ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News Hooker India ...

    Hooker India Visit: ਪੁਤਿਨ ਤੋਂ ਬਾਅਦ ਹੂਕਰ ਦਾ ਭਾਰਤ ਦੌਰਾ

    Hooker India Visit
    Hooker India Visit: ਪੁਤਿਨ ਤੋਂ ਬਾਅਦ ਹੂਕਰ ਦਾ ਭਾਰਤ ਦੌਰਾ

    Hooker India Visit: ਅਮਰੀਕੀ ਵਿਦੇਸ਼ ਉਪ ਸਕੱਤਰ (ਸਿਆਸੀ ਮਾਮਲਿਆਂ ਲਈ ) ਐਲੀਸਨ ਹੂਕਰ ਦਾ 7 ਤੋਂ 11 ਦਸੰਬਰ ਤੱਕ ਦਾ ਭਾਰਤ ਦੌਰਾ ਅਜਿਹੇ ਸਮੇਂ ’ਚ ਹੋਇਆ, ਜਦੋਂ ਉਸ ਤੋਂ ਐੱਨ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆ ਕੇ ਪਰਤੇ ਸਨ ਇਸ ਸੰਯੋਗ ਨੇ ਭਾਰਤ-ਅਮਰੀਕਾ ਸਬੰਧਾਂ ’ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਧਿਆਨ ਖਿੱਚਿਆ ਇਸ ਦੌਰੇ ਸਮੇਂ ਅਤੇ ਮਕਸਦ ਸਬੰਧੀ ਦੋ ਤਰ੍ਹਾਂ ਦੀਆਂ ਵਿਆਖਿਆਵਾਂ ਸਾਹਮਣੇ ਆਈਆਂ ਇੱਕ ਪਾਸੇ ਇਹ ਮੰਨਿਆ ਗਿਆ ਹੈ ਕਿ ਵਪਾਰਕ ਮਤਭੇਦਾਂ ਅਤੇ ਟੈਰਿਫ ਵਿਵਾਦਾਂ ਦੇ ਬਾਵਜੂਦ ਅਮਰੀਕਾ ਭਾਰਤ ਨਾਲ ਆਪਣੇ ਸਿਆਸੀ ਅਤੇ ਰਣਨੀਤਿਕ ਰਿਸ਼ਤਿਆਂ ਨੂੰ ਰਾਇਮ ਰੱਖਣਾ ਚਾਹੁੰਦਾ ਹੈ।

    ਇਹ ਖਬਰ ਵੀ ਪੜ੍ਹੋ : Free Eye Camp Sirsa: ਮਰੀਜ਼ਾਂ ਨੁੰ ਮਿਲ ਰਹੀਆਂ ਸਹੂਲਤਾਂ ਲਈ ਅੱਖਾਂ ਦੇ ਮਾਹਿਰ ਡਾਕਟਰਾਂ ਦੇ ਸ਼ਾਨਦਾਰ ਸ਼ਬਦ, ਤੁਸੀਂ ਵੀ …

