ਪਤਨੀ ਤੇ ਤਿੰਨ ਬੇਟੀਆਂ ਨੂੰ ਮਾਰਨ ਤੋਂ ਬਾਅਦ ਮੌਤ ਨੂੰ ਲਾਇਆ ਗਲੇ

Crime News

ਨਵੀਂ ਦਿੱਲੀ, (ਏਜੰਸੀ)। ਯੂ.ਪੀ ‘ਚ ਇਲਾਹਾਬਾਦ ਦੇ ਪੀਪਲਗੰਜ ‘ਚ ਇੱਕ ਘਰ ‘ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੁਖੀ ਨੇ ਹੀ ਸਭ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਜਦੋਂ ਬਹੁਤ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਤਾਂ ਘਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਆਈ ਤਾਂ ਘਰ ਦਾ ਟੀਵੀ ਬਹੁਤ ਤੇਜ਼ ਆਵਾਜ਼ ‘ਚ ਚੱਲ ਰਿਹਾ ਸੀ ਅਤੇ ਵੱਖ-ਵੱਖ ਥਾਂਵਾਂ ‘ਤੇ ਪੰਜ ਲਾਸ਼ਾਂ ਪਈਆਂ ਸਨ। (Murder)

ਘਰ ਦੇ ਮੁਖੀਆ ਦੀ ਪਤਨੀ ਦੀ ਲਾਸ਼ ਫਰਿੱਜ਼ ‘ਚ ਸੀ, ਇੱਕ ਬੇਟੀ ਦੀ ਲਾਸ਼ ਅਲਮਾਰੀ ‘ਚ ਸੀ ਅਤੇ ਇੱਕ ਲਾਸ਼ ਸੂਟਕੇਸ ‘ਚ ਸੀ, ਇੱਕ ਲੜਕੀ ਦੀ ਲਾਸ਼ ਤਖਤੇ ‘ਤੇ ਪਈ ਸੀ।ਅਤੇ ਘਰ ਦੇ ਮੁਖੀਆ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਆਪਸੀ ਕਲੇਸ਼ ਕਾਰਨ ਘਰ ਦੇ ਮੁਖੀਆ ਨੇ ਸਭ ਦਾ ਕਤਲ ਕਰਕੇ ਬਾਅਦ ‘ਚ ਖੁਦ ਵੀ ਫਾਹਾ ਲਗਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਸਾਫ ਹੋ ਸਕੇਗਾ ਕਿ 4 ਲੋਕਾਂ ਦਾ ਕਤਲ ਕਿਸ ਤਰ੍ਹਾਂ ਹੋਇਆ ਹੈ। (Murder)

LEAVE A REPLY

Please enter your comment!
Please enter your name here