ਰੈਨੋਵੇਸ਼ਨ ਤੋਂ ਬਾਅਦ ਆਇਆ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ’ਚ ਨਵਾਂ ਨਿਖਾਰ

ਪਵਿੱਤਰ ਅਰਦਾਸ ਬੋਲ ਕੇ ਕੀਤੀ ਮਾਰਕਿਟ ਦੀ ਸ਼ੁਰੂਆਤ

ਸੁਨੀਲ ਵਰਮਾ/ਸੱਚ ਕਹੂੰ ਨਿਊਜ਼ ਸਰਸਾ। ਸ਼ਾਹ ਸਤਿਨਾਮ ਜੀ ਮਾਰਗ ਸਥਿਤ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਨੂੰ ਰਿਨੋਵੇਸ਼ਨ ਕਰਕੇ ਮਾਡਰਨ ਲੁੱਕ ਦਿੱਤਾ ਗਿਆ ਹੈ ਮਾਰਕਿਟ ਦਾ ਅੱਜ ਸਵੇਰੇ ਸ਼ੁੱਭ ਆਰੰਭ ਹੋਇਆ । ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ, ਮਾਰਕਿਟ ਦੇ ਦੁਕਾਨਦਾਰਾਂ ਅਤੇ ਮੌਜ਼ੂਦ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਅਤੇ ਅਰਦਾਸ ਦਾ ਸ਼ਬਦ ਬੋਲ ਕੇ ਮਾਰਕਿਟ ਦਾ ਸ਼ੁੱਭ ਆਰੰਭ ਕੀਤਾ। ਇਸ ਦੌਰਾਨ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਸਾਧ-ਸੰਗਤ ਨੇ ਮਾਰਕਿਟ ’ਚ ਬਣਾਈਆਂ ਦੁਕਾਨਾਂ ਦਾ ਜਾਇਜ਼ਾ ਲਿਆ ਅਤੇ ਖਰੀਦਦਾਰੀ ਵੀ ਕੀਤੀ ਇਸ ਮੌਕੇ ਹਾਜ਼ਰੀਨ ਲੋਕਾਂ ਨੂੰ ਪ੍ਰਸਾਦ ਵੀ ਵੰਡਿਆ ਗਿਆ।

ਪੂਜਨੀਕ ਗੁਰੂ ਜੀ ਵੱਲੋਂ ਦਿੱਤਾ ਗਿਆ ਹੈ ‘ਨਾਯਾਬ ਤੋਹਫਾ’

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਲ 1997 ’ਚ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਦਾ ਨਿਰਮਾਣ ਕਰਵਾਇਆ ਸੀ ਉਸ ਸਮੇਂ ਵੀ ਇਹ ਮਾਰਕਿਟ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਉੱਤਰ ਭਾਰਤ ਦੀ ਪਹਿਲੀ ਮਾਰਕਿਟ ਸੀ ਪੂਰੀ ਤਰ੍ਹਾਂ ਵਾਤਾਨਾਕੂਲਿਤ ਇਸ ਮਾਰਕਿਟ ਨੂੰ ਵੇਖਣ ਅਤੇ ਖਰੀਦਦਾਰੀ ਕਰਨ ਲਈ ਲੋਕ ਦੂਰ-ਦੂਰ ਤੋਂ ਆਉਂਦੇ ਸਨ।

ਮਾਰਕਿਟ ’ਚ ਇੱਕ ਹੀ ਥਾਂ ’ਤੇ ਜ਼ਰੂਰਤ ਦਾ ਸਾਰਾ ਸਮਾਨ ਵਾਜਿਬ ਰੇਟਾਂ ’ਤੇ ਮਿਲਦਾ ਹੈ ਕੁਆਲਿਟੀ, ਸਾਫ-ਸਫਾਈ ਦੇ ਨਾਲ-ਨਾਲ ਦੂਜੀਆਂ ਥਾਵਾਂ ਦੇ ਮੁਕਾਬਲੇ ਕਿਫਾਇਦੀ ਰੇਟਾਂ ’ਤੇ ਸਮਾਨ ਮੁਹੱਈਆ ਹੋਣ ਨਾਲ ਇਸ ਮਾਰਕਿਟ ’ਚ ਖਰੀਦਦਾਰੀ ਕਰਨਾ ਲੋਕ ਪਸੰਦ ਕਰਦੇ ਹਨ ਹੁਣ ਮਾਡਰਨ ਲੁੱਕ ਦਿੱਤੇ ਜਾਣ ਤੋਂ ਬਾਅਦ ਮਾਰਕਿਟ ’ਚ ਸਥਿਤ ਸਾਰੀਆਂ ਦੁਕਾਨਾਂ ’ਚ ਮਾਲ ਦਾ ਨਵਾਂ ਸਟਾਕ ਆ ਚੁੱਕਾ ਹੈ ਲੋਕਾਂ ਨੇ ਇਸ ਮਾਰਕਿਟ ਨੂੰ ਪੂਜਨੀਕ ਗੁਰੁ ਜੀ ਵੱਲੋਂ ਆਮ ਲੋਕਾਂ ਨੂੰ ਦਿੱਤਾ ਗਿਆ ਤੋਹਫਾ ਦੱਸਿਆ।

ਸਾਰੀਆਂ ਦੁਕਾਨਾਂ ਅੱਗੇ ਜੁੜਿਆ ਹੈ ‘ਸੱਚ’

ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਨੂੰ ਮਾਡਰਨ ਲੁੱਕ ਦੇਣ ਤੋਂ ਬਾਅਦ ਇਹ ਪਹਿਲਾਂ ਤੋਂ ਵੀ ਦਿੱਲ ਖਿੱਚਵੀਂ ਨਜ਼ਰ ਆਉਣ ਲੱਗੀ ਹੈ ਸਾਰੀਆਂ ਦੁਕਾਨਾਂ ਅੱਗੇ ਆਕਰਸ਼ਕ ਸਾਈਨ ਬੋਰਡ ਲਾਏ ਗਏ ਹਨ । ਰਿਨੋਵੇਸ਼ਨ ਤੋਂ ਬਾਅਦ ਮਾਰਕਿਟ ’ਚ ਗਰਾਊਂਡ ਫਲੋਰ ’ਤੇ ਹੀ 18 ਦੁਕਾਨਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਆਮ ਜ਼ਰੂਰਤ ਦੀਆਂ ਸਾਰੀਆਂ ਵਸਤੂਆਂ ਆਸਾਨੀ ਨਾਲ ਮਿਲ ਸਕਦੀਆਂ ਹਨ ਇਨ੍ਹਾਂ ਸਾਰੀਆਂ ਦੁਕਾਨਾਂ ਦੇ ਨਾਂਅ ਸੱਚ ਤੋਂ ਸ਼ੁਰੂ ਹੁੰਦੇ ਹਨ ਜਿਵੇਂ ਸੱਚ ਮੈਡੀਕਲ ਸਟੋਰ, ਸੱਚ ਐਡੀਡਾਸ ਸ਼ੋਅਰੂਮ, ਸੱਚ ਸੂਅ ਸੈਂਟਰ, ਸੱਚ ਅਟੈਚੀ ਹਾਊਸ, ਸੱਚ ਕਲਾਥ ਹਾਊਸ, ਸੱਚ ਗਾਰਮੈਂਟ, ਸੱਚ ਸਟੂਡੀਓ, ਸੱਚ ਰੈਸਟੋਰੈਂਟ, ਸੱਚ ਸਪੋਰਟਸ, ਸਟੇਸ਼ਨ ਐਂਡ ਜਵੈਲਰਜ਼, ਸੱਚ ਡਰਾਈ ਕਲੀਨਰ, ਸੱਚ ਵਾਚ ਐਂਡ ਮੋਬਾਇਲ, ਸੱਚ ਬਿਊਟੀ ਪਾਰਲਰ, ਸੱਚ ਹੇਅਰ ਡ੍ਰੈਸਰ, ਸੱਚ ਲੇਡੀਜ਼ ਐਂਡ ਜੈਂਟਸ ਟਲਰ, ਸੱਚ ਜਨਰਲ ਸਟੋਰ, ਸੱਚ ਮਿਊਜਿਕ ਸਟੋਰ, ਸੱਚ ਫਰਨੀਚਰ ਹਾਊਸ, ਰਾਇਲ ਫਰਨੀਚਰ ਹਾਊਸ ਆਦਿ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।