    ਦੂਜੇ ਪਾਸੇ, ਪੁਤਿਨ ਦੇ ਦੌਰੇ ਦੇ ਤੁਰੰਤ ਬਾਅਦ ਅਮਰੀਕੀ ਉਪ ਸਕੱਤਰ ਦਾ ਭਾਰਤ ਆਉਣਾ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ’ਚ ਰੂਸ ਦੀ ਵਧਦੀ ਸਰਗਰਮੀ ਸਬੰਧੀ ਚਿੰਤਤ ਹਨ, ਖਾਸ ਕਰਕੇ ਅਜਿਹੇ ਸਮੇਂ ’ਚ ਜਦੋਂ ਉਹ ਰੂਸ-ਯੂਕਰੇਨ ਜੰਗ ਨੂੰ ਰੁਕਵਾਉਣ ਦੇ ਦਾਅਵੇ ਕਰ ਚੁੱਕੇ ਹਨ, ਪਰ ਹੁਣ ਤੱਕ ਇਸ ’ਚ ਕੋਈ ਠੋਸ ਸਫਲਤਾ ਹਾਸਲ ਨਹੀਂ ਕਰ ਸਕੇ ਹਨ ਡੋਨਾਲਡ ਟਰੰਪ ਦੀ ਰਾਜਨੀਤੀ ਅਤੇ ਉਨ੍ਹਾਂ ਦੀ ਸੋਚ ਨੂੰ ਸਮਝਣਾ ਸੌਖਾ ਨਹੀਂ ਰਿਹਾ ਉਨ੍ਹਾਂ ਦੇ ਬਿਆਨਾਂ ਅਤੇ ਫੈਸਲਿਆਂ ’ਚ ਅਕਸਰ ਅਚਾਨਕ ਬਦਲਾਅ ਦੇਖਣ ਨੂੰ ਮਿਲਦੇ ਹਨ ਚੀਨ ਦੀ ਵਧਦੀ ਫੌਜੀ ਅਤੇ ਤਕਨੀਕੀ ਤਾਕਤ ਵੀ ਟਰੰਪ ਪ੍ਰਸ਼ਾਸਨ ਦੀ ਵੱਡੀ ਚਿੰਤਾ ਰਹੀ ਹੈ।

    ਅਮਰੀਕਾ ਨੂੰ ਲੱਗਦਾ ਹੈ ਕਿ ਚੀਨ ਹੁਣ ਕਈ ਖੇਤਰਾਂ ’ਚ ਉਸ ਦੀ ਬਰਾਬਰੀ ਕਰ ਰਿਹਾ ਹੈ ਇਹੀ ਕਾਰਨ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਿਕ ਸਾਂਝੇਦਾਰੀ ਦਾ ਇੱਕ ਅਹਿਮ ਆਧਾਰ ਚੀਨ ਦਾ ਹਮਲਾਵਰ ਰੁਖ ਰਿਹਾ ਹੈ ਭਾਰਤ-ਚੀਨ ਸਰਹੱਦ ’ਤੇ ਵਾਰ-ਵਾਰ ਹੋਣ ਵਾਲੀ ਘੁੂਸਪੈਠ, ਇੰਡੋ-ਪੈਸਿਫਿਕ ਖੇਤਰ ’ਚ ਚੀਨ ਦਾ ਤੇਜ਼ੀ ਨਾਲ ਵਧਦਾ ਨੈਵੀ ਵਿਸਥਾਰ, ਦੂਹਰੀ ਵਰਤੋਂ ਵਾਲੀਆਂ ਬੰਦਰਗਾਹਾਂ ਦਾ ਜਾਲ ਅਤੇ ਏਸ਼ੀਆ ਤੋਂ ਅਗਾਂਹ ਤੱਕ ਉਸ ਦੀ ਆਰਥਿਕ ਅਤੇ ਕੂਟਨੀਤਿਕ ਮੌਜੂਦਗੀ, ਇਨ੍ਹਾਂ ਸਾਰਿਆਂ ਨੇ ਭਾਰਤ ਅਤੇ ਅਮਰੀਕਾ ਨੂੰ ਇੱਕ ਦੂਜੇ ਦੇ ਹੋਰ ਕਰੀਬ ਲਿਆਂਦਾ ਹੈ ਆਪਣੇ ਪਹਿਲੇ ਕਾਰਜਕਾਲ ’ਚ ਟਰੰਪ ਨੇ ਚੀਨ ਨੂੰ ਅਮਰੀਕਾ ਮੁੱਖ ਵਿਰੋਧੀ ਮੰਨਿਆ ਸੀ।

