ਰਾਮਵਿਲਾਸ ਜਾਂਗੜ
ਅੱਜ ਸਮੁੱਚੇ ਸੰਸਾਰ ‘ਚ ਪਲਾਸਟਿਕ ਦਾ ਉਤਪਾਦਨ 30 ਕਰੋੜ ਟਨ ਪ੍ਰਤੀ ਸਾਲ ਕੀਤਾ ਜਾ ਰਿਹਾ ਹੈ ਅੰਕੜੇ ਦੱਸਦੇ ਹਨ ਕਿ ਹਰ ਸਾਲ ਸਮੁੰਦਰ ‘ਚ ਜਾਣ ਵਾਲਾ ਪਲਾਸਟਿਕ ਕਚਰਾ 80 ਲੱਖ ਟਨ ਹੈ ਅਰਬਾਂ ਟਨ ਪਲਾਸਟਿਕ ਧਰਤੀ ਦੇ ਪਾਣੀ ਸ੍ਰੋਤਾਂ ਖਾਸ ਕਰਕੇ ਸਮੁੰਦਰ-ਨਦੀਆਂ ‘ਚ ਪਈ ਹੋਈ ਹੈ ਲਗਭਗ 15 ਹਜ਼ਾਰ ਟਨ ਪਲਾਸਟਿਕ ਰੋਜ਼ਾਨਾ ਇਸਤੇਮਾਲ ‘ਚ ਲਿਆਂਦੀ ਜਾਂਦੀ ਹੈ ਸਾਲ 1950 ਤੋਂ ਹੁਣ ਤੱਕ ਸੰਸਾਰਿਕ ਪੱਧਰ ‘ਤੇ 8.3 ‘ਚੋਂ 9 ਅਰਬ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਹੋ ਚੁੱਕਾ ਹੈ ਇਹ ਕਚਰੇ ਦਾ ਢੇਰ ਚਾਰ ਤੋਂ ਜਿਆਦਾ ਮਾਊਂਟ ਐਵਰੇਸਟ ਦੇ ਬਰਾਬਰ ਹੈ ਹੁਣ ਤੱਕ ਬਣੀ ਕੁੱਲ ਪਲਾਸਟਿਕ ਦਾ ਲਗਭਗ 44 ਫੀਸਦੀ ਸਾਲ 2000 ਤੋਂ ਬਾਦ ਬਣਾਇਆ ਗਿਆ ਹੈ Àੁੱੁਥੇ ਭਾਰਤ ‘ਚ ਰੋਜ਼ਾਨਾ 9 ਹਜ਼ਾਰ ਏਸ਼ੀਆਈ ਹਾਥੀਆਂ ਦੇ ਵਜਨ ਜਿੰਨਾ 25,940 ਟਨ ਪਲਾਸਟਿਕ ਕਚਰਾ ਪੈਦਾ ਹੁੰਦਾ ਹੈ ਇੱਕ ਭਾਰਤੀ ਇੱਕ ਸਾਲ ‘ਚ ਔਸਤਨ 11 ਕਿੱਲੋ ਪਲਾਸਟਿਕ ਦਾ ਇਸਤੇਮਾਲ ਕਰਦਾ ਹੈ।
ਰਿਸਰਚ ਕਰਤਾ ਮੁਤਾਬਕ 41 ਲੱਖ ਟਨ ‘ਚੋਂ 1.27 ਕਰੋੜ ਟਨ ਦੇ ਵਿਚਕਾਰ ਪਲਾਸਟਿਕ ਹਰ ਸਾਲ ਕਚਰਾ ਬਣ ਕੇ ਸਮੁੰਦਰ ‘ਚ ਪ੍ਰਵੇਸ਼ ਕਰਦੀ ਹੈ ਇਹ ਸਾਲ 2025 ਤੱਕ ਦੁੱਗਣੀ ਹੋ ਜਾਵੇਗੀ ਸੰਯੁਕਤ ਰਾਸ਼ਟਰ ਮੁਤਾਬਕ ਹਰ ਸਾਲ ਲਗਭਗ 5 ਟ੍ਰਿਲੀਅਨ ਪਲਾਸਟਿਕ ਦੀਆਂ ਥੈਲੀਆਂ ਦੁਨੀਆ ਭਰ ‘ਚ ਉਪਯੋਗ ਕੀਤੀਆਂ ਜਾਂਦੀਆਂ ਹਨ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ‘ਚ 500 ਤੋਂ 1000 ਸਾਲ ਤੱਕ ਲੱਗਦੇ ਹਨ 50 ਫੀਸਦੀ ਪਲਾਸਟਿਕ ਦੀਆਂ ਵਸੂਤਆਂ ਅਸੀਂ ਸਿਰਫ਼ ਇੱਕ ਵਾਰ ਕੰਮ ਲੈ ਕੇ ਸੁੱਟ ਦਿੰਦੇ ਹਾਂ ਇਹ ਅੰਕੜੇ ਪਲਾਸਟਿਕ ਦੇ ਖਤਰਿਆਂ ਨੂੰ ਚੀਕ-ਚੀਕ ਦੱਸ ਰਹੇ ਹਨ ਪਲਾਸਟਿਕ ਕਚਰੇ ਨੇ ਅੱਜ ਸਮੁੰਦਰ, ਨਦੀਆਂ, ਜ਼ਮੀਨ, ਪਹਾੜਾਂ ਆਦਿ ਸਾਰੀਆਂ ਕੁਦਰਤੀ ਥਾਵਾਂ ਦੇ ਨਾਲ ਹੀ ਜਨਤਕ ਮਨੁੱਖੀ ਸੱÎਭਿਅਤਾ ਨੂੰ ਬੇਰੰਗ ਅਤੇ ਸੜਾਂਦ ‘ਚ ਬਦਲ ਦਿੱਤਾ ਹੈ ਮਾਈਕ੍ਰੋਪਲਾਟਿਕ, ਅਜਿਹੇ ਕਣ ਹਨ, ਜੋ 5 ਮਿ.ਮੀ. ਤੋਂ ਵੀ ਘੱਟ ਆਕਾਰ ਦੇ ਹੁੰਦੇ ਹਨ ਇਹ ਪਹਿਲਾਂ ਤਾਂ ਉਦਯੋਗਿਕ ਉਤਪਾਦਾਂ ਜਿਵੇਂ ਸਕਰਬਰ ਜਾਂ ਸੁੰਦਰਤਾ ਸਮੱਗਰੀ ਨਾਲ ਵਾਤਾਵਰਨ ‘ਚ ਪ੍ਰਵੇਸ਼ ਕਰਦੇ ਹਨ ਇਹ ਸ਼ਹਿਰਾਂ ‘ਚ ਫਾਲਤੂ ਪਾਣੀ ਦੇ ਜਰੀਏ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਪੌਲੀਪ੍ਰਾਜੀਲੀਨ, ਪੌਲੀਏਥੀਲੀਨ, ਟਰੇਥਲੇਟ ਆਦਿ ਪਲਾਸਟਿਕ ਦੇ ਹੀ ਅਜਿਹੇ ਰੂਪ ਹਨ, ਜੋ ਸੂਖ਼ਮ ਕਣਾਂ ਦੇ ਰੂਪ ‘ਚ ਪਾਣੀ, ਭੋਜਨ ਅਤੇ ਹਵਾ ਦੇ ਨਾਲ ਸਾਡੇ ਸਰੀਰ ‘ਚ ਪ੍ਰਵੇਸ਼ ਕਰਕੇ ਨੁਕਸਾਨ ਪਹੁੰਚਾ ਰਹੇ ਹਨ ਕਈ ਸਰਵਿਆਂ ਤੋਂ ਪਤਾ ਲੱਗਾ ਹੈ ਕਿ ਕਣ ਸਾਡੇ ਰੋਗ ਰੋਕੂ ਤੰਤਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਪਲਾਸਟਿਕ ਦੇ ਕਚਰੇ ਦਾ ਪ੍ਰਭਾਵ ਜ਼ਮੀਨ, ਪਾਣੀ, ਹਵਾ ਤਿੰਨਾਂ ‘ਤੇ ਪੈਂਦਾ ਹੈ ਪਲਾਸਟਿਕ ਦੇ ਜ਼ਮੀਨ ‘ਚ ਮਿਲਣ ਨਾਲ ਜ਼ਮੀਨ ਦੀ ਊਰਜਾ ਸ਼ਕਤੀ ਘੱਟ ਹੁੰਦੀ ਜਾ ਰਹੀ ਹੈ।
ਇਸਦਾ ਮਾੜਾ ਅਸਰ ਇਨਸਾਨਾਂ ਦੇ ਨਾਲ ਹੀ ਹੋਰ ਜੀਵਾਂ ‘ਤੇ ਪੈ ਰਿਹਾ ਹੈ ਭਾਰਤ ‘ਚ ਹਰ ਸਾਲ ਹਜ਼ਾਰਾਂ ਗਾਵਾਂ ਅਤੇ ਹੋਰ ਪਸ਼ੂਆਂ ਦੀ ਮੌਤ ਵੀ ਪਲਾਸਟਿਕ ਦੀਆਂ ਥੈਲੀਆਂ ਨਿੱਗਲਣ ਨਾਲ ਹੁੰਦੀ ਹੈ ਪਲਾਸਟਿਕ ਦੀਆਂ ਥੈਲੀਆਂ ਵਾਤਾਵਰਨ, ਸਮੁੰਦਰ ਅਤੇ ਧਰਤੀ ‘ਤੇ ਰਹਿਣ ਵਾਲੇ ਜੀਵਾਂ ਲਈ ਬੇਹੱਦ ਹਾਨੀਕਾਰਕ ਹਨ ਕੈਂਸਰ ਵਰਗੀ ਘਾਤਕ ਬਿਮਾਰੀ ਲਈ ਪਲਾਸਟਿਕ ਨੂੰ ਹੀ ਜਿੰਮੇਵਾਰ ਮੰਨਿਆ ਜਾ ਰਿਹਾ ਹੈ ਹਰ ਵਿਅਕਤੀ ਹਰ ਹਫ਼ਤੇ ਪੰਜ ਗ੍ਰਾਮ ਪਲਾਸਟਿਕ ਨਿਗਲ ਰਿਹਾ ਹੈ, ਜੋ ਕਈ-ਕਈ ਸਖ਼ਤ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਹਨ ਵਾਤਾਵਰਨ ਪ੍ਰਦੂਸ਼ਣ ਤੋਂ ਲੈ ਕੇ ਤਮਾਮ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਦਾ ਕਾਰਨ ਪਲਾਸਟਿਕ ਹੀ ਹੈ।
ਭਾਰਤ ‘ਚ ਪਲਾਸਟਿਕ ਕਚਰੇ ਦੀ ਸਮੱਸਿਆ ਇੱਕ ਚੁਣੌਤੀ ਬਣੀ ਹੋਈ ਹੈ ਇੱਥੋਂ ਦੇ ਬਜ਼ਾਰਾਂ ‘ਚ ਉਪਲੱਬਧ ਪਲਾਸਟਿਕ ਦੀਆਂ ਥੈਲੀਆਂ ਸਭ ਤੋਂ ਜ਼ਿਆਦਾ ਗਿਣਤੀ ‘ਚ ਪ੍ਰਦੂਸ਼ਣ ਫੈਲਾ ਰਹੀਆਂ ਹਨ ਪਲਾਸਟਿਕ ਦੇ ਉਤਪਾਦਨ ਤੇ ਸਪਲਾਈ ‘ਤੇ ਕੰਟਰੋਲ ਰੱਖਣਾ ਪਹਿਲਾ ਯਤਨ ਹੋਣਾ ਚਾਹੀਦਾ ਹੈ ਸਿੰਗਲ-ਯੂਜ ਪਲਾਸਟਿਕ ਬੈਗ ਦੀ ਜਗ੍ਹਾ ਅਜਿਹੇ ਬੈਗ ਬਣਾਏ ਜਾਣ, ਜੋ ਕਈ ਵਾਰ ਉਪਯੋਗ ਕਰਨ ਲਾਇਕ ਹੋਣ ਠੋਸ ਕਚਰਾ ਪ੍ਰਬੰਧਨ ਨਿਯਮ 2016 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਇਸ ਤਹਿਤ ਕਚਰੇ ਨੂੰ ਸੁੱਕੇ ਅਤੇ ਗਿੱਲੇ ‘ਚ ਵੱਖੋ-ਵੱਖ ਕਰਕੇ ਰੱਖਿਆ ਜਾਵੇ ਇਸ ਨਾਲ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਨੂੰ ਰੋਕਦੇ ਹੋਏ ਰੁਜ਼ਗਾਰ ਦੇ ਮੌਕੇ ਵੀ ਵਧਾਏ ਜਾ ਸਕਦੇ ਹਨ ਭਾਰਤ ਨੇ ਪਲਾਸਟਿਕ ਦੇ ਵਿਰੁੱਧ 20 ਅਗਸਤ ਤੋਂ ਭਾਰਤੀ ਸੰਸਦ ‘ਚ ਜੰਗ ਛੇੜੀ ਹੈ ਸਭ ਜਾਣਦੇ ਹਨ ਕਿ ਪਲਾਸਟਿਕ ਲੋਕਾਂ ਦੀ ਜਿੰਦਗੀ ਦਾ ਇੱਕ ਹਿੱਸਾ ਬਣ ਗਈ ਹੈ ਪਰ ਉਸਦੇ ਨੁਕਸਾਨ ਦਾ ਕਿਸੇ ਨੂੰ ਵੀ ਅੰਦਾਜਾ ਨਹੀਂ ਹੈ ਇਨ੍ਹਾਂ ਖ਼ਤਰਿਆਂ ਵਿਚਕਾਰ ਭਾਰਤ ਸਰਕਾਰ ਨੇ ਇਸਤੇਮਾਲ ਕੀਤੇ ਜਾਣ ਪਲਾਸਟਿਕ ਨੂੰ ਸਾਲ 2022 ਤੱਕ ਪੂਰੀ ਤਰ੍ਹਾ ਖ਼ਤਮ ਕਰਨ ਦਾ ਇਰਾਦਾ ਕੀਤਾ ਹੈ ਇੱਕ ਵਾਰ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਦਾ ਬਦਲ ਵੀ ਲੱਭਿਆ ਜਾਣਾ ਜਰੁਰੀ ਹੈ, ਬਾਂਸ, ਪੌਦੇ, ਮਿੱਟੀ, ਲੱਕੜੀ ਆਦਿ ਦੇ ਬਣੇ ਬਰਤਨ ਅਤੇ ਪੱਤੀਆਂ ਨਾਲ ਬਣੀਆਂ ਪਲੇਟਾਂ, ਗਲਾਸ, ਪੱਤਲ ਆਦਿ ਹੀ ਬਿਹਤਰ ਬਦਲ ਹੋ ਸਕਦੇ ਹਨ ਇਸ ਤੋਂ ਇਲਾਵਾ ਜੂਟ -ਕੱਪੜੇ ਆਦਿ ਦੇ ਥੈਲੀਆਂ ਕੇਰੀ ਬੈਗ ਦੀ ਜ਼ਿਆਦਾ ਤੋਂ ਜਿਆਦਾ ਤੋਂ ਵਰਤੋਂ ਕਰਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਹ ਫਿਰ ਸੰਭਵ ਹੈ ਜਦੋਂ ਸਰਕਾਰਾਂ ਦੇ ਨਾਲ-ਨਾਲ ਆਮ ਜਨਤਾ ਵੀ ਇਸ ਮੁਹਿੰਮ ਨਾਲ ਜੁੜੇ ਅਸਲ ‘ਚ ਸਿੰਗਲ ਯੂਜ ਪਲਾਸਟਿਕ ਦਾ ਇਸਤੇਮਾਲ ਦੇਸ਼ ਦੁਨੀਆ ਲਈ ਬਹੁਤ ਵੱਡਾ ਖਤਰਾ ਬਣ ਗਿਆ ਹੈ ਪਲਾਸਟਿਕ ਦੀ ਵਰਤੋ ਅਤੇ ਉਸਦੇ ਸੁਰੱਖਿਅਤ ਨਿਪਟਾਨ ਨਾਲ ਜੁੜੇ ਮੁੱਦਿਆਂ ‘ਤੇ ਸਫ਼ਲਤਾ ਪ੍ਰਾਪਤ ਕਰਨਾ ਇੱਕ ਲੰਮੇ ਸਮੇਂ ਦੀ ਮੰਗ ਕਰਦਾ ਹੈ ਸਾਨੂੰ ਜਲਦ ਤੋਂ ਜਲਦ ਸਰਕਾਰੀ ਅਤੇ ਭਾਈਚਾਰਕ ਪੱਧਰ ‘ਤੇ ਇਸ ਲਈ ਯਤਨ ਕਰਨੇ ਹੋਣਗੇ ਜੇਕਰ ਪਲਾਸਟਿਕ ਨੂੰ ਵਿਦਾ ਨਹੀਂ ਕੀਤਾ ਗਿਆ ਤਾਂ ਪੂਰੀ ਮਨੁੱਖੀ ਸੱਭਿਆ ਪਲਾਸਟਿਕੀ ਪਹਾੜ ਹੇਠਾਂ ਦਬ ਕੇ ਨਸ਼ਟ ਹੋ ਜਾਵੇਗੀ ਸਾਨੂੰ ਪਲਾਸਟਿਕ ਦੀ ਵਿਦਾਈ ‘ਚ ਮਨ, ਵਚਨ, ਅਤੇ ਕਰਮ ਨਾਲ ਜੁਟ ਜਾਣਾ ਹੋਵੇਗਾ ਨਹੀਂ ਤਾਂ ਸਾਡੀ ਸਭ ਤੋਂ ਮੌਤ ਯਕੀਨੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।