨੂੰ ਮ੍ਰਿਤਕ ਨੌਜਵਾਨ ਦੀ ਲਾਸ਼ ਹੀ ਨਹੀ ਲੱਭੀ, ਇਸੇ ਕਰਕੇ ਇਹ ਮਾਮਲਾ ਸ਼ੱਕੀ ਜਾਪਦਾ ਹੈ, ਜੇ ਪੁਲਿਸ ਨੇ ਨਹਿਰ ‘ਚ ਲਾਡੀ ਦੀ ਲਾਸ਼ ਸੁੱਟੀ ਹੁੰਦੀ ਤਾਂ ਹੁਣ ਤੱਕ ਮਿਲ ਜਾਣੀ ਸੀ, ਫਿਰ ਉਸ ਨੇ ਖੁਦਕੁਸ਼ੀ ਕਿਉਂ ਕੀਤੀ ਤੇ ਇੰਸਪੈਕਟਰ ਨੇ ਖੁਦ ਨੂੰ ਗੋਲੀ ਕਿਉਂ ਮਾਰੀ ? ਇਹ ਭੇਤ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਆਗੂਆਂ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਸਮੇਤ ਪੁਲਿਸ ਪ੍ਰਸ਼ਾਸਨ ਮਾਮਲੇ ਨੂੰ ਦਬਾਉਣ ਲਈ ਕੋਝੀਆਂ ਚਾਲਾ ਚੱਲ ਰਹੀ ਹੈ, ਜਿਸ ਨੂੰ ਜਥੇਬੰਦੀਆਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕਰਨਗੀਆਂ। ਊਧਰ ਦੂਜੇ ਪਾਸੇ ਮ੍ਰਿਤਕ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ‘ਤੇ ਨਾਨਾ ਹੀਰਾ ਸਿੰਘ ਨੇ ਕਿਹਾ ਕਿ ਜਦ ਤੱਕ ਇਨਸਾਫ ਨਹੀਂ ਮਿਲ ਜਾਂਦਾ ਤੱਦ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਧਰਨੇ ਦੌਰਾਨ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਰਹੀਆਂ ਹਾਲਾਤਾਂ?ਨੂੰ ਕਾਬੂ ਹੇਠ ਰੱਖਣ ਲਈ ਫਿਰੋਜ਼ਪੁਰ ਫਰੀਦਕੋਟ, ਮੋਗਾ, ਫਾਜ਼ਿਲਕਾ ਦੀ ਪੁਲਿਸ ਤਾਇਨਾਤ ਰਹੀ ਧਰਨਾਕਾਰੀ ਅੱਜ ਇੰਨੇ ਤੈਸ਼ ‘ਚ ਆਏ ਹੋਏ ਸਨ ਕਿ ਸ਼ਹਿਰ ‘ਚ ਰੋਸ ਮਾਰਚ ਕੱਢਣ ਤੋਂ ਬਾਅਦ ਪੁਲਿਸ ਵੱਲੋਂ ਲਾਏ ਹੋਏ ਬੈਰੀਕੇਡ ਟੱਪਦੇ ਹੋਏ ਵਿਧਾਇਕ ਦੀ ਕੋਠੀ ਦੇ ਨੇੜੇ ਜਾ ਪਹੁੰਚੇ
ਜ਼ਿਕਰਯੋਗ ਹੈ ਕਿ ਫਰਦੀਕੋਟ ਪੁਲਿਸ ਨੇ ਜਸਪਾਲ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਦੋ ਪੁਲਿਸ ਅਫ਼ਸਰਾਂ ਤੇ ਇੱਕ ਹੋਰ ਵਿਅਕਤੀ ਦਾ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।