    ਉਸ ਸਮੇਂ ਰੂਸ-ਯੂਕਰੇਨ ਜੰਗ ਨਹੀਂ ਸੀ, ਪਰ ਚੀਨ ਨੂੰ ਸਾਧਣ ਲਈ ਕੁਆਡ ਵਰਗੇ ਮੰਚ ਨੂੰ ਮਜ਼ਬੂਤ ਕੀਤਾ ਗਿਆ ਕੁਆਡ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਊਚਾਈਆਂ ’ਤੇ ਲੈ ਕੇ ਜਾਣ ਦਾ ਜਰੀਆ ਬਣਿਆ ਇਸ ਤਹਿਤ ਰੱਖਿਆ ਸਹਿਯੋਗ, ਖੂੁਫੀਆ ਜਾਣਕਾਰੀ ਸਾਂਝੀ ਕਰਨੀ, ਸੰਯੁਕਤ ਫੌਜੀ ਅਭਿਆਸ, ਪੁਲਾੜ ਸਹਿਯੋਗ, ਮਹੱਤਵਪੂਰਨ ਖਣਿਜਾਂ ਅਤੇ ਸੈਮੀਕੰਡਕਟਰ ਦੀ ਸਪਲਾਈ ਲੜੀ ਅਤੇ ਆਰਟੀਫਿਸ਼ੀਅਲ ਇੰਟੇਲੀਜੈਂਸ ਵਰਗੇ ਉਭਰਦੇ ਖੇਤਰਾਂ ’ਚ ਸਾਂਝੇਦਾਰੀ ਵਧੀ ਇਸ ਸਬੰਧੀ ਐਲੀਸਨ ਹੂਕਰ ਦਾ ਬੇਂਗਲੁਰੂ ’ਚ ਭਾਰਤੀ ਪੁਲਾੜ ਖੋਜ਼ ਸੰਗਠਨ ਦਾ ਦੌਰਾ ਵੀ ਖਾਸ ਮੰਨਿਆ ਗਿਆ। Hooker India Visit

    ਦਰਅਸਲ, 1998 ਦੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਲੱਗੀਆਂ ਪਾਬੰਦੀਆਂ ਦੇ ਹਟਣ ਅਤੇ 2008 ਦੇ ਇਤਿਹਾਸਕ ਭਾਰਤ-ਅਮਰੀਕਾ ਨਾਗਰਿਕ ਪਰਮਾਣੂ ਸਮਝੌਤੇ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਲਗਾਤਾਰ ਮਜ਼ਬੂਤੀ ਆਈ ਹੈ ਇੰਡੋ-ਪੈਸਿਫਿਕ ਸਬੰਧੀ ਦੋਵਾਂ ਵਿਚਕਾਰ ਸੋਚ ਕਾਫੀ ਹੱਦ ਤੱਕ ਇੱਕੋ ਜਿਹੀ ਹੁੰਦੀ ਤੁਰੀ ਗਈ ਹੈ ਰੱਖਿਆ, ਤਕਨੀਕ, ਊਰਜਾ ਅਤੇ ਖੇਤਰੀ ਸੁਰੱਖਿਆ ’ਚ ਸਹਿਯੋਗ ਦਾ ਦਾਇਰਾ ਤੇਜ਼ੀ ਨਾਲ ਵਧਿਆ ਹੈ ਇਹ ਹਿੱਸੇਦਾਰੀ ਆਰਥਿਕ ਮੌਕਿਆਂ ਅਤੇ ਰਣਨੀਤਿਕ ਜ਼ਰੂਰਤਾਂ ’ਤੇ ਆਧਾਰਿਤ ਰਹੀ ਹੈ, ਖਾਸ ਕਰਕੇ ਉਦੋਂ, ਜਦੋਂ ਚੀਨ ਦਾ ਪ੍ਰਭਾਵ ਖੇਤਰ ’ਚ ਲਗਾਤਾਰ ਵਧਦਾ ਗਿਆ ਫਰਵਰੀ 2025 ’ਚ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ਦੌਰਾਨ ਇੱਕ ਨਵਾਂ ਦੁਵੱਲਾ ਏਜੰਡਾ ਸਾਹਮਣੇ ਆਇਆ ਸੀ। Hooker India Visit

