9 ਮਹੀਨਿਆਂ ‘ਚ ਦੂਜੀ ਵਾਰ ਕੋਚ ਦੇ ਅਹੁਦੇ ਤੋਂ ਧੋਣਾ ਪਿਆ ਹੱਥ
ਜੂਨ ‘ਚ ਹੀ ਸਾਬਕਾ ਫਰੈਂਚ ਖਿਡਾਰੀ ਜ਼ਿਦਾਨ ਦੀ ਜਗ੍ਹਾ ਬਣੇ ਸੀ ਕੋਚ
ਮੈਡ੍ਰਿਡ, 30 ਅਕਤੂਬਰ
ਸਪੈਨਿਸ਼ ਕਲੱਬ ਰਿਆਲ ਮੈਡ੍ਰਿਡ ਨੇ ਬਾਰਸੀਲੋਨਾ ਹੱਥੋਂ ਮਿਲੀ 1-5 ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਮੁੱਖ ਕੋਚ ਜੁਲੇਨ ਲੋਪੇਤਗੁਈ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਰਿਆਲ ਮੈਡ੍ਰਿਡ ਨੂੰ ਸੋਮਵਾਰ ਨੂੰ ਹੋਏ ਮੈਚ ‘ਚ ਬਾਰਸੀਲੋਨਾ ਹੱਥੋਂ ਕਰਾਰੀ ਮਾਤ ਝੱਲਣੀ ਪਈ ਸੀ ਜਿਸ ਤੋਂ ਬਾਅਦ ਕਲੱਬ ਦੇ ਨਿਰਦੇਸ਼ਕ ਮੰਡਲ ਨੇ ਲੋਪੇਤੇਗੁਈ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਕਲੱਬ ਨੇ ਜਾਰੀ ਬਿਆਨ ‘ਚ ਹਾਕਿ ਅਸੀਂ ਬਹੁਤ ਹੀ ਜਿੰਮ੍ਹੇਦਾਰੀ ਅਤੇ ਵਿਚਾਰ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ ਤਾਂਕਿ ਸੈਸ਼ਨ ਦੇ ਅਗਲੇ ਟੀਚਿਆਂ ਨੂੰ ਦੇਖਦੇ ਹੋਏ ਟੀਮ ਦੇ ਪ੍ਰਦਰਸ਼ਨ ‘ਚ ਬਦਲਾਅ ਲਿਆਂਦਾ ਜਾ ਸਕੇ
ਲੋਪੇਤੇਗੁਈ ਨੂੰ ਇਸ ਸਾਲ ਜੂਨ ‘ਚ ਸਾਬਕਾ ਫਰੈਂਚ ਖਿਡਾਰੀ ਜਿਨੇਦਿਨ ਜ਼ਿਦਾਨ ਦੀ ਜਗ੍ਹਾ ਰਿਆਲ ਮੈਡ੍ਰਿਡ ਦਾ ਕੋਚ ਬਣਾਇਆ ਗਿਆ ਸੀ
ਕਲੱਬ ਨੇ ਦੱਸਿਆ ਕਿ ਸਾਂਤਿਆਗੋ ਸੋਲਾਰੀ ਨੂੰ ਅਸਥਾਈ ਤੌਰ ‘ਤੇ ਹੁਣ ਟੀਮ ਦਾ ਕੋਚ ਬਣਾ ਦਿੱਤਾ ਗਿਆ ਹੈ ਪਿਛਲੇ ਤਿੰਨ ਸਾਲਾਂ ਤੋਂ ਚੈਂਪੀਅੰਜ਼ ਲੀਗ ਦੀ ਜੇਤੂ ਮੈਡ੍ਰਿਡ ਫਿਲਹਾਲ ਲੀ ਲੀਗਾ ‘ਚ 9ਵੇਂ ਨੰਬਰ ‘ਤੇ ਹੈ ਇਹ 12 ਮਹੀਨੇ ‘ਚ ਦੂਸਰਾ ਮੌਕਾ ਹੈ ਜਦੋਂ ਲੋਪੇਤਗੁਈ ਨੂੰ ਉਹਨਾਂ ਦੇ ਕੋਚ ਅਹੁਦੇ ਤੋਂ ਹਟਾਇਆ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਨੂੰ ਸਪੇਨ ਦੇ ਮੁੱਖ ਕੋਚ ਅਹੁਦੇ ਤੋਂ ਹਟਾਇਆ ਗਿਆ ਸੀ
ਰਿਆਲ ਮੈਡ੍ਰਿਡ ਨੂੰ ਇਸ ਸੈਸ਼ਨ ‘ਚ 14 ਮੈਚਾਂ ‘ਚ ਸਿਰਫ਼ 30 ਅੰਕ ਮਿਲੇ ਹਨ ਅਤੇ ਆਖ਼ਰੀ ਪੰਜ ਮੈਚਾਂ ‘ਚ ਉਸਨੂੰ ਇੱਕ ਹੀ ਅੰਕ ਮਿਲਿਆ ਹੈ 2008-09 ‘ਚ ਜੁਆਂਡੇ ਰਾਮੋਸ ਦੀ ਕੋਚਿੰਗ ‘ਚ ਆਖ਼ਰੀ ਪੰਜ ਮੈਚਾਂ ‘ਚ ਲਗਾਤਾਰ ਹਾਰਨ ਤੋਂ ਬਾਅਦ ਇਹ ਰਿਆਲ ਮੈਡ੍ਰਿਡ ਦਾ ਦੂਸਰਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ 14 ਮੈਚਾਂ ‘ਚ ਲੋਪੇਤਗੁਈ ਦੇ ਮਾਰਗਦਰਸ਼ਨ ‘ਚ ਮੈਡ੍ਰਿਡ ਨੇ ਛੇ ਮੈਚ ਜਿੱਤੇ ਹਨ, ਛੇ ਹਾਰੇ ਅਤੇ ਦੋ ਡਰਾਅ ਰਹੇ ਟੀਮ ਲੀਗ ‘ਚ ਅਜੇ ਬਾਰਸੀਲੋਨਾ ਤੋਂ ਸੱਤ ਅੰਕ ਪਿੱਛੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।