ਮੱਤੇਵਾੜਾ ਤੋਂ ਬਾਅਦ ਡੇਰਾ ਪ੍ਰੇਮੀ ਪਿੰਡ ਧੁੱਲੇਵਾਲ ਦੇ ਬੰਨ੍ਹ ਨੂੰ ਲੱਗੇ ਮਜ਼ਬੂਤ ਕਰਨ

Village Matewara, Dhulewal, Dam

ਪਾਣੀ ਦੇ ਤੇਜ਼ ਬਹਾਅ ਕਾਰਨ ਕਿਸੇ ਵੇਲੇ ਵੀ ਟੁੱਟ ਸਕਦੈ ਧੁੱਲੇਵਾਲ ਦਾ ਬੰਨ੍ਹ | Ludiana News

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਪਿੰਡ ਗੜੀ ਫਾਜ਼ਲ ਵਿੱਚ ਪਏ ਪਾੜ ਨੂੰ ਡੇਰਾ ਪ੍ਰੇਮੀਆਂ ਨੇ 8 ਦਿਨ ਦੀ ਸਖਤ ਮਿਹਨਤ ਨਾਲ ਪੂਰਾ ਕਰ ਦਿੱਤਾ ਹੈ। ਡੇਰਾ ਪ੍ਰੇਮੀਆਂ ਦੇ ਕੰਮ ਨੂੰ ਦੇਖਦੇ ਹੋਏ ਹੁਣ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਨਾਲ ਲੱਗਦੇ ਸਤਲੁਜ ਦੇ ਬੰਨ੍ਹ ਧੁੱਲੇਵਾਲ ਨੂੰ ਮਜ਼ਬੂਤ ਕਰਨ ਕਿਉਂਕਿ ਧੁੱਲੇਵਾਲ ਵਿਖੇ ਬੰਨ੍ਹ ਕਾਫੀ ਕਮਜ਼ੋਰ ਹੈ ਤੇ ਪਾਣੀ ਦੀ ਮਾਰ ਨਾਲ ਕਿਸੇ ਸਮੇਂ ਵੀ ਟੁੱਟ ਸਕਦਾ ਹੈ। (Ludiana News)

ਇਸ ਬੰਨ ਨੂੰ ਮਜ਼ਬੂਤ ਕਰਨ ਲਈ ਸਮਰਾਲਾ ਦੀ ਐੱਸਡੀਐੱਮ ਗੀਤਿਕਾ ਸਿੰਘ ਵੱਲੋਂ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਧੁੱਲੇਵਾਲ ਦੇ ਬੰਨ੍ਹ ਨੂੰ ਮਜਬੂਤ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਨ, ਜਿਸ ਕਰਕੇ ਉਨ੍ਹਾਂ 45 ਮੈਂਬਰ ਜਗਦੀਸ਼ ਇੰਸਾਂ, 45 ਮੈਂਬਰ ਸੰਦੀਪ ਇੰਸਾਂ ਤੇ 45 ਮੈਂਬਰ ਜਗਦੀਸ਼ ਇੰਸਾਂ ਖੰਨਾ ਨੇ ਮੌਕਾ ਦੇਖਕੇ ਮਾਨਵਤਾ ਦੀ ਭਲਾਈ ਲਈ ਡੇਰਾ ਪ੍ਰੇਮੀਆਂ ਨੂੰ ਅੱਜ ਤੋਂ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸੇਵਾ ਦੀ ਅਪੀਲ ਕੀਤੀ, ਜਿਸ ’ਤੇ ਅਸਰ ਕਰਦਿਆਂ ਵੱਡੀ ਗਿਣਤੀ ਵਿੱਚ ਪ੍ਰੇਮੀ ਇਸ ਬੰਨ੍ਹ ਨੂੰ ਮਜਬੂਤ ਕਰਨ ਲਈ ਧੁੱਲੇਵਾਲ ਪੁੱਜੇ ਤੇ ਬੰਨ੍ਹ ਪੱਕਾ ਕਰਨ ਦ ਕੰਮ ’ਤੇ ਜੁਟ ਪਏ। (Ludiana News)

45 ਮੈਂਬਰ ਸੰਦੀਪ ਇੰਸਾਂ ਤੇ ਜਸਬੀਰ ਇੰਸਾਂ ਦੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਇਨਸਾਨੀਅਤ ਦੀ ਸੇਵਾ ਲਈ ਆਪਣੇ ਨਿੱਜੀ ਕੰਮ ਤਿਆਗ ਕੇ ਹਰ ਸਮੇਂ ਤਿਆਰ ਰਹਿੰਦੇ ਹਨ ਕਿਉਂਕਿ ਇਹੀ ਉਨ੍ਹਾਂ ਦੇ ਗੁਰੂ ਦੀ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਰਾਏਕੋਟ ਬਲਾਕ ਤੋਂ ਸੇਵਕ ਇੰਸਾਂ, ਬਿੰਜਲ, ਸਮਰਾਲਾ ਬਲਾਕ ਤੋਂ ਜਗਦੀਪ ਇੰਸਾਂ, ਮਲੌਦ ਬਲਾਕ ਤੋਂ ਸੋਹਣ ਲਾਲ ਇੰਸਾਂ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਨਾਲ ਸੇਵਾ ਲਈ ਧੁੱਲੇਵਾਲ ਬੰਨ੍ਹ ’ਤੇ ਪੁੱਜੇ ਹੋਏ ਸਨ। (Ludiana News)