    ਇਸ ’ਚ ਕੁਆਡ, ਮੱਧ ਪੁਰਬ ਅਤੇ ਵਿਸ਼ਵੀ ਮੁੱਦਿਆਂ ’ਤੇ ਸਹਿਯੋਗ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਇਹ ਏਜੰਡਾ ਦੋਵਾਂ ਦੇਸ਼ਾਂ ’ਚ ਦੁਵੱਲੀ ਸਹਿਮਤੀ ਨਾਲ ਤਿਆਰ ਕੀਤਾ ਗਿਆ ਸੀ ਪਰ ਹੁਣ ਟਰੰਪ ਪ੍ਰਸ਼ਾਸਨ ਦੇ ਕੁਝ ਫੈਸਲਿਆਂ ਨਾਲ ਇਸ ਪ੍ਰਕਿਰਿਆ ਨੂੰ ਝਟਕਾ ਲੱਗਦਾ ਦਿਖ ਰਿਹਾ ਹੈ ਭਾਰਤ ’ਤੇ ਉੱਚੇ ਟੈਰਿਫ ਲਾਉਣ ਦੀ ਗੱਲ, ਭਾਰਤੀ ਚੌਲਾਂ ’ਤੇ ਫੀਸ ਵਧਾਉਣ ਦੀ ਧਮਕੀ ਅਤੇ ਸਭ ਤੋਂ ਅਹਿਮ, ਪਾਕਿਸਤਾਨ ਨਾਲ ਅਮਰੀਕਾ ਦਾ ਫਿਰ ਕਰੀਬੀ ਸੰਪਰਕ, ਖਾਸ ਕਰਕੇ ਉਸ ਦੀ ਫੌਜੀ ਅਗਵਾਈ ਨਾਲ ਗੱਲਬਾਤ, ਭਾਰਤ ਲਈ ਚਿੰਤਾ ਦਾ ਕਾਰਨ ਬਣੇ ਹਨ।

    ਸਵਾਲ ਉਠਦਾ ਹੈ ਕਿ ਕੀ ਅਮਰੀਕੀ ਅੰਡਰ ਸਕੱਤਰ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਮੌਜੂਦਾ ਤਣਾਅ ਨੂੰ ਕੁਝ ਹੱਦ ਤੱਕ ਘੱਟ ਕਰ ਸਕੇਗੀ ਅਮਰੀਕੀ ਪੱਖ ਅਨੁਸਾਰ, ਇਸ ਯਾਤਰਾ ਦਾ ਮਕਸਦ ਭਾਰਤ-ਅਮਰੀਕਾ ਰਣਨੀਤਿਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ, ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਡੂੰਘਾ ਕਰਨਾ, ਅਮਰੀਕੀ ਨਿਰਯਾਤ ਨੂੰ ਹੱਲਾਸ਼ੇਰੀ ਦੇਣਾ ਅਤੇ ਆਰਟੀਫਿਸ਼ੀਅਲ ਇੰਟੇਲੀਜੇਂਸ ਅਤੇ ਪੁਲਾੜ ਵਰਗੇ ਖੇਤਰਾਂ ’ਚ ਸਹਿਯੋਗ ਵਧਾਉਣਾ ਸੀ ਐਲੀਸਨ ਹੂਕਰ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸਮੇਤ ਕਈ ਸੀਨੀਅਰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਤਰੀ ਸੁਰੱਖਿਆ ਅਤੇ ਇੰਡੋ-ਪੈਸਿਫਿਕ ’ਚ ਸਾਂਝੀ ਪਹਿਲ ’ਤੇ ਚਰਚਾ ਕੀਤੀ। Hooker India Visit

    ਅਮਰੀਕੀ ਪ੍ਰਸ਼ਾਸਨ ਇਸ ਨੂੰ ਇੱਕ ਸਕਾਰਾਤਮਕ ਕਦਮ ਦੇ ਤੌਰ ’ਤੇ ਦੇਖ ਰਿਹਾ ਹੈ ਅਤੇ ਮੰਨਦਾ ਹੈ ਕਿ ਇਹ ਯਾਤਰਾ ਇੱਕ ਮਜ਼ਬੂਤ ਭਾਰਤ ਅਮਰੀਕਾ ਸਾਂਝੇਦਾਰੀ ਦੀ ਦਿਸ਼ਾ ’ਚ ਅੱਗੇ ਵਧਣ ਦਾ ਸੰਕੇਤ ਹੈ ਵਾਸਤਵ ’ਚ , ਬੀਤੇ ਦਿਨ ਦਹਾਕਿਆਂ ’ਚ ਇਹ ਰਿਸ਼ਤਾ 21ਵੀਂ ਸਦੀ ਦੀ ਸਭ ਤੋਂ ਅਹਿਮ ਸਾਂਝੇਦਾਰੀਆਂ ’ਚ ਗਿਣਿਆ ਜਾਣ ਲੱਗਿਆ ਸੀ ਹਾਲਾਂਕਿ, ਨਵੀਂ ਦਿੱਲੀ ਨੇ ਵਾਸ਼ਿੰਗਟਨ ਪ੍ਰਤੀ ਆਪਣੇ ਰੁਖ ’ਚ ਸਾਵਧਾਨੀ ਵਰਤੀ ਹੈ ਟਰੰਪ ਦਾ ਬਦਲਦਾ ਵਿਹਾਰ ਅਤੇ ਪਾਕਿਸਤਾਨ ਪ੍ਰਤੀ ਉਨ੍ਹਾਂ ਦੇ ਬਦਲੇ ਹੋਏ ਰਵੱਈਏ ਨੇ ਭਾਰਤ ਨੂੰ ਚੌਕਰ ਕਰ ਦਿੱਤਾ ਹੈ, ਜਦੋਂ ਕਿ ਟਰੰਪ ਆਪਣੇ ਪਹਿਲੇ ਕਾਰਜਕਾਲ ’ਚ ਪਾਕਿਸਤਾਨ ਦੀ ਆਲੋਚਨਾ ਕਰ ਚੁੱਕੇ ਸਨ। Hooker India Visit

    ਬੇਂਗੁਲੁਰੂ ’ਚ ਐਲੀਸਨ ਹੂਕਰ ਨੇ ਭਾਰਤੀ ਪੁਲਾੜ ਅਤੇ ਊਰਜਾ ਖੇਤਰ ਦੇ ਨੁਮਾਇੰਦਿਆਂ ਨਾਲ ਅਮਰੀਕੀ ਭਾਰਤੀ ਖੋਜ਼ ਸਾਂਝੇਦਾਰੀ ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਭਾਰਤ ਨੂੰ ਇੱਕ ਉਭਰਦੇ ਹੋਏ ਤਕਨੀਕੀ ਅਗਵਾਈ ਕਰਤਾ ਦੇ ਰੂਪ ’ਚ ਦੇਖਦਾ ਹੈ ਅਤੇ ਕਈ ਖੇਤਰਾਂ ’ਚ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਚਾਹੁੰਦਾ ਹੈ ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਦੋਵੇਂ ਦੇਸ਼ ਸਾਂਝੀ ਪਹਿਲ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਦੋਵਾਂ ਦੀ ਜਨਤਾ ਨੂੰ ਠੋਸ ਲਾਭ ਮਿਲ ਸਕਦਾ ਹੈ ਇਸ ਦੌਰਾਨ, 10 ਦਸੰਬਰ ਨੂੰ ਅਮਰੀਕਾ ਦੇ ਨਵੇਂ ਡਿਪਟੀ ਟਰੇਡ ਰਿਪ੍ਰੇਜੇਂਟੇਟਿਵ ਰਿਕ ਸਵਿਟਜਰ ਵੀ ਭਾਰਤ ਪੁੱਜੇ। Hooker India Visit

    ਉਨ੍ਹਾਂ ਦੀ ਯਾਤਰਾ ਦਾ ਮਕਸਦ ਵਪਾਰ ਗੱਲਬਾਤ ਨੂੰ ਅੱਗੇ ਵਧਾਉਣਾ ਅਤੇ ਭਾਰਤੀ ਅਧਿਕਾਰੀਆਂ ਨਾਲ ਸੰਵਾਦ ਮਜ਼ਬੂੂਤ ਕਰਨਾ ਦੱਸਿਆ ਗਿਆ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਇੱਕ ਨਿਰਪੱਖ, ਸੰਤੁਲਿਤ ਅਤੇ ਆਪਸੀ ਲਾਭ ਵਾਲੇ ਬਹੁ-ਖੇਤਰੀ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ’ਚ ਗੱਲਬਾਤ ਕਰ ਰਹੇ ਹਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਪੱਸ਼ਟ ਕੀਤਾ ਕਿ ਟਰੰਪ ਪ੍ਰਸ਼ਾਸਨ ਦਾ ਕੰਮ ਕਰਨ ਦਾ ਤਰੀਕਾ ਪਿਛਲੇ ਅਮਰੀਕੀ ਪ੍ਰਸ਼ਾਸਨਾਂ ਤੋਂ ਵੱਖ ਹੈ, ਪਰ ਇਸ ਦੇ ਬਾਵਜੂਦ ਭਾਰਤ ਇੱਕ ਸੰਤੁਲਿਤ ਵਪਾਰ ਸਮਝੌਤੇ ਦੀ ਉਮੀਦ ਰੱਖਦਾ ਹੈ ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਭਾਰਤ ਦੀ ਕੁਝ ਸਪੱਸ਼ਟ ਸੀਮਾਵਾਂ ਹਨ।

    ਜਿਨ੍ਹਾਂ ਦਾ ਮਕਸਦ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਜੈਸ਼ੰਕਰ ਨੇ ਅੱਤਵਾਦ ਖਿਲਾਫ ਭਾਰਤ-ਅਮਰੀਕਾ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੁਆਡ ਮੰਚ ਤਹਿਤ ਇਸ ਦਿਸ਼ਾ ’ਚ ਯਤਨ ਜਾਰੀ ਹਨ ਆਖ਼ਰ ’ਚ, ਇਹ ਜਿਕਰਯੋਗ ਹੈ ਕਿ 10 ਦਸੰਬਰ ਨੂੰ ਅਮਰੀਕਾ ਦੀ ਹਾਊਸ ਫਾਰੇਨ ਅਫੇਅਰਸ ਕਮੇਟੀ ’ਚ ਇੱਕ ਸੁਣਵਾਈ ਦੌਰਾਨ ਵਿਦੇਸ਼ ਨੀਤੀ ਮਾਹਿਰ ਧਰੁਵ ਜੈਸ਼ੰਕਰ ਨੇ ਚਿਤਾਵਨੀ ਦਿੱਤੀ ਕਿ ਭਾਰਤ ਨਾਲ ਅਚਾਨਕ ਸ਼ੁਰੂ ਕੀਤੇ ਗਏ ਵਿਵਾਦ ਦੋਵਾਂ ਦੇਸ਼ਾਂ ਦੀ ਵਧਦੀ ਸਾਂਝੇਦਾਰੀ ਨੂੰ ਕਮਜ਼ੋਰ ਕਰ ਸਕਦੇ ਹਨ ਫਿਲਹਾਲ, ਨਵੀਂ ਦਿੱਲੀ ਅਮਰੀਕਾ ਪ੍ਰਤੀ ‘ਦੇਖੋ ਅਤੇ ਇਤਜਾਰ ਕਰੋ ’ ਦੀ ਨੀਤੀ ਅਪਣਾਏ ਹੋਏ ਹਨ, ਤਾਂ ਕਿ ਆਉਣ ਵਾਲੇ ਸਮੇਂ ’ਚ ਰਿਸ਼ਤਿਆਂ ਦੀ ਦਿਸ਼ਾ ਸਪੱਸ਼ਟ ਹੋ ਸਕੇ।

    ਇਹ ਲੇਖਕ ਦੇ ਆਪਣੇ ਵਿਚਾਰ ਹਨ
    ਡਾ. ਡੀ.ਕੇ ਗਿਰੀ